Hyundai Creta 7-Seater ਜੇਐੱਨਐੱਨ, ਨਵੀਂ ਦਿੱਲੀ : Hyundai Creta 7-Seater ਦੱਖਣੀ ਕੋਰੀਆ ਦੀ ਵਾਹਨ ਨਿਰਮਾਤਾ ਕੰਪਨੀ ਹੁੰਡਈ ਭਾਰਤ 'ਚ ਵਾਹਨ ਕੰਪਨੀਆਂ 'ਚੋ ਇਕ ਹੈ, ਜਿਸ ਨੇ ਮਹਾਮਾਰੀ ਦੌਰਾਨ ਵੀ ਬਾਜ਼ਾਰ 'ਚ ਕਈ ਕਾਰਾਂ ਨੂੰ ਲਾਂਚ ਕੀਤਾ ਹੈ। ਇਸ ਕ੍ਰਮ 'ਚ ਲਾਕਡਾਊਨ ਨੇ ਠੀਕ ਪਹਿਲਾਂ ਕੰਪਨੀ ਦੀ ਹਾਲਿਆ ਲਾਂਚ 'ਚ ਇਕ ਆਲ-ਨਿਊ ਕ੍ਰੇਟਾ ਐੱਸਯੂਵੀ ਵੀ ਸੀ। ਆਪਣੀ ਪੁਰਾਣੀ ਪੀੜ੍ਹੀ ਦੀ ਤਰ੍ਹਾਂ ਹੀ ਨਵੀਂ ਕ੍ਰੇਟਾ ਵੀ ਬਹੁਤ ਘੱਟ ਸਮੇਂ 'ਚ ਖ਼ਰੀਦਦਾਰਾਂ ਵਿਚਕਾਰ ਹਰਮਨਪਿਆਰੀ ਹੋ ਗਈ ਹੈ।

Alcazar ਦੇ ਨਾਮ ਤੋਂ ਹੋ ਸਕਦੀ ਹੈ ਲਾਂਚ

ਫ਼ਿਲਹਾਲ ਤੁਹਾਨੂੰ ਦੱਸ ਦਈਏ ਕਿ ਹੁੰਡਈ ਆਪਣੀ ਇਕ ਹੋਰ ਐੱਸਯੂਵੀ 'ਤੇ ਵੀ ਕੰਮ ਕਰ ਰਹੀ ਹੈ, ਜੋ ਕ੍ਰੇਟਾ ਦਾ 7 ਸੀਟਰ ਵਰਜ਼ਨ ਹਨ। ਹੁੰਡਈ ਕ੍ਰੋਟਾ ਦੇ 7 ਸੀਟਰ ਵਰਜ਼ਨ ਨੂੰ ਕਈ ਵਾਰ ਅੰਤਰਰਾਸ਼ਟਰੀ ਬਾਜ਼ਾਰ 'ਚ ਟੈਸਟ ਦੌਰਾਨ ਦੇਖਿਆ ਗਿਆ ਹੈ। ਰਿਪੋਰਟ ਅਨੁਸਾਰ ਕ੍ਰੇਟਾ ਦੇ ਆਗਾਮੀ 7 ਸੀਟਰ ਵਰਜ਼ਨ ਅਲਕੇਜ਼ਰ ਦੇ ਰੂਪ 'ਚ ਜਾਣਿਆ ਜਾ ਸਕਦਾ ਹੈ। ਜਿਸ 'ਚ ਮੌਜੂਦਾ 5 ਸੀਟਰ ਮਾਡਲ ਦੇ ਮੁਕਾਬਲੇ ਕਈ ਕਾਸਮੋਟਿਕ ਬਦਲਾਅ ਮਿਲੇਣਗੇ।


ਡਿਜ਼ਾਈਨ 'ਚ ਕੀ ਹੋਣਗੇ ਬਦਲਾਅ

ਆਨਲਾਈਨ ਲੀਕ ਹੋਈਆਂ ਤਸਵੀਰਾਂ ਤੋਂ ਲੱਗ ਰਿਹਾ ਹੈ ਕਿ ਇਸ ਐੱਸਯੂਵੀ ਦੇ ਫਰੰਟ 5 ਸੀਟਰ ਸੰਸਕਰਣ ਵਰਗੇ ਹੀ ਹੋਵੇਗਾ। ਇਸ 'ਚ ਟ੍ਰਾਈ ਪ੍ਰੋਜੈਕਟਰ ਹੈਡਲੈਂਪ ਦੇ ਨਾਲ ਸਪਿਲਟ ਬੂਮਰੈਂਗ ਦੇ ਆਕਾਰ ਦਾ ਐੱਲਈਡੀ ਡੀਆਰਐੱਲ ਮਿਲੇਗਾ ਤੇ ਬਮਪਰ ਦੇ ਥੱਲੇ ਵਾਲੇ ਹਿੱਸੇ 'ਤੇ ਟਰਨ ਇੰਡੀਕੇਟਰ ਹੋਣਗੇ। ਹਾਲਾਂਕਿ ਰੀਅਰ ਲੁੱਕ ਥੋੜ੍ਹੀ ਵੱਖਰੀ ਹੋ ਸਕਦੀ ਹੈ। ਇਸ 'ਚ ਵੱਖ-ਵੱਖ ਦਿਖਣ ਵਾਲੇ ਸਪਿਲਟ ਟੇਲ ਲਾਈਟਸ ਦੇ ਨਾਲ ਇਕ ਨਵੇਂ ਲੁੱਕ ਵਾਲਾ ਟੇਲ ਗੇਟ ਦਿੱਤਾ ਗਿਆ ਹੈ।

Posted By: Sarabjeet Kaur