ਨਵੀਂ ਦਿੱਲੀ : Xiaomi Redmi 8A ਦੇ ਲਾਂਚ ਤੋਂ ਬਾਅਦ ਚਰਚਾ 'ਚ ਹੈ ਕਿ ਕੰਪਨੀ ਆਪਣੇ ਬਜਟ ਰੇਂਜ ਸੀਰੀਜ਼ 'ਚ ਇਕ ਹੋਰ ਨਵਾਂ ਸਮਾਰਟਫੋਨ Redmi 8 ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਹਾਲਾਂਕਿ ਅਧਿਕਾਰਿਕ ਤੌਰ 'ਤੇ ਇਸ ਦੇ ਲਾਂਚ ਤੇ ਫ਼ੀਚਰਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ। ਪਿਛਲੇ ਦਿਨੀਂ ਕੰਪਨੀ ਦੇ ਗਲੋਬਲ ਵਾਈਸ ਪ੍ਰੈਜ਼ੀਡੈਂਟ ਮਨੂ ਕੁਮਾਰ ਜੈਨ ਨੇ Redmi 8A ਦੌਰਾਨ Redmi 8 ਦੇ ਬਾਰੇ 'ਚ ਟੀਜ਼ ਕੀਤਾ ਹੈ। ਕੰਪਨੀ ਨੇ Redmi 8 ਦੀ ਕੋਈ ਜਾਣਕਾਰੀ ਨਹੀਂ ਦਿੱਤੀ। ਹੁਣ ਇਹ ਫੋਨ Google Play Console 'ਤੇ ਲਿਸਟ ਹੋਇਆ ਹੈ ਇਸ ਦੇ ਲਗਪਗ ਸਾਰੇ ਫ਼ੀਚਰ ਦਿੱਤੇ ਗਏ ਹਨ ਤੇ ਉਮੀਦ ਹੈ ਕਿ ਇਹ ਫੋਨ ਹੁਣ ਜਲਦ ਹੀ ਲਾਂਚ ਹੋ ਸਕਦਾ ਹੈ।

Google Play Console 'ਤੇ ਹੋਈ ਲਿਸਟਿੰਗ ਅਨੁਸਾਰ Redmi 8 ਸਮਾਰਟਫੋਨ 'ਚ ਐੱਚਡੀ ਪੱਲਸ ਡਿਸਪਲੇਅ ਦਿੱਤੀ ਗਈ ਹੈ। ਜਿਸ ਦੀ ਸਕ੍ਰੀਨ 720 x 1520 ਪਿਕਸਲ ਹੈ ਤੇ ਇਸ 'ਚ 320 ppi pixel density ਹੈ। ਬਜਟ ਰੇਂਜ ਦੇ ਤਹਿਤ ਦਸਤਕ ਦੇਣ ਵਾਲਾ ਇਹ ਫੋਨ Snapdragon 439 ਮੋਬਾਈਲ ਪਲੇਟਫਾਰਮ 'ਤੇ ਪੇਸ਼ ਹੋਵੇਗਾ। Android 9 Pie ਇਸ ਫੋਨ 'ਚ 3ਜੀਬੀ ਰੈਮ ਦਿੱਤੀ ਗਈ ਹੈ।

ਪਿਛਲੇ ਦਿਨੀਂ ਇਹ ਫੋਨ TENAA 'ਤੇ ਲਿਸਟ ਹੋਇਆ ਸੀ ਜਿਸ ਅਨੁਸਾਰ ਇਸ 'ਚ 6.21 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ 'ਟ ਵਾਟਰਡ੍ਰਾਪ ਨਾਚ ਮੌਜੂਦ ਹੈ। ਫੋਨ 'ਚ ਡਿਊਲ ਕੈਮਰਾ ਸੈੱਟਅਪ ਹੈ। 12 ਮੈਗਾਪਿਕਸਲ ਦਾ ਪ੍ਰਾਇਮਰੀ ਲੈਂਸ ਤੇ 2 ਮੈਗਾਪਿਕਸਲ ਦਾ ਸੈਕੰਡਰੀ ਡੈਪਥ ਲੈਂਸ ਦਿੱਤਾ ਗਿਆ ਹੈ। ਮੇਨ ਕੈਮਰੇ 'ਚ Sony IMX363 ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜਦਕਿ ਸੈਲਫੀ ਲਈ ਫੋਨ 'ਚ 8 ਮੈਗਾਪਿਕਸਲ ਦਾ ਫ੍ਰੰਟ ਕੈਮਰਾ ਮੌਜੂਦ ਹੈ। ਇਸ ਦੇ ਇਲਾਵਾ Redmi 8 'ਚ ਪਾਵਰ ਬੈਕੱਪ ਲਈ 5,000 ਐੱਮਏਐੱਚ ਦੀ ਬੈਟਰੀ ਉਪਲਬਧ ਹੋ ਸਕਦੀ ਹੈ।

Posted By: Sarabjeet Kaur