ਆਈਏਐੱਨਐੱਸ, ਨਵੀਂ ਦਿੱਲੀ : ਪਾਪੂਲਰ ਸੋਸ਼ਲ ਮੀਡੀਆ ਪਲੇਟਫਾਰਮ Snapchat ਨੇ ਇਕ ਫੀਚਰ ਨੂੰ ਹਟਾਉਣ ਦਾ ਐਲਾਨ ਕੀਤਾ ਹੈ, ਜਿਸਦਾ ਨਾਮ ਹੈ - ਸਪੀਡ ਫਿਲਟਰ (Speed Filter) ਇਸ ਫੀਚਰ ਦੀ ਮਦਦ ਨਾਲ ਯੂਜ਼ਰ ਕੈਪਚਰ ਕਰ ਸਕਦੇ ਸਨ ਕਿ ਆਖ਼ਿਰ ਉਹ ਕਿੰਨੀ ਤੇਜ਼ ਡ੍ਰਾਈਵਿੰਗ ਕਰ ਰਹੇ ਹਨ ਅਤੇ ਇਸਨੂੰ ਦੋਸਤਾਂ ਨਾਲ ਸਾਂਝੀ ਕਰ ਸਕਦੇ ਹਨ। ਹਾਲਾਂਕਿ ਕਾਫੀ ਲੰਬੇ ਵਿਵਾਦ ਤੋਂ ਬਾਅਦ Snapchat ਨੂੰ ਸਪੀਡ ਫਿਲਟਰ ਫੀਚਰ ਨੂੰ ਵਾਪਸ ਲੈਣਾ ਪਿਆ ਹੈ। ਹਾਲਾਂਕਿ ਇਹ ਕਾਫੀ ਨਾਟਕੀ ਘਟਨਾਕ੍ਰਮ ਰਿਹਾ ਹੈ।

2013 ’ਚ Snapchat ਨੇ ਰੋਲਆਊਟ ਕੀਤਾ ਸੀ ਫੀਚਰ

Snapchat ਵੱਲੋਂ ਸਾਲ 2013 ’ਚ ਸਪੀਡ ਫਿਲਟਰ ਫੀਚਰ ਨੂੰ ਪੇਸ਼ ਕੀਤਾ ਗਿਆ ਸੀ। ਉਦੋਂ ਤੋਂ ਲੈ ਕੇ ਹੁਣ ਤਕ Snapchat ਤਮਾਮ ਸੁਰੱਖਿਆ ਚਿੰਤਾਵਾਂ ਨੂੰ ਦਰਕਿਨਾਰ ਕਰਕੇ ਆਪਣੇ ਸਪੀਡ ਫਿਲਟਰ ਫੀਚਰ ਦਾ ਬਚਾਅ ਕਰਦਾ ਰਿਹਾ ਹੈ। ਜਦਕਿ ਕਈ ਰਿਪੋਰਟ ’ਚ ਦਾਅਵਾ ਕੀਤਾ ਜਾਂਦਾ ਸੀ ਕਿ Snapchat ਦਾ ਸਪੀਡ ਫਿਲਟਰ ਫੀਚਰ ਗਲ਼ਤ ਡ੍ਰਾਈਵਿੰਗ ਨੂੰ ਬੜਾਵਾ ਦਿੰਦਾ ਹੈ। ਇਸ ਮਾਮਲੇ ’ਚ Snapchat ਨੂੰ ਕਈ ਕਾਨੂੰਨੀ ਮੁਕੱਦਮਿਆਂ ਦਾ ਸਾਹਮਣਾ ਕਰਨਾ ਪਿਆ ਹੈ। ਇਹ ਮੁਕੱਦਮੇ ਉਨ੍ਹਾਂ ਪਰਿਵਾਰਾਂ ਨੇ ਕੀਤੇ ਸੀ, ਜਿਨ੍ਹਾਂ ਦੇ ਬੱਚੇ ਸਪੀਡ ਫਿਲਟਰ ਡ੍ਰਾਈਵਿੰਗ ਦੇ ਚੱਲਦਿਆਂ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਏ ਜਾਂ ਫਿਰ ਉਨ੍ਹਾਂ ਪਰਿਵਾਰਾਂ ਨੇ ਮੁਕੱਦਮਾ ਕੀਤਾ, ਜਿਨ੍ਹਾਂ ਦੇ ਬੱਚੇ ਸਪੀਡਿੰਗ ਕਾਰਨ ਮਾਰੇ ਗਏ।

ਕਈ ਲੋਕਾਂ ਨੂੰ ਗੁਆਉਣੀ ਪਈ ਜਾਨ

ਰਿਪੋਰਟ ਅਨੁਸਾਰ ਸਾਲ 2015 ’ਚ ਸਪੀਡ ਫਿਲਟਰ ਦਾ ਇਸਤੇਮਾਲ ਕਰਨ ਦੌਰਾਨ ਜਾਰਜੀਆ ’ਚ ਇਕ ਵਿਅਕਤੀ ਨੂੰ ਪਰਮਾਨੈਂਟ ਬ੍ਰੇਨ ਡੈਮੇਜ਼ ਹੋਇਆ ਸੀ। ਉਥੇ ਹੀ ਇਸੀ ਸਾਲ ਫਿਲਾਡੇਲਫਿਆ ਕਾਰ ਐਕਸੀਡੈਂਟ ’ਚ ਇਸੀ ਫੀਚਰ ਦਾ ਉਪਯੋਗ ਕਰਦੇ ਗੋਏ ਤਿੰਨ ਔਰਤਾਂ ਦੀ ਮੌਤ ਹੋ ਗਈ ਸੀ। ਇਸੀ ਤਰ੍ਹਾਂ ਸਾਲ 2016 ’ਚ ਪਲੋਰਿਡਾ ’ਚ 5 ਲੋਕਾਂ ਦਾ ਐਕਸੀਡੈਂਟ ਹੋਇਆ ਸੀ। ਰਿਪੋਰਟ ਅਨੁਸਾਰ ਸਾਲ 2017 ’ਚ 4 ਲੋਕਾਂ ਦੀ ਕਾਰ ਐਕਸੀਡੈਂਟ ’ਚ ਮੌਤ ਹੋ ਗਈ ਜੋ ਸਪੀਡ ਫਿਲਟਰ ਦਾ ਇਸਤੇਮਾਲ ਕਰਦੇ ਹੋਏ 123 ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਗੱਡੀ ਚਲਾ ਰਹੇ ਸੀ।

Posted By: Ramanjit Kaur