ਨਵੀਂ ਦਿੱਲੀ : ਸਮਾਰਟਫੋਨ ਖ਼ਰੀਦਣ ਲਈ ਅੱਜ ਬਾਜ਼ਾਰ 'ਚ ਕਈ ਬ੍ਰਾਂਡ ਉਪਲਬਧ ਹਨ, ਪਰ ਬੀਤੇ ਦੋ ਸਾਲ 'ਚ ਦਿੱਗਜ ਫੋਨ ਨਿਰਮਾਤਾ ਕੰਪਨੀ One plus ਨੇ ਜੋ ਵਿਸ਼ਵਾਸ ਹਾਸਲ ਕੀਤਾ ਹੈ ਸ਼ਾਇਦ ਹੀ ਕਿਸੇ ਕੰਪਨੀ ਨੇ ਕੀਤਾ ਹੋਵੇਗਾ। ਦੱਸ ਦਈਏ ਕਿ One plus ਦੇ ਸਮਾਰਟਫੋਨ ਬੇਹਦ ਤੇ ਪ੍ਰੀਮੀਅਮ ਹੁੰਦੇ ਹਨ। ਡਿਜ਼ਾਇਨ, ਡਿਸਪਲੇਅ ਤੇ ਪ੍ਰੋਸੈਸਰ ਦੇ ਮਾਮਲੇ 'ਚ ਇਹ ਫੋਨ ਹਮੇਸ਼ਾ ਬਾਜ਼ੀ ਮਾਰ ਜਾਂਦੇ ਹਨ ਤੇ ਯੂਜ਼ਰਜ਼ਾਂ ਦੇ ਦਿਲਾਂ 'ਚ ਜਗ੍ਹਾ ਬਣਾ ਲੈਂਦੇ ਹਨ। ਹੁਣ One plus 7 ਤੇ OnePlus 7 Pro ਨੂੰ ਹੀ ਲੈ ਲਓ, ਇਨ੍ਹਾਂ ਦੋਨਾਂ ਫੋਨਾਂ ਦੀ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ।

ਹੁਣ ਇਹ ਦੋਨੋਂ ਫੋਨ ਮਾਰਕੀਟ 'ਚ ਉਤਾਰੇ ਗਏ ਹਨ, ਨੌਜਵਾਨਾਂ ਦਾ ਕ੍ਰੇਜ ਵਧਦਾ ਜਾ ਰਿਹਾ ਹੈ। ਹਰ ਕੋਈ ਇਸਦੇ ਫ਼ੀਚਰ ਤੇ ਸਪੈਸੀਫਿਕੇਸ਼ਨ ਦੇ ਬਾਰੇ 'ਚ ਗੱਲ ਕਰ ਰਿਹਾ ਸੀ ਤੇ ਫੋਨ ਨੂੰ ਖ਼ਰੀਦ ਲਈ ਉਤਾਰੂ ਸੀ। ਦੱਸ ਦਈਏ ਕਿ OnePlus 7 ਸੀਰੀਜ਼ ਦੇ ਇਹ ਦੋਵੇਂ ਫੋਨ Amazon 'ਤੇ ਉਪਲਬਧ ਹਨ। ਸਭ ਤੋਂ ਵਧੀਆ ਗੱਲ ਇਹ ਹੈ ਕਿ ਤੁਹਾਨੂੰ Amazon Freedom Sale 2019 ਦਾ ਫ਼ਾਇਦਾ ਚੁੱਕ ਕੇ One plus 7 ਤੇ OnePlus 7 Pro 'ਚ 3,000 ਰੁਪਏ ਤਕ ਦੀ ਭਾਰੀ ਛੋਟ ਵੀ ਹਾਸਲ ਕਰ ਸਕਦੇ ਹੈ।

Posted By: Sarabjeet Kaur