ਨਵੀਂ ਦਿੱਲੀ, ਜੇਐੱਨਐੱਨ : ਦਿੱਗਜ਼ ਟੇਕ ਕੰਪਨੀ Carbon ਨੇ ਆਪਣੇ ਸਭ ਤੋਂ ਖ਼ਾਸ Smartphone Carbon 1 MK II ਗਲੋਬਲੀ ਲਾਂਚ ਕੀਤਾ ਹੈ। ਇਹ ਦੁਨੀਆ ਦਾ ਪਹਿਲਾ ਡਿਵਾਈਸ ਹੈ ਜੋ Carbon fiber monocoque ਨਾਲ ਬਣਾਇਆ ਹੈ। ਇਸ ਤੋਂ ਇਲਾਵਾ ਫੋਨ ਦੀ Body ’ਚ 1K ਤੇ 3K ਅਲਟਰਾ-ਥਿਨ ਫਿਲਾਮੈਂਟ (Ultra-thin filament) ਦਾ ਉਪਯੋਗ ਕੀਤਾ ਗਿਆ ਹੈ। ਇਹ Filaments ਇਸ ਨੂੰ ਸਟੀਲ ਤੋਂ ਵੱਧ ਮਜ਼ਬੂਤ ਤੇ Aluminum ਤੋਂ ਹਲਕਾ ਬਣਾਇਆ ਗਿਆ ਹੈ।


Carbon 1MK II ਦੀ Specification

Carbon 1 ਐੱਮਕੇ ਆਈਆਈ Smartphone ’ਚ HyRECM ਤਕਨੀਕ ਦਾ ਇਸਤੇਮਾਲ ਕੀਤਾ ਗਿਆ ਹੈ। ਇਹ Handset Android 10 Operating system ’ਤੇ ਕੰਮ ਕਰਦਾ ਹੈ। ਇਸ Smartphone 6.01 ਇੰਚ ਦਾ AMOLEA display ਹੈ, ਜਿਸ ਦਾ Resolution 216X1080 ਪਿਕਸਲ ਹੈ। ਨਾਲ ਹੀ ਇਸ ’ਚ ਸਕਰੀਨ ਦੀ ਸੁਰੱਖਿਆ ਲਈ Corning Gorilla Glass 7 ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਡਿਵਾਈਸ ’ਚ MediaTek Helio P90 ਪ੍ਰੋਸੈਸਰ, 8ਜੀਬੀ ਰੈਮ ਤੇ 256ਜੀਬੀ ਦੀ ਇੰਟਰਨਲ ਸਟੋਰੇਜ ਮਿਲੇਗੀ।


ਕੈਮਰਾ ਸੈਕਸ਼ਨ


ਕਾਰਬਨ 1 ਐੱਮਕੇ ਆਈਆਈ ਦੇ ਰਿਅਰ ’ਚ Dual camera setup ਹੈ, ਜਿਸ ’ਚ 16 ਐੱਮਪੀ ਦੇ ਦੋ ਸੈਂਸਰ ਮੌਜੂਦ ਹਨ। ਜਦਕਿ ਇਸ ਦੇ ਫਰੰਟ ’ਚ 20 ਐੱਮਪੀ ਦਾ ਸੈਲਫੀ ਕੈਮਰਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਫੋਨ ’ਚ ਸਾਈਡ Mounted fingerprint scanner ਮਿਲੇਗਾ।


ਕਾਰਬਨ ਇਕ ਐੱਮਕੇ ਆਈਆਈ ਦਾ ਭਾਰ


ਕੰਪਨੀ ਦਾ ਕਹਿਣਾ ਹੈ ਕਿ ਕਾਰਬਨ 1 ਐੱਮਕੇ ਆਈਆਈ Smartphone ਦਾ ਭਾਰ 125 ਗ੍ਰਾਮ ਹੈ। ਇਸ ਦੀ ਮੋਟਾਈ 6.3 ਐੱਮਐੱਮ ਹੈ ਤੇ ਇਸ ’ਚ ਪੰਜ ਫ਼ੀਸਦੀ ਤੋਂ ਘੱਟ ਪਲਾਸਟੀਕ ਦਾ ਇਸਤੇਮਾਲ ਕੀਤਾ ਗਿਆ ਹੈ।


Carbon 1 MK II ਦੀ ਕੀਮਤ


Carbon 1 MK II Smartphone ਦੀ ਕੀਮਤ 799 ਯੂਰੋ ਭਾਵ ਕਰੀਬ 70,000 ਰੁਪਏ ਹੈ। ਇਸ ਕੀਮਤ ’ਚ 8ਜੀਬੀ ਰੈਮ ਤੇ 256ਜੀਬੀ Storage variant ਮਿਲੇਗਾ। ਫਿਲਹਾਲ ਇਹ ਜਾਣਕਾਰੀ ਨਹੀਂ ਮਿਲੀ ਹੈ ਕਿ ਇਸ ਹੈਂਡਸੇਟ ਨੂੰ ਭਾਰਤ ਸਮੇਤ ਹੋਰ ਦੇਸ਼ਾਂ ’ਚ ਕਦੋਂ ਤਕ ਲਾਂਚ ਕੀਤਾ ਜਾਵੇਗਾ।Posted By: Rajnish Kaur