ਨਵੀਂ ਦਿੱਲੀ, ਆਟੋ ਡੈਸਕ: ਸਾਲ 2019 'ਚ ਜਦੋਂ ਮੋਟਰ ਵਹੀਕਲ ਐਕਟ 'ਚ ਬਦਲਾਅ ਕੀਤਾ ਗਿਆ ਸੀ ਤਾਂ ਲੋਕਾਂ ਦੇ ਮਨਾਂ 'ਚ ਕਾਫੀ ਡਰ ਸੀ। ਕਿਉਂਕਿ, ਚਲਾਨ ਦੀਆਂ ਕੀਮਤਾਂ ਪਹਿਲਾਂ ਨਾਲੋਂ ਕਈ ਗੁਣਾ ਵਧ ਗਈਆਂ ਸਨ। ਭਾਰਤ 'ਚ ਵੀ ਕੁਝ ਅਜਿਹੇ ਚਲਾਨ ਕੱਟੇ ਗਏ ਹਨ, ਜਿਨ੍ਹਾਂ ਦੀ ਕੀਮਤ ਜਾਣ ਕੇ ਤੁਹਾਡੇ ਹੋਸ਼ ਉੱਡ ਜਾਣਗੇ। ਆਓ ਜਾਣਦੇ ਹਾਂ ਹੁਣ ਤਕ ਦਾ ਸਭ ਤੋਂ ਵੱਡਾ ਚਲਾਨ ਕਿਸ ਦਾ ਕੱਟਿਆ ਹੈ-

ਭਾਰਤ ਦਾ ਸਭ ਤੋਂ ਮਹਿੰਗਾ ਟ੍ਰੈਫਿਕ ਚਲਾਨ

ਇਸ ਤੋਂ ਪਹਿਲਾਂ ਕਿ ਅਸੀਂ ਹੋਰ ਵਿਸਥਾਰ ਵਿੱਚ ਜਾਈਏ, ਭਾਰਤ ਵਿੱਚ ਬਹੁਤ ਸਾਰੇ ਹੈਰਾਨ ਕਰਨ ਵਾਲੇ ਟ੍ਰੈਫਿਕ ਉਲੰਘਣਾ ਦੇ ਚਲਾਨ ਮਾਮਲੇ ਸਾਹਮਣੇ ਆਏ ਹਨ, ਜੋ ਚਲਾਨਾਂ ਦੀ ਇਸ ਸੂਚੀ ਤੋਂ ਕਈ ਗੁਣਾ ਵੱਧ ਹਨ। ਉਦਾਹਰਣ ਵਜੋਂ, ਜਨਵਰੀ 2020 ਵਿੱਚ, ਇੱਕ ਪੋਰਸ਼ ਲਗਜ਼ਰੀ ਕਾਰ ਦੇ ਮਾਲਕ ਨੂੰ 'ਲੋੜੀਂਦੇ ਦਸਤਾਵੇਜ਼ ਨਾ ਹੋਣ' ਲਈ 27.68 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਗਿਆ ਸੀ।ਜਦੋਂ ਜਨਵਰੀ ਵਿੱਚ ਅਹਿਮਦਾਬਾਦ ਪੁਲਿਸ ਨੇ ਪੋਰਸ਼ 911 ਕੈਰੇਰਾ ਐਸ ਨੂੰ ਫੜਿਆ ਸੀ, ਤਾਂ ਗੱਡੀ ਉੱਤੇ ਕੋਈ ਨੰਬਰ ਪਲੇਟ ਨਹੀਂ ਸੀ ਅਤੇ ਨਾ ਹੀ ਉਸ ਸਮੇਂ ਵਾਹਨ ਦੇ ਮਾਲਕ ਕੋਲ ਜ਼ਰੂਰੀ ਦਸਤਾਵੇਜ਼ ਸਨ। ਇਹ ਜਾਣਕਾਰੀ ਅਹਿਮਦਾਬਾਦ ਪੁਲਿਸ ਨੇ ਉਸ ਸਮੇਂ ਆਪਣੇ ਅਧਿਕਾਰਤ ਟਵਿੱਟਰ ਅਕਾਊਂਟ 'ਤੇ ਸਾਂਝੀ ਕੀਤੀ ਸੀ।

ਇਸ ਤੋਂ ਪਹਿਲਾਂ ਦਿੱਲੀ-ਐਨਸੀਆਰ ਵਿੱਚ ਸਭ ਤੋਂ ਵੱਡਾ ਚਲਾਨ ਕੱਟਿਆ ਗਿਆ ਸੀ

ਪੋਰਸ਼ ਤੋਂ ਪਹਿਲਾਂ, ਇਹ ਰਿਕਾਰਡ ਰਾਜਸਥਾਨ ਵਿੱਚ ਰਜਿਸਟਰਡ ਇਕ ਵਾਹਨ ਕੋਲ ਸੀ, ਜਿਸ ਨੂੰ ਦਿੱਲੀ ਵਿੱਚ ਰੋਹਿਣੀ ਸਰਕਲ ਪੁਲਿਸ ਨੇ 'ਟ੍ਰੈਫਿਕ ਨਿਯਮਾਂ ਦੀ ਉਲੰਘਣਾ' ਲਈ 1,41,700 ਰੁਪਏ ਜੁਰਮਾਨਾ ਕੀਤਾ ਸੀ। ਮੋਟਰ ਵਹੀਕਲ ਐਕਟ 'ਚ ਸੋਧ ਤੋਂ ਬਾਅਦ ਬਿਨਾਂ ਵੈਲਿਡ ਡਰਾਈਵਿੰਗ ਲਾਇਸੈਂਸ ਤੋਂ ਕਾਰ ਜਾਂ ਦੋ ਪਹੀਆ ਵਾਹਨ ਚਲਾਉਣ 'ਤੇ 5000 ਰੁਪਏ ਤਕ ਦਾ ਭਾਰੀ ਚਲਾਨ ਕੱਟਿਆ ਜਾ ਰਿਹਾ ਹੈ। ਹਾਲਾਂਕਿ 2019 ਤੋਂ ਪਹਿਲਾਂ ਇਸਦੀ ਕੀਮਤ 500 ਰੁਪਏ ਹੁੰਦੀ ਸੀ।

Posted By: Sandip Kaur