ਨਵੀਂ ਦਿੱਲੀ, ਜੇਐੱਨਐੱਨ : Audio company Wing Lifestyle ਨੇ ਨਵਾਂ WingElevate ਨੇਕਬੈਂਡ ਏਅਰਫੋਨ ਭਾਰਤ 'ਚ ਲਾਂਚ ਕਰ ਦਿੱਤਾ ਹੈ। ਇਸ ਨੇਕਬੈਂਡ ਦਾ ਡਿਜ਼ਾਈਨ ਆਕਰਸ਼ਕ ਹੈ ਤੇ ਇਸ 'ਚ Connectivity ਲਈ Bluetooth version 5.0 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਇਸ ਏਅਰਫੋਨ ਨੂੰ Dual pairing feature ਮਿਲਿਆ ਹੈ, ਜਿਸ ਰਾਹੀਂ ਯੂਜ਼ਰਜ਼ ਇਕੱਠੇ ਦੋ ਡਿਵਾਈਸ ਕਨੇਕਟ ਕਰ ਸਕਦੇ ਹਨ। ਆਓ ਜਾਣਦੇ ਹਾਂ WingElevate ਨੇਕਬੈਂਡ ਦੀ ਕੀਮਤ ਤੇ Specification ਬਾਰੇ 'ਚ...


WingElevate ਨੇਕਬੈਂਡ ਦੀ ਕੀਮਤ


ਕੰਪਨੀ ਨੇ WingElevate ਨੇਕਬੈਂਡ ਏਅਰਫੋਨ ਦੀ ਕੀਮਤ 1,399 ਰੁਪਏ ਰੱਖੀ ਹੈ। ਨਾਲ ਹੀ ਇਸ ਨੇਕਬੈਂਡ ਨੂੰ ਬਲੈਕ, ਗ੍ਰੇ ਤੇ Teal ਕਲਰ ਆਪਸ਼ਨ ਨਾਲ ਭਾਰਤੀ ਬਾਜ਼ਾਰ 'ਚ ਉਤਾਰਿਆ ਗਿਆ ਹੈ।


WingElevate ਨੇਕਬੈਂਡ ਦੀ Specification


WingElevate ਏਅਰਫੋਨ 'ਚ ਨੇਕਬੈਂਡ ਦਿੱਤਾ ਗਿਆ ਹੈ। ਫੀਚਰ ਦੀ ਗੱਲ ਕਰੀਏ ਤਾਂ WingElevate ਏਅਰਫੋਨ Dual pairing feature ਨਾਲ ਲੈਸ ਹੈ। ਯੂਜ਼ਰਜ਼ ਇਸ ਫੀਚਰ ਰਾਹੀਂ ਇਸ ਨੇਕਬੈਂਡ ਏਅਰਫੋਨ 'ਚ ਇਕੱਠੇ ਦੋ ਡਿਵਾਈਸ ਕਨੈਕਟ ਕਰ ਸਕਦੇ ਹਨ। ਇਸ ਤੋਂ ਇਲਾਵਾ ਇਸ ਨੇਕਬੈਂਕ 'ਚ 10mm ਦੇ ਡਰਾਈਵਰ ਦਿੱਤੇ ਗਏ ਹਨ।


WingElevate ਨੇਕਬੈਂਡ ਦੇ ਹੋਰ ਫੀਚਰ


ਕੰਪਨੀ ਨੇ WingElevate ਏਅਰਫੋਨ 'ਚ ਦਮਦਾਰ ਬੈਟਰੀ ਦਿੱਤੀ ਹੈ, ਜੋ ਸਿੰਗਲ ਚਾਰਜ 'ਚ 10 ਘੰਟੇ ਦਾ ਬੈਟਰੀ ਬੈਕਅਪ ਦਿੱਤਾ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਇਸ ਨੇਕਬੈਂਡ ਨਾਲ ਚਾਰਜਿੰਗ ਕੇਬਲ, ”ser manual ਸ਼ਾਮਲ ਹੈ।

Posted By: Rajnish Kaur