ਨਵੀਂ ਦਿੱਲੀ : BMW M5 Competition ਭਾਰਤ 'ਚ ਲਾਂਚ ਹੋ ਚੁੱਕੀ ਤੇ ਇਹ ਅੱਜ ਤੋਂ BMW ਦੇ ਸਾਰੇ ਡੀਲਰਸ਼ਿਪ 'ਤੇ ਕਮਪੀਟ੍ਰਲੀ ਬਿਲਟ ਅੱਪ ਮਾਡਲ ਦੇ ਤੌਰ 'ਤੇ ਉਪਲਬਧ ਹੋ ਗਈ ਹੈ। BMW M5 ਸਿਰਫ਼ ਪੈਟਰੋਲ ਵੇਰੀਐਂਟ 'ਚ ਉਪਲਬਧ ਹੈ। ਕੰਪਨੀ ਨੇ ਇਸ ਦੀ ਕੀਮਤ 1,54,90,000 ਰੁਪਏ ਰੱਖੀ ਹੈ। ਕੰਪਨੀ ਨੇ ਨਵੀਂ BMW M5 'ਚ ਵਧੀਆ ਡਿਜ਼ਾਈਨ ਤੇ M ਕਿਡਨੀ ਗ੍ਰਿਲ ਦੇ ਨਾਲ ਫ੍ਰੇਮ, ਐਕਸਟੀਰੀਅਰ ਮਿਰਰ ਤੇ M ਵਾਲੇ ਸਾਈਡ ਏਅਰ ਵੈਂਟ ਦਿੱਤਾ ਹੈ। ਇਸ ਦੇ ਇਲਾਵਾ BMW M5 'ਚ ਫ਼ੀਚਰਜ਼ ਦੇ ਤੌਰ 'ਤੇ ਹਲਕੇ ਵਰਜ਼ਨ ਵਾਲੀ ਰੂਫ, ਕਾਰਬਨ ਫਾਈਬਰ ਰੈਨਫੋਸਰਡ ਦਿੱਤਾ ਗਿਆ ਹੈ।


BMW M5 Competition 'ਚ ਫ਼ੀਚਰਜ਼ ਦੇ ਤੌਰ 'ਤੇ BMW ConnectedDrive ਟੈਕਨਾਲੋਜੀ ਸ਼ਾਮਲ ਹੈ। ਕੰਪਨੀ ਨੇ ਇਸ 'ਚ BMW ਜੈਸਚਰ, BMW ਡਿਸਪਲੇਅ, ਵਾਇਰਲੈੱਸ ਚਾਰਜਿੰਗ, BMW ਹੈੱਡ-ਅੱਪ ਡਿਸਪਲੇਅ ਤੇ ਵਾਇਰਸਲੈੱਸ ਐਪਲ ਕਾਰਪਲੇਅ ਦਿੱਤਾ ਗਿਆ ਹੈ। ਇਸ ਦੇ ਇਲਾਵਾ ਇਸ 'ਚ ਮਾਡਰਨ ਕਾਕਪਿਟ ਪ੍ਰੋਫੈਸ਼ਨਲ ਸ਼ਾਮਲ ਕੀਤਾ ਹੈ ਜੋ ਕਿ ਲੇਟੈਸਟ BMW ਆਪਰੇਟਿੰਗ ਸਿਸਟਮ 7.0 ਨਾਲ ਲੈਸ ਹੈ।

BMW M 'ਚ 8-ਸਿਲੰਡਰ ਪੈਟਰੋਲ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 6000 rpm 'ਤੇ 625 hp ਦੀ ਪਾਵਰ ਤੇ 750 Nm ਦਾ ਟਾਰਕ ਜਨਰੇਟ ਕਰਦਾ ਹੈ। ਇੰਜਣ 8-ਸਪੀਡ M Steptronic ਟ੍ਰਾਂਸਮਿਸ਼ਨ ਦੇ ਨਾਲ Drivelogic ਫ਼ੀਚਰ ਨਾਲ ਲੈਸ ਹੈ।

ਸੇਫਟੀ ਦੀ ਗੱਲ ਕਰੀਏ ਤਾਂ ਨਵੀਂ BMW M5 'ਚ ਡ੍ਰਾਈਵਰ ਤੇ ਫ੍ਰੰਟ ਪੈਸੇਂਜਰਾਂ ਲਈ ਹੈੱਡ ਤੇ ਸਾਈਡ ਏਅਰਬੈਗਸ ਦੇ ਨਾਲ ਰੀਅਰ ਪੈਸੇਂਜਰ ਲਈ ਏਅਰਬੈਗਸ ਸਟੈਂਡਰਡ ਦਿੱਤਾ ਗਿਆ ਹੈ ਤੇ ਇਸ 'ਚ ਐਂਟੀ ਲਾਕ ਬ੍ਰੇਕਿੰਗ ਸਿਸਟਮ, ਆਟੋਮੈਟਿਕ ਸਟੈਬਿਲਿਟੀ ਕੰਟਰੋਲ, M ਡਾਇਨਾਮਿਕ ਮੋਡ, ਬ੍ਰੇਕ ਕੰਟਰੋਲ, ਡ੍ਰਾਈ ਬ੍ਰੇਕਿੰਗ ਫੰਕਸ਼ਨ ਤੇ ਐਕਟਿਵ M ਦਿੱਤਾ ਗਿਆ ਹੈ।

Posted By: Sarabjeet Kaur