ਨਵੀਂ ਦਿੱਲੀ : Samsung ਦੇ ਫੈਂਸ ਲਈ ਇਹ ਸਾਲ ਕਾਫੀ ਸ਼ਾਨਦਾਰ ਹੈ, ਕਿਉਂਕਿ ਸਾਲ ਦੀ ਸ਼ੁਰੂਆਤ ਤੋਂ ਹੁਣ ਤਕ ਕੰਪਨੀ ਕਈ ਨਵੇਂ ਸਮਾਰਟ ਫੋਨ ਬਾਜ਼ਾਰ 'ਚ ਉਤਾਰ ਚੁੱਕੇ ਹਨ। ਇਸ 'ਚ ਮਿਡ-ਰੇਂਜ ਤੋਂ ਲੈ ਕੇ ਪ੍ਰੀਮੀਅਮ ਸੈਗਮੈਂਟ ਤਕ ਦੇ ਸਮਾਰਟਫੋਨ ਸ਼ਾਮਿਲ ਹਨ। ਹਾਲ ਹੀ 'ਚ ਕੰਪਨੀ ਨੇ Galaxy A ਸੀਰੀਜ਼ 'ਚ Galaxy A21 Galaxy A11 ਤੇ Galaxy A01 ਨੂੰ ਲਾਂਚ ਕੀਤਾ ਹੈ। ਉੱਥੇ ਹੀ ਹੁਣ Galaxy A41 ਦਾ Global variants ਵੀ ਆਧਿਕਾਰਿਕ ਤੌਰ 'ਤੇ ਲਾਂਚ ਕਰ ਦਿੱਤਾ ਹੈ। ਇਸ ਤੋਂ ਪਹਿਲਾਂ ਇਸ ਸਮਾਰਟ ਫੋਨ ਨੂੰ ਜਾਪਾਨ 'ਚ ਪੇਸ਼ ਕੀਤਾ ਗਿਆ ਸੀ। ਜਾਪਾਨ ਦੀ ਤੁਲਨਾ 'ਚ Global variants 'ਚ ਥੋੜਾ ਫਰਕ ਦੇਖਿਆ ਜਾ ਸਕਦਾ ਹੈ।

Samsung Galaxy A41 ਦੀ ਕੀਮਤ

ਗਲੋਬਲ ਮਾਰਕਿਟ 'ਚ ਲਾਂਚ ਕੀਤੇ ਗਏ Galaxy A41 ਦੀ ਕੀਮਤ €299 ਭਾਵ 24,670 ਰੁਪਏ ਹੈ। ਇਸ ਨੂੰ Prism Black, Prism Crush White, Prism Crush Blue ਤੇ Prism Crush Red Color 'ਚ ਪੇਸ਼ ਕੀਤਾ ਗਿਆ ਹੈ। ਕੰਪਨੀ ਦੀ ਗਲੋਬਲ ਸਾਈਟ 'ਤੇ ਦਿੱਤੀ ਗਈ ਜਾਣਕਾਰੀ ਅਨੁਸਾਰ ਇਹ ਸਮਾਰਟ ਫੋਨ ਮਈ ਤੋਂ ਸੇਲ ਲਈ ਉਪਲਬਧ ਕਰਾਈ ਜਾਵੇਗਾ। ਹਾਲਾਂਕਿ ਹੁਣ ਸੇਲ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ।

Samsung Galaxy 41 ਦੇ Specifications

Galaxy A41 'ਚ 6.1 ਇੰਚ ਦਾ ਫੁੱਲ ਐੱਚਡੀ+Super AMOLED Infinity 4isplay ਦਿੱਤੀ ਗਈ ਹੈ, ਇਸ ਦਾ ਸਕਰੀਨ Resolution 2340 x 1080 ਪਿਕਸਲ ਹੈ। ਫੋਨ ਨੂੰ Octa Core ਪ੍ਰੋਸੈਸਰ 'ਤੇ ਪੇਸ਼ ਕੀਤਾ ਗਿਆ ਹੈ। ਇਸ 'ਚ 4GB ਰੈਮ ਤੇ 64GB ਇੰਟਰਨਲ ਮੈਮੋਰੀ ਦਿੱਤੀ ਗਈ ਹੈ। ਯੂਜ਼ਰਜ਼ ਮਾਈਕਰੋਐੱਸਡੀ ਕਾਰਡ ਦਾ ਉਪਯੋਗ ਕਰਕੇ ਇਸ ਨੂੰ 512 ਜੀਬੀ ਤਕ 5xpand ਕਰ ਸਕਦੇ ਹਨ। ਫੋਨ 'ਚ ਇਨ-ਡਿਸਪਲੇ ਫਿੰਗਰਪ੍ਰਿੰਟ ਸੈਂਸਰ ਦਿੱਤਾ ਗਿਆ ਹੈ।

Posted By: Rajnish Kaur