ਨਵੀਂ ਦਿੱਲੀ- ਸੁਪਰੀਮ ਕੋਰਟ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਇਨਕਮ ਟੈਕਸ ਰਿਟਰਨ ਫਾਈਲ ਕਰਨ ਲਈ ਪੈਨ ਨਾਲ ਆਧਾਰ ਨੂੰ ਲਿੰਕ ਕਰਨਾ ਲਾਜ਼ਮੀ ਹੈ ਯਾਨਿ ਇਸ ਵਿੱਤੀ ਸਾਲ 'ਚ ਇਨਕਮ ਟੈਕਸ ਰਿਟਰਨ ਕਰਨ ਲਈ ਸਾਰਿਆਂ ਨੂੰ ਆਧਾਰ ਨੂੰ ਪੈਨ ਨਾਲ ਜੋੜਨਾ ਪਵੇਗਾ। ਤੁਸੀਂ ਇਸ ਨੂੰ ਆਨਲਾਈਨ ਵੀ ਲਿੰਕ ਕਰ ਸਕਦੇ ਹੋ। ਇਸ ਦੇ ਲਈ ਕੁਝ ਪ੍ਰਕਿਰਿਆ ਪੂਰੀ ਕਰਨੀ ਪਵੇਗੀ ਜਿਸ ਤੋਂ ਬਾਅਦ ਤੁਹਾਡਾ ਪੈਨ ਕਾਰਡ ਤੁਹਾਡੇ ਆਧਾਰ ਨੰਬਰ ਨਾਲ ਜੁੜ ਜਾਵੇਗਾ। ਸਭ ਤੋਂ ਪਹਿਲਾਂ ਆਧਾਰ ਨੰਬਰ ਨੂੰ ਪੈਨ ਕਾਰਡ ਨਾਲ ਲਿੰਕ ਕਰਨ ਲਈ ਈ-ਫਾਈਲਿੰਗ ਦੀ ਵੈਬਸਾਈਟ https://incometaxindiaefiling.gov.in/ 'ਤੇ ਜਾਣਾ ਪਵੇਗਾ। ਇਸ ਦੇ ਬਾਅਦ ਇਸ ਵਿਚ ਦਿੱਤੇ ਗਏ ਪ੍ਰੋਸੈਸ ਨੂੰ ਪੂਰਾ ਕਰਨਾ ਪਵੇਗਾ।

ਆਓ ਜਾਣਦੇ ਹਾਂ ਕਿਵੇਂ ਪੈਨ ਕਾਰਡ ਨਾਲ ਆਧਾਰ ਨੰਬਰ ਨੂੰ ਜੋੜੀਏ :

  • ਸਭ ਤੋਂ ਪਹਿਲਾਂ ਸਾਈਟ 'ਚ ਜਾ ਕੇ ਰਜਿਸਟਰ ਕਰੋ (ਜੇਕਰ ਤੁਸੀਂ ਸਾਈਟ 'ਚ ਪਹਿਲੀ ਵਾਰੀ ਗਏ ਹੋ ਤਾਂ)। ਇਸ ਤੋਂ ਬਾਅਦ ਯੂਜ਼ਰ ਤੋਂ ਉਨ੍ਹਾਂ ਦੇ ਪੈਨ ਕਾਰਡ ਦਾ ਵੇਰਵਾ ਮੰਗਿਆ ਜਾਵੇਗਾ। ਪੈਨ ਵੇਰਵਾ ਦੇਣ 'ਤੇ ਯੂਜ਼ਰ ਨੂੰ ਵੈਰੀਫਿਕੇਸ਼ਨ ਲਈ ਓਟੀਪੀ (OTP) ਭੇਜਿਆ ਜਾਵੇਗਾ। ਓਟੀਪੀ ਵੈਰੀਫਿਕੇਸ਼ਨ ਤੋਂ ਬਾਅਦ ਪਾਸਵਰਡ ਬਣਾ ਲਓ। ਇਸ ਤੋਂ ਬਾਅਦ ਸਾਈਟ 'ਤੇ ਲੌਗ ਇਨ ਕਰੋ।
  • ਹੁਣ ਸਾਈਟ 'ਚ ਲੌਗ-ਇਨ ਕਰਨ ਲਈ ਤੁਹਾਨੂੰ ਆਪਣਾ ਯੂਜ਼ਰ ਆਈਡੀ ਦੇਣਾ ਪਵੇਗਾ, ਜਿਹੜਾ ਤੁਹਾਡਾ ਪੈਨ ਨੰਬਰ ਹੈ। ਇਸ ਤੋਂ ਬਾਅਦ ਪਾਸਵਰਡ ਅਤੇ ਹੇਠਾਂ ਦਿੱਤੇ ਗਏ ਕੈਪਚਾ ਕੋਡ ਨੂੰ ਪਾ ਕੇ ਲੌਗ-ਇਨ ਕਰੋ।

  • ਹੁਣ ਤੁਹਾਨੂੰ ਇਕ ਪੌਪਅਪ ਵਿੰਡੋ ਸਾਹਮਣੇ ਦਿਖੇਗਾ, ਜਿਸ ਵਿਚ ਤੁਹਾਨੂੰ ਆਧਾਰ ਨੰਬਰ ਨੂੰ ਲਿੰਕ ਕਰਨ ਲਈ ਕਿਹਾ ਜਾਵੇਗਾ। ਇਸ ਵਿਚ ਆਪਣਾ ਆਧਾਰ ਨੰਬਰ ਅਤੇ ਕੈਪਚਾ ਕੋਡ ਨੂੰ ਪਾਓ। ਹੁਣ ਲਿੰਕ 'ਤੇ ਕਲਿੱਕ ਕਰੋ।

  • ਤੁਹਾਨੂੰ ਦੱਸ ਦਈਏ ਕਿ ਕਦੇ-ਕਦੇ ਪੌਪਅੱਪ ਵਿੰਡੋ ਦਿਖਾਈ ਨਹੀਂ ਦਿੰਦਾ। ਇਸ ਦੇ ਬਾਵਜੂਦ ਤੁਸੀਂ ਆਪਣੇ ਆਧਾਰ ਨੰਬਰ ਨੂੰ ਪੈਨ ਨਾਲ ਲਿੰਕ ਕਰ ਸਕਦੇ ਹੋ।

  • ਇਸ ਦੇ ਲਈ ਸਾਈਟ ਦੇ ਮੈਨਿਊ 'ਚ ਪ੍ਰੋਫਾਈਲ ਸੈਟਿੰਗ 'ਤੇ ਕਲਿੱਕ ਕਰੋ। ਇਸ ਤੋਂ ਬਾਅਦ ਤੁਹਾਨੂੰ ਲਿੰਕ ਆਧਾਰ ਦਾ ਆਪਸ਼ਨ ਦਿਖਾਈ ਦੇਵੇਗਾ ਜਿਸ 'ਤੇ ਤੁਹਾਨੂੰ ਕਲਿੱਕ ਕਰਨਾ ਪਵੇਗਾ।
  • ਹੁਣ ਤੁਸੀਂ ਇਸ ਵਿਚ ਆਪਣਾ ਆਧਾਰ ਨੰਬਰ ਪਾਓ ਅਤੇ ਫਿਰ ਸੇਵ ਬੱਟਨ 'ਤੇ ਕਲਿਕ ਕਰੋ।

ਜੇਕਰ ਤੁਹਾਡੇ ਆਧਾਰ ਨੰਬਰ ਅਤੇ ਪੈਨ ਕਾਰਡ ਦੀ ਡਿਟੇਲ ਇਨਫਰਮੇਸ਼ਨ ਸਹੀ ਨਹੀਂ ਹੈ ਤਾਂ ਤੁਸੀਂ ਆਨਲਾਈਨ ਦੋਨੋਂ ਨੰਬਰਾਂ ਨੂੰ ਲਿੰਕ ਨਹੀਂ ਕਰ ਸਕਦੇ। ਇਸ ਪ੍ਰਣਾਲੀ ਨੂੰ ਆਸਾਨ ਬਣਾਉਣ ਲਈ ਸਰਕਾਰ ਵਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਦੇ ਲਈ ਤੁਹਾਨੂੰ ਆਪਣੇ ਪੈਨ ਕਾਰਡ ਦੀ ਸਕੈਨ ਕਾਪੀ ਦੇਣੀ ਪਵੇਗੀ।

ਕਰ ਵਿਭਾਗ ਵਲੋਂ ਆਨਲਾਈਨ ਵੀ ਬਦਲ ਦਿੱਤੇ ਜਾਣਗੇ ਜਿਸ ਵਿਚ ਯੂਜ਼ਰ ਆਪਣਾ ਬਿਨਾਂ ਨਾਂ ਬਦਲੇ ਓਟੀਪੀ ਜ਼ਰੀਏ ਆਨਲਾਈਨ ਰਜਿਸਟ੍ਰੇਸ਼ਨ ਕਰ ਸਕਦੇ ਹਨ। ਇਸ ਆਪਸ਼ਨ ਨੂੰ ਸਿਲੈਕਟ ਕਰ ਕੇ ਯੂਜ਼ਰ ਨੂੰ ਆਪਣੇ ਦੋਨੋਂ ਡਾਕਿਊਮੈਂਟ 'ਚ ਮੌਜੂਦ ਜਨਮ ਤਰੀਕ ਦੀ ਡਿਟੇਲ ਦੇਣੀ ਪਵੇਗੀ। ਦੋਨੋਂ ਡਾਕਿਊਮੈਂਟ 'ਚ ਦਿੱਤੇ ਗਏ ਜਨਮ ਤਰੀਕ ਦੇ ਵੇਰਵੇ ਮੈਚ ਹੋਣ 'ਤੇ ਯੂਜ਼ਰ ਆਨਲਾਈਨ ਆਧਾਰ ਨਾਲ ਪੈਨ ਨੂੰ ਜੋੜ ਸਕਣਗੇ।

Posted By: Amita Verma