ਨਵੀਂ ਦਿੱਲੀ, ਜੇਐੱਨਐੱਨ : Maruti Suzuki ਨੇ ਆਪਣੇ Light Commercial Vehicle Super Carry ਨੂੰ Reverse parking assist system (ਆਰਪੀਏਐੱਸ) ਨੂੰ ਅਪਡੇਟ ਕਰ ਦਿੱਤਾ ਹੈ ਕਿਸ ਤੋਂ ਬਾਅਦ ਹੁਣ ਇਸ ਨੂੰ ਪਾਰਕ ਕਰਨਾ ਪਹਿਲਾਂ ਵੱਲੋਂ ਕਾਫੀ ਜ਼ਿਆਦਾ ਆਸਾਨ ਤੇ ਸੁਰੱਖਿਅਤ ਹੋ ਜਾਵੇਗਾ। ਦੱਸਣਯੋਗ ਹੈ ਕਿ Reverse parking assist system ਕਾਰਾਂ ’ਚ ਦਿੱਤਾ ਜਾਂਦਾ ਹੈ ਜਿਸ ਦੀ ਮਦਦ ਨਾਲ ਕਾਰ Driver ਮੁਸ਼ਕਿਲ ਤੋਂ ਮੁਸਕਿਲ ਪਾਰਕਿੰਗ ਨੂੰ ਬੇਹੱਦ ਹੀ ਆਸਾਨੀ ਨਾਲ ਪੂਰਾ ਕਰ ਸਕਦਾ ਹੈ ਉਹ ਵੀ ਬੇਹੱਦ ਹੀ ਸੁਰੱਖਿਅਤ ਤਰੀਕੇ ਨਾਲ। ਅਜਿਹੇ ’ਚ ਜੋ ਲੋਕਾਂ ਇਹ ਵਾਹਨ ਖਰੀਦਣ ਦਾ ਮਨ ਬਣਾ ਰਹੇ ਸੀ ਉਨ੍ਹਾਂ ਨੂੰ ਇਸ ਨੂੰ ਚਲਾਉਣ ’ਚ ਹੁਣ ਪਹਿਲਾਂ ਤੋਂ ਕੀਤੇ ਜ਼ਿਆਦਾ ਸਹੂਲਤ ਹੋਵੇਗੀ।

ਜੇ Bombay Stock Exchange ’ਚ ਇਕ Regulatory filing ਦੀ ਗੱਲ ਕਰੀਏ ਤਾਂ ਇਸ ਅਨੁਸਾਰ ਨਵਾਂ Reverse Parking Assist System Feature Vehicles ਦੇ Standard feature ਦੇ ਤੌਰ ’ਤੇ ਗਾਹਕਾਂ ਨੂੰ ਵਾਹਨ ’ਚ ਆਫਰ ਦਿੱਤਾ ਜਾਵੇਗਾ। ਜਿਸ ਦਾ ਮਤਲਬ ਇਹ ਹੋਇਆ ਕਿ ਵਾਹਨ ਦਾ ਕੋਈ ਵੀ ਮਾਡਲ ਖਰੀਦਣ ’ਤੇ ਉਸ ’ਚ ਗਾਹਕਾਂ ਨੂੰ ਇਹ ਫੀਚਰ ਉਪਲਬਧ ਕਰਵਾਇਆ ਜਾਵੇਗਾ। ਵਾਹਨ ’ਚ ਇਹ ਬੇਹਤਰੀਨ ਸੈਫਟੀ ਫੀਚਰ ਜੁੜਨ ਤੋਂ ਬਾਅਦ ਹੁਣ ਇਸ ਦੀ ਕੀਮਤ ’ਚ ਵਾਧਾ ਹੋਇਆ ਹੈ ਜਿਸ ਤੋਂ ਬਾਅਦ Super Carry ਖਰੀਦਣ ਲਈ ਗਾਹਕਾਂ ਨੂੰ 18,000 ਰੁਪਏ ਤੋਂ ਵਧ ਦੇਣ ਪੈਣਗੇ।


2021 Super Carry ਦੀ ਨਵੀਆਂ ਕੀਮਤਾਂ ਦੀ ਗੱਲ ਕਰੀਏ ਤਾਂ ਇਸ ਲਈ ਗਾਹਕਾਂ ਨੂੰ ਹੁਣ 4.48 ਲੱਖ ਰੁਪਏ ਤੋਂ 5.46 ਲੱਖ ਰੁਪਏ (ਐਕਸ ਸ਼ੋਅਰੂਮ) ਕੀਮਤ ਅਦਾ ਕਰਨੀ ਪਵੇਗੀ ਤੇ ਇਹ ਕੀਮਤ ਸ਼ੁੱਕਰਵਾਰ 30 ਅਪ੍ਰੈਲ ਤੋਂ ਵਾਹਨਾਂ ’ਤੇ ਲਾਗੂ ਵੀ ਕਰ ਦਿੱਤੀ ਗਈ ਹੈ।

Posted By: Rajnish Kaur