ਨਵੀਂ ਦਿੱਲੀ, ਆਟੋ ਡੈਸਕ : Made in India ਭਾਰਤ 'ਚ ਈ-ਮੋਬੀਲਿਟੀ ਦੀ ਰਫਤਾਰ ਲਗਾਤਾਰ ਵੱਧ ਰਹੀ ਹੈ। ਇਸ ਗੱਲ ਦਾ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਸਟਾਰਟਅਪ ਕੰਪਨੀ ਪ੍ਰਵਾਗ ਡਾਇਨੈਮਿਕਸ ਨੇ ਹਾਲ ਹੀ 'ਚ ਆਪਣੀ ਪਹਿਲੀ ਪ੍ਰੀਮੀਅਮ ਇਲੈਕਟ੍ਰਿਕ ਸੇਡਾਨ ਨੂੰ ਪੇਸ਼ ਕੀਤਾ ਹੈ। ਜੋ ਡਾਇਨੈਮਿਕਸ ਨੇ ਹਾਲ ਹੀ 'ਚ ਆਪਣੀ ਪਹਿਲੀ ਪ੍ਰੀਮੀਅਮ ਇਲੈਕਟ੍ਰਿਕ ਸੇਡਾਨ ਨੂੰ ਪੇਸ਼ ਕੀਤਾ ਹੈ। ਜੋ ਪਰਫਾਰਮੇਸ ਦੇ ਮਾਮਲੇ 'ਚ ਟੇਸਲਾ ਨੂੰ ਟੱਕਰ ਦੇਣ ਦਾ ਵਾਅਦਾ ਕਰ ਰਹੀ ਹੈ। ਦੂਜੇ ਪਾਸੇ ਲਗਜ਼ਰੀ ਦੇ ਮਾਮਲੇ 'ਚ ਇਹ ਮਰਸੀਡੀਜ਼ ਐੱਸ-ਕਲਾਸ ਨੂੰ ਟੱਕਰ ਦਿੰਦੀ ਹੈ।

ਫਿਲਹਾਲ ਇਸ ਕਾਰ ਨੂੰ ਹਾਲ ਹੀ 'ਚ ਟੈਸਟਿੰਗ ਦੌਰਾਨ ਭਾਰਤੀ ਸੜਕਾਂ 'ਤੇ ਦੇਖਿਆ ਗਿਆ ਹੈ। ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਇਸ ਕਾਰ ਨੂੰ 2021 ਦੇ ਸ਼ੁਰੂਆਤ 'ਚ ਲਾਂਚ ਕਰੇਗੀ। ਇਸ ਨਵੀਂ ਇਲੈਕਟ੍ਰਿਕ ਸੇਡਾਨ ਦੀ ਕੀਮਤ ਬਾਰੇ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਮੀਡੀਆ ਰਿਪੋਰਟ ਮੁਤਾਬਕ ਕੰਪਨੀ ਇਸ ਨੂੰ ਸਬਸਕ੍ਰਿਪਸ਼ਨ ਸਰਵਿਸ ਤੇ ਲੀਜ ਆਫਰ ਨਾਲ ਪੇਸ਼ ਕਰੇਗੀ। ਦੂਜੇ ਪਾਸੇ ਇਸ ਕਾਰ ਨੂੰ ਬਣਾਉਣ ਲਈ ਘਰੇਲੂ ਵਾਹਨ ਨਿਰਮਾਤਾ ਨੇ 90 ਫੀਸਦੀ ਤਕ ਭਾਰਤੀ ਪਾਰਟਸ ਦੀ ਵਰਤੋਂ ਕੀਤੀ ਗਈ ਹੈ। ਜ਼ਾਹਿਰ ਹੈ ਕਿ ਅਜਿਹੇ 'ਚ ਵਾਹਨ ਦੀ ਕੀਮਤ ਜ਼ਿਆਦਾ ਨਹੀਂ ਹੋਵੇਗੀ।


ਇਸ ਮੈਡ ਇੰਨ ਇੰਡੀਆ ਕਾਰ ਦੀਆਂ ਜੋ ਤਸਵੀਰਾਂ ਸਾਹਮਣੇ ਆਈਆਂ ਹਨ ਉਨ੍ਹਾਂ ਨੂੰ ਦੇਖ ਕੇ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਇਹ ਕਾਰ ਆਪਣੇ ਪ੍ਰੋਟੋਟਾਈਪ ਮੋੜ 'ਚ ਤਾਂ ਨਹੀਂ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਸ 'ਚ 96Kwh ਬੈਟਰੀ ਪੈਕ ਦਾ ਇਸਤੇਮਾਲ ਕੀਤਾ ਗਿਆ ਹੈ। ਜੋ 150Kwh ਦੀ ਪਾਵਰ ਦੇਣ 'ਚ ਸਮਰਥ ਹੈ। ਇਸ ਪਾਵਰ ਨਾਲ ਇਸ ਕਾਰ ਨੂੰ 100Kmph ਦੀ ਸਪੀਡ ਫੜਨ 'ਚ ਮਹਿਜ 5.4 ਕਰੋੜ ਦਾ ਸਮਾਂ ਲੱਗਦਾ ਹੈ। ਦੂਜੇ ਪਾਸੇ ਕੰਪਨੀ ਇਸ ਦੇ ਬੈਟਰੀ ਪੈਕ ਨੂੰ ਫਸਟ ਚਾਰਜਿੰਗ ਤਕਨੀਕ ਨਾਲ ਵੀ ਲੈਸ ਕਰੇਗੀ। ਜੋ ਸਿਰਫ 30 ਮਿੰਟ 'ਚ ਜ਼ੀਰੋ ਤੋਂ 80 ਫੀਸਦੀ ਤਕ ਚਾਰਜ ਹੋਵੇਗੀ। ਹਾਲਾਂਕਿ ਹਾਲੇ ਤਕ ਚਾਰਜਿੰਗ ਨੈੱਟਵਰਕ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਹੈ।


Posted By: Ravneet Kaur