ਨਵੀਂ ਦਿੱਲੀ, ਜੇਐੱਨਐੱਨ : Hyundai Micro SUV AX1: ਦੱਖਣੀ ਕੋਰੀਆਈ ਦੀ ਦਿੱਗਜ ਆਟੋਮੋਬਾਈਲ ਕੰਪਨੀ Hyundai ਬੀਤੇ ਕੁਝ ਸਮੇਂ ਤੋਂ ਆਪਣੀ ਮਾਈਕ੍ਰੋ ਐੱਸਯੂਵੀ (ਕੋਡਨਾਮ ਏਐਕਸ 1) ਨੂੰ ਲੈ ਕੇ ਚਰਚਾ ’ਚ ਹੈ। ਜਿਸ ਦਾ ਕੰਪਨੀ ਨੇ ਹਾਲ ਹੀ ’ਚ ਅਧਿਕਾਰਤ ਤੌਰ ’ਤੇ ਪਹਿਲਾ ਟੀਜ਼ਰ ਜਾਰੀ ਕਰ ਦਿੱਤਾ ਹੈ। ਏਐਕਸ 1 ਨੂੰ ਪਹਿਲੀ ਵਾਰ ਕੋਰੀਆ ’ਚ ਰੋਲ ਆਉਟ ਕੀਤਾ ਜਾਵੇਗਾ। ਜਿਸ ਤੋਂ ਬਾਅਦ ਇਸ ਨੂੰ ਭਾਰਤੀ ਬਾਜ਼ਾਰ ’ਚ ਲਾਂਚ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਭਾਰਤ ’ਚ ਲਾਂਚ ਹੋਣ ’ਤੇ ਇਹ ਐੱਸਯੂਵੀ ਨੂੰ ਟੱਕਰ ਦੇਵੇਗੀ। ਆਓ ਵਿਸਤਾਰ ਨਾਲ ਦੱਸਦੇ ਹਾਂ, ਇਸ ਕਾਰ ਨਾਲ ਜੁੜੀ ਖ਼ਾਸ ਜਾਣਕਾਰੀ :


ਡਿਜ਼ਾਇਨ ’ਚ ਕੀ ਹੈ ਖ਼ਾਸ : ਸਾਹਮਣੇ ਆਏ ਟੀਜ਼ਰ ’ਚ ਦੇਖਿਆ ਜਾਵੇ ਤਾਂ ਇਸ ’ਚ ਵੈੱਬ ਵਰਗਾ ਪੈਟਰਨ ਦੇ ਨਾਲ Front grill ਦਿੱਤੀ ਗਈ ਹੈ, ਜੋ ਇਸ ਨੂੰ ਪੂਰੀ ਤਰ੍ਹਾਂ ਨਾਲ ਇਕ ਨਵਾਂ ਡਿਜ਼ਾਇਨ ਦੇ ਰਹੀ ਹੈ। ਟੀਜ਼ਰ ਦੀ ਝਲਕ ਦੇਖਣ ’ਤੇ ਇਹ ਇਕ ਬਾਕਸੀ (Boxy) ਐੱਸਯੂਵੀ ਲੱਗ ਰਹੀ ਹੈ। Hyundai AX1 ਦੇ Bumper ’ਤੇ ਇਕ ਐੱਲਈਡੀ ਡੇਅ ਟਾਈਮ ਰਨਿੰਗ ਲਾਈਟ ਰਿੰਗ ਨਾਲ Circular headlights, ਉੱਪਰ ਇਕ ਸਿਲਕ ਐੱਲਈਡੀ ਡੀਆਰਐੱਲ ਦਿੱਤੇ ਗਏ ਹਨ। ਟੀਜ਼ਰ ਇਮੇਜ ’ਚ ਟੈਲਲਾਈਟ ਇਕ ਤ੍ਰਿਕੋਣ ਪੈਟਰਨ ’ਚ ਦਿਖਾਈ ਦਿੰਦੀ ਹੈ। ਜੋ Hyundai ਐੱਸਯੂਵੀ ਦੇ ਡਿਜ਼ਾਈਨ ਨੂੰ ਪੇਸ਼ ਕਰਦੀ ਹੈ।


Grand i10 NIOS ਦੇ ਪਲੇਟਫਾਰਮ ਨੂੰ ਕਰ ਸਕਦੀ ਹੈ ਸ਼ੇਅਰ : ਫਿਲਹਾਲ ਪਲੇਟਫਾਰਮ ਤੇ ਪਾਵਰਟਰੇਨ ਦੇ ਬਾਰੇ ’ਚ ਹੁਣ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ ਪਰ ਮੀਡੀਆ ਰਿਪੋਰਟ ਅਨੁਸਾਰ Hyundai ਦੀ ਇਹ ਮਾਈਕ੍ਰੋ ਐੱਸਯੂਵੀ K1 ਪਲੇਟਫਾਰਮ ’ਤੇ ਆਧਾਰਿਤ ਹੋਵੇਗੀ ਜੋ ਗ੍ਰੈਂਡ ਆਈ 10 ਐੱਨਓਆਈਐੱਸ ਨੂੰ ਵੀ ਰੇਖਾਬੱਧ ਕਰਦਾ ਹੈ। ਇਸ ਕਾਰ ’ਚ ਬਤੌਰ ਇੰਜਨ 1.2 ਪੈਟਰੋਲ , 1.0 - ਟਰਬੋ ਤੇ 1.2 ਡੀਜ਼ਲ ਇੰਜਨ ਦਿੱਤਾ ਜਾ ਸਕਦਾ ਹੈ।


ਭਾਰਤ ’ਚ ਲਾਂਚਿੰਗ ਤੇ ਕੀਮਤ

ਉਮੀਦ ਕੀਤਾ ਜਾ ਰਹੀ ਹੈ ਕਿ ਏਐਕਸ 1 2021 ਦੇ ਖ਼ਤਮ ਹੋਣ ਤੋਂ ਪਹਿਲਾਂ ਆਪਣੀ ਵਿਸ਼ਵ ਸ਼ੁਰੂਆਤ ਕਰੇਗੀ। ਉੱਥੇ ਹੀ ਇਸ ਨੂੰ ਇਸ ਸਾਲ ਦੇ ਅੰਤ ’ਚ ਕੋਰੀਆ ’ਚ ਲਾਂਚ ਕੀਤਾ ਜਾਵੇਗਾ। ਭਾਰਤ ’ਚ ਲਾਂਚਿੰਗ ਦੀ ਗੱਲ ਕਰੀਏ ਤਾਂ ਇਸ ਮਾਈਕ੍ਰੋ ਐੱਸਯੂਵੀ ਦੀ ਟੈਸਟਿੰਗ ਭਾਰਤ ’ਚ ਸ਼ੁਰੂ ਹੋ ਚੁੱਕੀ ਹੈ, ਤਾਂ ਅਸੀਂ ਇਸ ਨੂੰ 2022 ਦੀ ਸ਼ੁਰੂਆਤ ’ਚ ਭਾਰਤ ’ਚ ਵਿਕਰੀ ਲਈ ਦੇਖ ਸਕਦੇ ਹਾਂ। ਉੱਥੇ ਹੀ ਜੇ ਇਸ ਦੀ ਕੀਮਤ ਦੀ ਗੱਲ ਕਰੀਏ ਤਾਂ ਮੰਨਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ 4 ਲੱਖ ਦੇ ਕਰੀਬ ਕੀਮਤ ’ਤੇ ਲਾਂਚ ਕਰੇਗੀ।Posted By: Rajnish Kaur