ਜੇਐੱਨਐੱਨ, ਨਵੀਂ ਦਿੱਲੀ : ਕੋਵਿਡ-19 ਦੀ ਵਜ੍ਹਾ ਨਾਲ ਹਰੇਕ ਨਾਗਰਿਕ ਲਈ ਫੇਸ ਮਾਸਕ ਲਗਾਉਣਾ ਲਾਜ਼ਮੀ ਹੋ ਗਿਆ ਹੈ ਪਰ ਇਨ੍ਹਾਂ ਬੋਰਿੰਗ ਮਾਸਕ ਨੂੰ ਲਾਉਣਾ ਕਾਫ਼ੀ ਦਿੱਕਤਾਂ ਭਰਿਆ ਹੁੰਦਾ ਹੈ। ਅਜਿਹੇ ਵਿਚ ਮਾਸਕ ਨੂੰ ਇੰਟਰਸਟਿੰਗ ਲੁੱਕ ਤੇ ਫੀਲ ਦੇਣ ਦੇ ਇਰਾਦੇ ਨਾਲ ਨਵਾਂ ਕੂਲ LED ਫੇਸ ਮਾਸਕ ਪੇਸ਼ ਕੀਤਾ ਗਿਆ ਹੈ। ਇਸ ਮਾਸਕ ਨੂੰ Lumen Couture ਦੇ ਫੈਸ਼ਨ ਡਿਜ਼ਾਈਨਰ Chelsea Kulkas ਨੇ ਡਿਜ਼ਾਈਨ ਕੀਤਾ ਹੈ।

The Verge ਦੀ ਰਿਪੋਰਟ ਮੁਤਾਬਿਕ ਇਸ LED ਮਾਸਕ ਨੂੰ ਡੂਅਲ ਲੇਅਰ ਕੌਟਨ ਨਾਲ ਬਣਾਇਆ ਗਿਆ ਹੈ, ਜਿਸ ਵਿਚ ਚਾਰਜੇਬਲ LED ਫਲੈਕਸ ਪੈਨਲ ਦਿੱਤਾ ਗਿਆ ਹੈ। ਇਸ ਪੈਨਲ ਨੂੰ ਮਾਸਕ ਨੂੰ ਸੈਨੇਟਾਈਜ਼਼ ਜਾਂ ਫਿਰ ਸਫ਼ਾਈ ਕਰਦਿਆਂ ਹਟਾਇਆ ਜਾ ਸਕਦਾ ਹੈ। ਇਹ ਮਾਸਕ ਇਕ ਬੈਟਰੀ ਤੇ ਚਾਰਜੇਬਲ ਵਾਇਰ ਨਾਲ ਆਉਂਦਾ ਹੈ ਜਿਸ ਦੀ ਕੀਮਤ ਕਰੀਬ 7,000 ਰੁਪਏ ਹੈ। ਇਸ ਨੂੰ Lumen Couture ਦੀ ਵੈੱਬਸਾਈਟ ਤੋਂ ਖਰੀਦਿਆ ਜਾ ਸਕਦਾ ਹੈ। ਫੈਸ਼ਨ ਡਿਜ਼ਾਈਨਰ ਦੀ ਮੰਨੀਏ ਤਾਂ ਉਨ੍ਹਾਂ ਦਾ ਮਕਸਦ ਕੋਵਿਡ-19 ਮਹਾਮਾਰੀ ਦੇ ਇਸ ਦੌਰ 'ਚ ਮਾਸਕ ਜ਼ਰੀਏ ਕੋਈ ਪ੍ਰੋਫਿਟ ਕਮਾਉਣਾ ਨਹੀਂ ਸੀ। Lumen Couture ਦੀ ਮੰਨੀਏ ਤਾਂ ਉਹ ਜੂਨ ਮਹੀਨੇ ਮਾਸਕ ਰਾਹੀਂ ਹੋਣ ਵਾਲੀ ਕਮਾਈ ਦੇ ਕਰੀਬ 3,72,962 ਰੁਪਏ ਨੂੰ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਕੋਵਿਡ-19 ਰਿਲੀਫ ਫੰਡ 'ਚ ਸ਼ੇਅਰ ਕਰਨਗੇ।

LED ਡਿਸਪਲੇਅ ਵਾਲੇ ਖਾਸ ਤਰ੍ਹਾਂ ਦੇ ਮਾਸਕ ਇਕ ਪਤਲੇ LED Matrix ਸਕ੍ਰੀਨ ਨਾਲ ਆਉਣਗੇ ਜਿਸ ਨੂੰ ਯੂਜ਼ਰ ਆਪਣੇ ਹਿਸਾਬ ਨਾਲ ਮੋਬਾਈਲ ਐਪ ਦੀ ਮਦਦ ਨਾਲ ਕਸਟਮਾਈਜ਼ਡ ਕਰ ਸਕਦੇ ਹਨ। ਐਪ ਦੀ ਮਦਦ ਨਾਲ ਡ੍ਰਾਇੰਗ, ਟੈਕਸਟ ਤੇ ਵਾਇਰਸ ਨੂੰ ਮਾਸਕ 'ਤੇ ਐਡ ਕੀਤਾ ਜਾ ਸਕਦਾ ਹੈ। ਇਸ ਫੈਬ੍ਰਿਕ ਨਾਲ ਬਣੇ ਮਾਸਕ ਰਾਹੀਂ ਸਾਹ ਲੈਣ 'ਚ ਕੋਈ ਦਿੱਕਤ ਨਹੀਂ ਹੁੰਦੀ। ਨਾਲ ਹੀ ਇਸ ਦੇ ਹੇਠਾਂ ਸਾਈਡ ਸਕ੍ਰੀਨ ਰਹਿੰਦੀ ਹੈ। ਮਾਸਕ ਦੇ LED ਪੈਨਲ 'ਤੇ ਇਕ ਮਾਈਕ੍ਰੋਫੋਨ ਇਨਪੁੱਟ ਦਿੱਤਾ ਗਿਆ ਹੈ। ਯੂਜ਼ਰ ਮਾਸਕ 'ਤੇ ਸੋਸ਼ਲ ਡਿਸਟੈਂਸਿੰਗ ਮੈਸੇਜ ਜਿਵੇਂ Stand Back ਜਾਂ ਫਿਰ 6 ਫੁੱਟ ਸਾਂਝੇ ਕੀਤੇ ਜਾ ਸਕਦੇ ਹਨ। ਅਸਲ ਵਿਚ ਮਾਸਕ ਨਾਲ ਮੂੰਹ ਤੇ ਨੱਕ ਕਵਰਡ ਹੋਣ ਦੀ ਵਜ੍ਹਾ ਨਾਲ ਬੋਲਣਾ ਆਸਾਨ ਨਹੀਂ ਹੁੰਦਾ। ਇਸ ਸਮੱਸਿਆ ਨੂੰ LED ਮਾਸਕ ਦੀ ਮਦਦ ਨਾਲ ਸੁਲਝਾਇਆ ਜਾ ਸਕਦਾ ਹੈ।

Posted By: Seema Anand