ਨਵੀਂ ਦਿੱਲੀ : Xiaomi ਦੀ ਸਬ-ਬ੍ਰਾਂਡ ਕੰਪਨੀ ਨੇ ਆਪਣਾ ਪਹਿਲਾਂ ਸਮਾਰਟ ਡਿਸਪਲੇ 'Redmi Smart Display 8' ਬਾਜ਼ਾਰ 'ਚ ਲਾਂਚ ਕੀਤਾ ਹੈ। ਜਿਸ 'ਚ ਯੂਜ਼ਰਜ਼ ਨੂੰ ਟੱਚ ਸਕਰੀਨ ਡਿਸਪਲੇ ਨਾਲ ਹੀ ਐੱਚਡੀ ਕੈਮਰੇ ਦੀ ਵੀ ਸੁਵਿਧਾ ਮਿਲੇਗੀ। ਇਸ ਡਿਵਾਈਸ ਨੂੰ ਫਿਲਹਾਲ ਚੀਨੀ ਮਾਰਕਿਟ 'ਚ ਹੀ ਲਾਂਚ ਕੀਤਾ ਗਿਆ ਹੈ। ਕੰਪਨੀ ਨੇ ਹੋਰ ਦੇਸ਼ਾਂ 'ਚ ਇਸ ਦੇ ਲਾਂਚ ਨੂੰ ਲੈ ਕੇ ਕੋਈ ਖੁਲਾਸਾ ਨਹੀਂ ਕੀਤਾ ਹੈ। Redmi Smart Display 8 ਦੀ ਖਾਸੀਅਤ ਹੈ ਕਿ ਇਹ ਤੁਹਾਡੀ ਆਵਾਜ਼ ਨੂੰ ਪਛਾਣ ਜਾਂਦਾ ਹੈ ਤੇ ਇਸ 'ਚ ਦਿੱਤੇ ਗਏ ਫੇਸ Recognition ਤੁਹਾਡੇ ਬੱਚਿਆਂ ਦੀ ਵੀ ਪਛਾਣ ਕਰੇਗਾ। ਇਹ ਡਿਵਾਈਸ ਕਾਫੀ ਹੱਦ ਤਕ Amazon Echo Show ਨਾਲ Inspired ਹੈ ਤੇ ਇਸ ਨੂੰ ਟੱਕਰ ਦੇ ਸਕਦਾ ਹੈ।

Redmi Smart Display 8 ਨੂੰ ਚੀਨੀ ਮਾਰਕਿਟ 'ਚ CNY 349 ਭਾਵ ਲਗਪਗ 3,800 ਰੁਪਏ ਦੀ ਕੀਮਤ ਨਾਲ ਲਾਂਚ ਕੀਤਾ ਗਿਆ ਹੈ ਤੇ ਇਹ ਕੰਪਨੀ ਦੀ ਚੀਨੀ ਵੈੱਬਸਾਈਟ 'ਤੇ ਲਿਸਟ ਹੈ। ਇਸ ਨੂੰ 27 ਮਾਰਚ ਤੋਂ ਸੇਲ ਲਈ ਉਪਲਬਧ ਕਰਾਇਆ ਜਾਵੇਗਾ। ਫਿਲਹਾਲ ਭਾਰਤ ਸਮੇਤ ਹੋਰ ਦੇਸ਼ਾਂ ਨੂੰ ਕੰਪਨੀ ਦੇ ਇਸ ਡਿਵਾਈਸ ਲਈ ਇੰਤਜ਼ਾਰ ਕਰਨਾ ਪੈ ਸਕਦਾ ਹੈ।


Redmi Smart Display 8 ਦੇ ਫੀਚਰ


Redmi Smart Display 8 ਫੀਚਰਜ਼ ਦੇ ਮਾਮਲੇ 'ਚ ਕਾਫੀ ਹੱਦ ਤਕ ਕੰਪਨੀ ਦੇ ਹੀ Xiao19 Touchscreen Speaker Pro 8 ਨਾਲ ਮਿਲਦਾ-ਜੁਲਦਾ ਹੈ ਜਿਸ ਨੂੰ ਦਸੰਬਰ 2019 'ਚ ਲਾਂਚ ਕੀਤਾ ਗਿਆ ਸੀ। ਇਸ ਦੀ ਤਰ੍ਹਾਂ ਨਵੇਂ ਡਿਵਾਈਸ 'ਚ ਵੀ ਯੂਜ਼ਰਜ਼ ਨੂੰ ਸਮਾਰਟ ਸਪੀਕਰ ਟੱਚ ਸਕਰੀਨ ਦੀ ਸੁਵਿਧਾ ਮਿਲੇਗੀ। Redmi Smart Display 8 'ਚ 8-ਇੰਚ ਦਾ ਟੱਚ ਸਕਰੀਨ ਡਿਸਪਲੇ ਦਿੱਤਾ ਗਿਆ ਹੈ ਜੋ ਕਿ 178 ਡਿਗਰੀ Wide viewing angle ਨਾਲ ਆਉਂਦਾ ਹੈ।

ਹੋਰ ਫੀਚਰਜ਼ ਦੀ ਗੱਲ ਕਰੀਏ ਤਾਂ ਇਸ 'ਚ Xiao AL ਦੀ ਮਦਦ 'ਚ Music, video ਤੇ ਅਲਾਰਮ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਉੱਥੇ ਹੀ ਇਸ ਦੇ ਫਰੰਟ ਪੈਨਲ 'ਚ ਐੱਚਡੀ ਕੈਮਰਾ ਦਿੱਤਾ ਗਿਆ ਹੈ ਜਿਸ ਨੂੰ ਫੋਨ ਨਾਲ ਕਨੈਕਟ ਕਰਕੇ ਯੂਜ਼ਰਜ਼ ਵੀਡੀਓ ਕਾਲਿੰਗ ਦਾ ਵੀ ਮਜ਼ਾ ਲੈ ਸਕਦੇ ਹਨ। ਉੱਥੇ ਹੀ ਇਸ 'ਚ ਸਭ ਤੋਂ ਖ਼ਾਸ ਫੀਚਰ ਦੇ ਤੌਰ 'ਤੇ ਫੇਸ Recognition ਦਿੱਤਾ ਗਿਆ ਹੈ ਜੋ ਕਿ ਤੁਹਾਡੇ ਬੱਚਿਆਂ ਦੀ ਪਛਾਣ ਕਰਨ 'ਚ ਸਮਰਥ ਹੈ। ਬੱਚਿਆਂ ਲਈ ਇਹ ਬੇਹਦ ਹੀ friendly ਹੈ ਤੇ ਉਹ ਆਸਾਨੀ ਨਾਲ ਇਸ ਦਾ ਉਪਯੋਗ ਕਰ ਸਕਦੇ ਹਨ। ਜ਼ਿਕਰਯੋਗ ਹੈ ਕਿ ਇਸ 'ਚ Parental feature ਨੂੰ Activate ਕਰਕੇ ਬੱਚਿਆ ਦੇ ਹੱਥਾਂ 'ਚ ਦੇਵੋਗੇ ਤਾਂ ਤੁਸੀਂ activity 'ਤੇ ਨਜ਼ਰ ਰੱਖ ਸਕਦੇ ਹੋ।

Posted By: Rajnish Kaur