ਜੇਐੱਨਐੱਨ, ਨਵੀਂ ਦਿੱਲੀ : Lockdown 4.0 'ਚ ਈ-ਕਾਮਰਸ ਕੰਪਨੀਆਂ Amazon, Flipkart, Paytm Mall, Snapdeal ਨੂੰ ਰਾਹਤ ਮਿਲਣ ਵਾਲੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਨੇ ਈ-ਕਾਮਰਸ ਕੰਪਨੀਆਂ ਨੂੰ ਨਾਨ-ਅਸੈਂਸ਼ੀਏਟ ਪ੍ਰੋਡਕਟਸ ਰੈੱਡ ਜ਼ੋਨ 'ਚ ਵੀ ਡਲਿਵਰ ਕਰਨ ਦੀ ਇਜਾਜ਼ਤ ਦੇ ਦਿੱਤੀ ਹੈ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ Lockdown 4.0 ਲਈ ਦਿਸ਼ਾ-ਨਿਰਦੇਸ਼ 'ਚ ਈ-ਕਾਮਰਸ ਕੰਪਨੀਆਂ ਨੂੰ ਵੱਡੀ ਰਾਹਤ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ 4 ਮਈ ਤੋਂ ਸ਼ੁਰੂ ਹੋਏ Lockdown 3.0 'ਚ ਈ-ਕਾਮਰਸ ਕੰਪਨੀਆਂ ਸਿਰਫ਼ ਗ੍ਰੀਨ ਤੇ ਔਰੇਂਜ ਜ਼ੋਨ 'ਚ ਹੀ ਨਾਨ-ਅਸੈਂਸ਼ੀਅਲ ਪ੍ਰੋਡਕਟਸ ਜਿਵੇਂ ਕਿ ਸਮਾਰਟਫੋਨ, ਫੈਸ਼ਨ ਪ੍ਰੋਡਕਟਸ, ਇਲੈਕਟ੍ਰੌਨਿਕ ਗੁਡਜ਼ ਆਦਿ ਨੂੰ ਡਲਵੀਰ ਕਰ ਰਹੇ ਸਨ।

ਦੇਸ਼ ਦੇ ਜ਼ਿਆਦਾਤਰ ਮੈਟਰੋ ਸ਼ਹਿਰ ਤੇ ਵੱਡੇ ਸ਼ਹਿਰ ਰੈੱਡ ਜ਼ੋਨ ਤਹਿਤ ਆਉਂਦੇ ਹਨ ਜਿਸ ਕਾਰਨ ਈ-ਕਾਮਰਸ ਕੰਪਨੀਆਂ ਸਿਰਫ਼ ਚੋਣਵੀਆਂ ਥਾਵਾਂ 'ਤੇ ਹੀ ਆਪਣੀ ਫੁੱਲ ਫਲੈੱਜ ਸਰਵਿਸ ਸ਼ੁਰੂ ਕਰ ਸਕੀਆਂ ਸਨ। Lockdown 4.0 'ਚ ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਈ-ਕਾਮਰਸ ਕੰਪਨੀਆਂ ਨੂੰ ਰੈੱਡ ਜ਼ੋਨ 'ਚ ਨਾਨ-ਅਸੈਂਸ਼ੀਅਲ ਸਾਮਾਨ ਦੀ ਡਲਿਵਰੀ ਦੀ ਇਜਾਜ਼ਤ ਮਿਲ ਜਾਣ ਨਾਲ ਰਾਹਤ ਮਿਲੀ ਹੈ। ਤੁਹਾਨੂੰ ਦੱਸ ਦੇਈਏ ਕਿ 25 ਮਾਰਚ ਤੋਂ ਹੀ ਈ-ਕਾਮਰਸ ਕੰਪਨੀਆਂ ਸਿਰਫ਼ ਅਸੈਂਸ਼ੀਅਲ ਪ੍ਰੋਡਕਟਸ ਦੀ ਡਲਿਵਰੀ ਕਰ ਪਾ ਰਹੀਆਂ ਸਨ। ਇਨ੍ਹਾਂ ਦੀ ਫੁੱਲ ਫਲੈੱਜ ਸਰਵਿਸ ਇਕ ਵਾਰ ਫਿਰ ਸ਼ੁਰੂ ਹੋ ਸਕੇਗੀ।

ਸਮਾਰਟਫੋਨ ਖਰੀਦਣ ਵਾਲੇ ਯੂਜ਼ਰਜ਼ ਨੂੰ ਰਾਹਤ

ਈ-ਕਾਮਰਸ ਪਲੈਟਫਾਰਮ 'ਤੇ ਫੈਸ਼ਨ ਦੇ ਨਾਲ-ਨਾਲ ਸਮਾਰਟਫੋਨਜ਼ ਤੇ ਇਲੈਕਟ੍ਰਾਨਿਕ ਪ੍ਰੋਡਕਟਸ ਦੀ ਸਭ ਤੋਂ ਜ਼ਿਆਦਾ ਵਿਕਰੀ ਹੁੰਦੀ ਹੈ। ਕਈ ਸਮਾਰਟਫੋਨ ਨਿਰਮਾਤਾ ਕੰਪਨੀਆਂ ਆਪਣੀਆਂ ਡਿਵਾਈਸ ਐਕਸਕਲੂਸਿਵਲੀ ਈ-ਕਾਮਰਸ ਪਲੇਟਫਾਰਮ ਜ਼ਰੀਏ ਹੀ ਸੇਲ ਕਰਦੀਆਂ ਹਨ। ਵੱਡੇ ਸ਼ਹਿਰਾਂ 'ਚ ਈ-ਕਾਮਰਸ ਕੰਪਨੀਆਂ ਨੂੰ ਸਾਮਾਨ ਡਲਿਵਰ ਕਰਨ ਦੀ ਇਜਾਜ਼ਤ ਮਿਲਣ ਤੋਂ ਬਾਅਦ ਸਮਾਰਟਫੋਨ ਨਿਰਮਾਤਾ ਕੰਪਨੀਆਂ ਦੇ ਨਾਲ-ਨਾਲ ਪਿਛਲੇ ਦੋ ਮਹੀਨਿਆਂ ਤੋਂ ਨਵੇਂ ਸਮਾਰਟਫੋਨ ਖਰੀਦਣ ਦਾ ਇੰਤਜ਼ਾਰ ਕਰ ਰਹੇ ਯੂਜ਼ਰਜ਼ ਨੂੰ ਫਾਇਦਾ ਮਿਲਣ ਵਾਲਾ ਹੈ।

Amazon, Flipkart, Paytm Mall, Snapdeal ਵਰਗੀਆਂ ਈ-ਕਾਮਰਸ ਕੰਪਨੀਆਂ ਲਈ ਮੈਟਰੋ ਸ਼ਹਿਰ ਵੱਡਾ ਬਾਜ਼ਾਰ ਹੈ। ਇਨ੍ਹਾਂ ਕੰਪਨੀਆਂ ਦੇ 70 ਫ਼ੀਸਦੀ ਆਰਡਰ ਇਨ੍ਹਾਂ ਵੱਡੇ ਸ਼ਹਿਰਾਂ ਤੋਂ ਹੀ ਆਉਂਦੇ ਹਨ। ਦੇਸ਼ ਦੇ ਜ਼ਿਆਦਾਤਰ ਵੱਡੇ ਸ਼ਹਿਰ ਰੈੱਡ ਜ਼ੋਨ 'ਚ ਹਨ ਜਿਸ ਦੀ ਵਜ੍ਹਾ ਨਾਲ ਪਿਛਲੇ ਕਈ ਹਫ਼ਤਿਆਂ ਤੋਂ ਈ-ਕਾਮਰਸ ਕੰਪਨੀਆਂ ਦਾ ਬਿਜ਼ਨੈੱਸ ਪੂਰੀ ਤਰ੍ਹਾਂ ਨਾਲ ਬੰਦ ਸੀ। Lockdown 4.0 ਦੀ ਨਵੀਂ ਗਾਈਡਲਾਈਨ ਨਾਲ ਈ-ਕਾਮਰਸ ਕੰਪਨੀਆਂ ਦਾ ਕਾਰੋਬਾਰ ਇਕ ਵਾਰ ਫਿਰ ਪੱਟੜੀ 'ਤੇ ਆਉਣ ਦੀ ਉਮੀਦ ਹੈ। ਨਾਲ ਹੀ ਸਮਾਰਟਫੋਨ ਨਿਰਮਾਤਾ ਕੰਪਨੀਆਂ ਵੀ ਲੰਬਿਤ ਪਏ ਆਪਣੇ ਡਿਵਾਈਸਿਜ਼ ਤੇ ਪ੍ਰੋਡਕਟਸ ਨੂੰ ਵੀ ਲਾਂਚ ਕਰਨਗੇ।

Posted By: Seema Anand