ਨਵੀਂ ਦਿੱਲੀ : Bajaj Pulsar, KTM ਤੇ TVS Apache ਦੀਆਂ ਬਾਈਕਸ 'ਚ ਹਮੇਸ਼ਾ ਮੁਕਾਬਲਾ ਦੇਖਣ ਨੂੰ ਮਿਲਦਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਤਿੰਨ ਬਾਈਕਸ ਦੇ ਸਭ ਤੋਂ ਲੇਟੈਸਟ ਮਾਡਲ ਦੇ ਬਾਰੇ ਦੱਸਣ ਜਾ ਰਹੇ ਹਾਂ...ਤਾਂ ਜਾਣਦੇ ਹਾਂ ਇਨ੍ਹਾਂ ਮਾਡਲਸ ਦੇ ਨਾਂ, ਫੀਚਰਸ ਅਤੇ ਕੀਮਤ ਦੇ ਬਾਰੇ। ਤਾਂ ਜੋ ਤੁਸੀਂ ਆਪਣੀ ਪਸੰਦ ਦੀ ਬਾਈਕ ਖੁਦ ਚੁਣ ਸਕੋ।

KTM 125 Dukeਕੀਮਤ: ਇਸਦੀ ਦਿੱਲੀ ਐਕਸ ਸ਼ੋਅਰੂਮ ਕੀਮਤ 1.18 ਲੱਖ ਰੁਪਏ ਹੈ।

ਪਰਫਾਰਮੈਂਸ: KTM 125 Duke 'ਚ 124.7 ਸੀਸੀ ਸਿੰਗਲ-ਸਿਲੰਡਰ ਇੰਜਣ ਦਿੱਤਾ ਗਿਆ ਹੈ ਜਿਹੜਾ 9,250 rpm 'ਤੇ 14.3 bhp ਦਾ ਮੈਕਸਿਮਮ ਪਾਵਰ ਅਤੇ 8,000 rpm 'ਤੇ 12 Nm ਦਾ ਪੀਕ ਟਾਰਕ ਜੈਨਰੇਟ ਕਰਦਾ ਹੈ। ਇਸਦਾ ਇੰਜਣ 6-ਸਪੀਡ ਗਿਅਰਬਾਕਸ ਟਰਾਂਸਮਿਸ਼ਨ ਨਾਲ ਲੈਸ ਹੈ। ਇਸਦੇ ਇਲਾਵਾ ਇਸ ਵਿਚ ABS ਦਾ ਸਟੈਂਟਡਰਡ ਫਿਟਮੈਂਟ ਮਿਲਦਾ ਹੈ।

ਦੂਜੇ ਫੀਚਰਸ: 200 Duke ABS 'ਚ 43 ਮਿਲੀਮੀਟਰ ਦਾ ਅਪਸਾਈਡ ਡਾਊਨ ਫੋਰਕਸ ਸਸਪੈਂਸ਼ਨ ਦਿੱਤਾ ਗਿਆ ਹੈ। ਉੱਥੇ ਬੈਕ 'ਚ 10 ਐਡਜਸਟੇਬਲ ਮੋਨੋਸ਼ਾਕ ਸਸਪੈੰਸ਼ਨ ਦਿੱਤਾ ਗਿਆ ਹੈ। ਬ੍ਰੇਕਿੰਗ ਫੀਚਰਸ ਦੀ ਗੱਲ ਕਰੀਏ ਤਾਂ ਬਾਈਕ ਦੇ ਫਰੰਟ 'ਚ 300 ਮਿਲੀਮੀਟ ਦਾ ਡਿਸਕ ਬ੍ਰੇਕ ਦਿੱਤਾ ਗਿਆ ਹੈ। ਉੱਥੇ ਰਿਅਰ 'ਚ 230 ਮਿਲੀਮੀਟਰ ਦਾ ਡਿਸਕ ਬ੍ਰੇਕ ਦਿੱਤਾ ਗਿਆ ਹੈ।


Bajaj Pulsar 150 Neonਕੀਮਤ: ਬਾਈਕ ਦੀ ਦਿੱਲੀ 'ਚ ਐਕਸ ਸ਼ੋਅਰੂਮ ਕੀਮਤ 64,998 ਰੁਪਏ ਹੈ। ਉੱਥੇ ਮੁੰਬਈ 'ਚ ਇਸਦੀ ਕੀਮਤ ਐਕਸ ਸ਼ੋਅਰੂਮ ਕੀਮਤ 65,446 ਰੁਪਏ। ਇਸਦੇ ਇਲਾਵਾ ਪੁਣੇ 'ਚ 65,446 ਰੁਪਏ। ਕੋਲਕਾਤਾ 'ਚ 66,240 ਰੁਪਏ। ਬੈਂਗਲੁਰੂ 'ਚ 66,086 ਰੁਪਏ ਅਤੇ ਚੇਨਈ 'ਚ ਇਸਦੀ ਐਕਸ ਸ਼ੋਅਰੂਮ ਕੀਮਤ 66,790 ਰੁਪਏ ਹੈ।

ਪਰਫਾਰਮੈਂਸ: Bajaj Pulsar 150 Neon 'ਚ 149 ਸੀਸੀ ਦਾ ਏਅਰ ਕੂਲਡ, ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ, ਜੋ 8000 ਆਰਪੀਐੱਮ 'ਤੇ 14 ਹਾਰਸਪਾਵਰ ਦੀਮੈਕਸਿਮਮ ਪਾਵਰ ਅਤੇ 6000 ਆਰਪੀਐੱਮ 'ਤੇ 13.4 ਐੱਨਐੱਮ ਦਾ ਪੀਕ ਟਾਰਕ ਪੈਦਾ ਕਰਦਾ ਹੈ। ਇਸਦਾ ਇੰਜਣ 5-ਸਪੀਡ ਗਿਅਰਬਾਕਸ ਟਰਾਂਸਮਿਸ਼ਨ ਨਾਲ ਲੈਸ ਹੈ।


ਦੂਜੇ ਫੀਚਰਸ Bajaj Pulsar 150 Neon ਦੇ ਫਰੰਟ 'ਟ 240 ਮਿਲੀਮੀਟਰ ਦਾ ਡਿਸਕ ਬ੍ਰੇਕ ਲੱਗਾ ਹੈ। ਉੱਥੇ ਇਸਦੇ ਰਿਅਰ 'ਚ 130 ਮਿਲੀਮੀਟਰ ਦਾ ਡਰੱਮ ਬ੍ਰੇਕ ਦਿੱਤਾ ਗਿਆ ਹੈ। ਇਸ ਬਾਈਕ 'ਚ ਕੰਪਨੀ ਨੇ ਏਬੀਐੱਸ ਨਹੀਂ ਦਿੱਤਾ।2019 TVS Apache RTR 180


ਕੀਮਤ: 2019 TVS Apache RTR 180

ਦੇ ਸਟੈਂਡਰਡ ਵੈਰੀਐਂਟ ਦੀ ਕੀਮਤ 84,578 ਰੁਪਏ ਹੈ। ਉੱਥੇ ਅਪਾਚੇ 180 ABS

ਦੀ ਕੀਮਤ 95, 392 ਰੁਪਏ (ਐਕਸ ਸ਼ੋਅਰੂਮ ਦਿੱਲੀ) ਹੈ।

ਪਰਫਾਰਮੈਂਸ: TVS Apache RTR 180 'ਚ 177.4 ਸੀਸੀ ਓਵਰ ਸਕੁਆਇਰ, 2-ਵਾਲਵ, ਸਿੰਗਲ ਸਿਲੰਡਰ ਇੰਜਣ ਦਿੱਤਾ ਗਿਆ ਹੈ। ਇਹ ਇੰਜਣ 8500 rpm

'ਤੇ 16 bhp ਦੀ ਪਾਵਰ 6500 rpm 'ਤੇ 15.5 Nm ਦਾ ਟਾਰਕ ਜਨਰੇਟ ਕਰਦਾ ਹੈ।

ਦੂਜੇ ਫੀਚਰਸ: ਸਸਪੈਂਸ਼ਨ ਡਿਊਟੀਜ਼ ਦੇ ਤੌਰ 'ਤੇ ਟੈਲੀਸਕੋਪਿਕ ਫਾਰਕਸ ਅੱਪ ਅਤੇ ਰਿਅਰ 'ਚ ਗੈਸ ਚਾਰਜਡ ਸ਼ਾਕ ਐਬਜ਼ਾਰਬਸ ਦਿੱਤੇ ਗਏ ਹਨ। ਇਸਦੇ ਇਲਾਵਾ ਬ੍ਰੇਕਿੰਗ ਦੇ ਤੌਰ 'ਤੇ ਫਰੰਟ ਅਤੇ ਐਂਡ 'ਚ ਡਿਸਕ ਬ੍ਰੇਕਸ ਦੇ ਨਾਲ ABS ਦਾ ਬਦਲਾ ਦਿੱਤਾ ਗਿਆ ਹੈ।