ਨਵੀਂ ਦਿੱਲੀ : ਚੀਨ ਦੀ ਸਮਾਰਟਫੋਨ ਨਿਰਮਾਤਾ ਕੰਪਨੀ Vivo ਜਲਦ ਹੀ ਆਪਣੇ ਘਰੇਲੂ ਮਾਰਕੀਟ ਨੇ ਨਵਾਂ ਹੈਂਡਸੈੱਟ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। Vivo S5 ਨੂੰ ਚੀਨ 'ਚ 14 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਫੋਨ ਦੀ ਕੀਮਤ ਤੇ ਫ਼ੀਚਰਜ਼ ਲੀਕ ਹੋ ਗਏ ਹਨ। Vivo S5 ਦੀ ਕੀਮਤ ਤੇ ਫ਼ੀਚਰਜ਼ ਨੂੰ ਚੀਨ ਦੇ ਇਕ ਲੀਕਸਟ ਡਿਜੀਟਲ ਚੈਟ ਸਟੈਸ਼ਨ ਨੇ ਲੀਕ ਕੀਤਾ ਹੈ।

ਕੀਮਤ

ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਕੀਮਤ ਦੀ। ਇਸ ਫੋਨ ਨੂੰ ਚੀਨ 'ਚ 2000 ਚੀਨੀ ਯੂਆਨ ਭਾਵ ਕਰੀਬ 20,500 ਰੁਪਏ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਨੂੰ ਚੀਨ 'ਚ 14 ਨਵੰਬਰ ਨੂੰ ਲਾਂਚ ਕੀਤਾ ਜਾਵੇਗਾ। ਇਸ ਨੂੰ ਭਾਰਤੀ ਮਾਰਕੀਟ 'ਚ ਹੁਣ ਐਂਟ੍ਰੀ ਮਿਲੇਗੀ ਇਸ ਦੀ ਜਾਣਕਾਰੀ ਫ਼ਿਲਹਾਲ ਨਹੀਂ ਦਿੱਤੀ ਗਈ। ਫ਼ੀਚਰਜ਼ ਦੀ ਗੱਲ ਕਰੀਏ ਤਾਂ ਇਸ ਨੂੰ ਫੁੱਲ ਸਕ੍ਰੀਨ ਡਿਜ਼ਾਈਨ ਦੇ ਨਾਲ ਪੇਸ਼ ਕੀਤਾ ਜਾਵੇਗਾ। ਫੋਨ ਦੇ ਟਾਪ-ਰਾਈਟ ਕਾਰਨਰ 'ਚ ਪੰਜ-ਹੋਲ ਕੈਮਰਾ ਦਿੱਤਾ ਜਾਵੇਗਾ। ਇਕ ਪੁਰਾਣੀ ਰਿਪੋਰਟ ਅਨੁਸਾਰ, ਫੋਨ ਨੂੰ ਡਾਇਮੰਡ-ਸ਼ੈਪਡ ਕੈਮਰਾ ਸੈੱਟਅੱਪ ਦੇ ਨਾਲ ਪੇਸ਼ ਕੀਤੇ ਜਾਣ ਦੀ ਉਮੀਦ ਹੈ।


ਫ਼ੀਚਰਜ਼

ਫੋਨ 'ਚ 6.44 ਇੰਚ ਦਾ OLED ਡਿਸਪਲੇਅ ਕੀਤਾ ਜਾ ਸਕਦਾ ਹੈ। ਇਹ FHD+ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਇਹ ਫੋਨ ਕਵਾਲਕਾਮ ਸਨੈਪਡ੍ਰੈਗਨ 712 ਪ੍ਰੋਸੈਸਰ ਤੇ 8ਜੀਬੀ ਤਕ ਦੀ ਰੈਮ ਨਾਲ ਲੈਸ ਹੋਵੇਗਾ। ਨਾਲ ਹੀ ਇਸ 'ਚ 22.5W ਫਾਸਟ ਚਾਰਜ਼ਿੰਗ ਸਪੋਰਟ ਦੇ ਨਾਲ 4100 ਐੱਮਏਐੱਚ ਦੀ ਬੈਟਰੀ ਦਿੱਤੇ ਜਾਣ ਦੀ ਉਮੀਦ ਹੈ। ਫੋਨ 'ਚ ਕਵਾਡ ਕੈਮਰਾ ਸੈੱਟੱੱਪ ਵੀ ਦਿੱਤਾ ਜਾਵੇਗਾ। ਇਸ ਦਾ ਪ੍ਰਾਇਮਰੀ ਸੈਂਸਰ 48 ਮੈਗਾਪਿਕਸਲ ਦਾ ਹੋਵੇਗਾ। ਦੂਸਰਾ 8 ਮੈਗਾਪਿਕਸਲ, ਤੀਜਾ 5 ਮੈਗਾਪਿਕਸਲ ਤੇ ਚੌਥਾ 2 ਮੈਗਾਪਿਕਸਲ ਦਾ ਹੋਵੇਗਾ। ਸੈਲਫੀ ਸੈਂਸਰ ਦੀ ਗੱਲ ਕਰੀਏ ਤਾਂ ਇਹ 32 ਮੈਗਾਪਿਕਸਲ ਦਾ ਹੋਵੇਗਾ। ਇਸ 'ਚ ਲੇਜ਼ਰ ਆਟੋਫੋਕਸ ਸੈਂਸਰ ਤੇ LED ਫਲੈਸ਼ ਦਿੱਤਾ ਜਾ ਸਕਦਾ ਹੈ। ਇਹ ਫੋਨ ਐਂਡਰਾਇਡ ਪਾਈ 'ਤੇ ਕੰਮ ਕਰ ਸਕਦਾ ਹੈ।

Posted By: Sarabjeet Kaur