Ladnline to Mobile Calling : ਜੇਕਰ ਤੁਸੀਂ ਵੀ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਦੇ ਹੋ ਤਾਂ ਜਾਣ ਲਓ ਕਿ 15 ਜਨਵਰੀ, ਸ਼ੁੱਕਰਵਾਰ ਤੋਂ ਇਸ ਦਾ ਤਰੀਕਾ ਬਦਲ ਗਿਆ ਹੈ। ਅੱਜ ਤੋਂ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਦੇ ਸਮੇਂ ਨੰਬਰ ਅੱਗੇ ਜ਼ੀਰੋ ਲਗਾਉਣੀ ਪਵੇਗੀ। ਇਸ ਤੋਂ ਬਿਨਾਂ ਕਾਲ ਨਹੀਂ ਹੋਵੇਗੀ। ਇਹ ਵਿਵਸਥਾ ਪੂਰੇ ਦੇਸ਼ ਵਿਚ ਲਾਗੂ ਹੋਈ ਹੈ। ਟੈਲੀਕਾਮ ਕੰਪਨੀਆਂ ਨੂੰ ਨਵੇਂ ਨੰਬਰ ਬਣਾਉਣ ਲਈ ਇਹ ਸਹੂਲਤ ਦਿੱਤੀ ਗਈ ਹੈ। ਇਸ ਵਾਰ ਦੂਰਸੰਚਾਰ ਵਿਭਾਗ ਵੱਲੋਂ ਬੀਤੇ ਸਾਲ 20 ਨਵੰਬਰ ਨੂੰ ਸਰਕੂਲਰ ਜਾਰੀ ਕੀਤਾ ਗਿਆ ਸੀ। ਇਸ ਸਰਕੂਲਰ 'ਚ ਕਿਹਾ ਗਿਆ ਸੀ ਕਿ ਟਰਾਈ ਨੇ ਇਸ ਪ੍ਰਸਤਾਵ ਨੂੰ ਮੰਨ ਲਿਆ ਹੈ ਜਿਸ ਵਿਚ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਨ ਦੇ ਤਰੀਕੇ 'ਚ ਬਦਲਾਅ ਦੀ ਗੱਲ ਕਹੀ ਗਈ ਸੀ ਜਿਸ ਵਿਚ ਲੈਂਡਲਾਈਨ ਤੋਂ ਮੋਬਾਈਲ 'ਤੇ ਕਾਲ ਕਰਨ ਦੇ ਤਰੀਕੇ 'ਚ ਬਦਲਾਅ ਕੀਤਾ ਗਿਆ ਸੀ। ਇਸ ਦਾ ਫਾਇਦਾ ਮੋਬਾਈਲ ਕੰਪਨੀਆਂ ਨੂੰ ਹੋਵੇਗਾ। ਇਸ ਵਿਵਸਥਾ ਦੇ ਲਾਗੂ ਹੋਣ ਤੋਂ ਬਾਅਦ ਉਹ 254 ਕਰੋੜ ਤੋਂ ਜ਼ਿਆਦਾ ਨਵੇਂ ਨੰਬਰ ਤਿਆਰ ਕਰ ਸਕੇਗੀ, ਜਿਹੜੇ ਨਵੇਂ ਮੋਬਾਈਲ ਗਾਹਕਾਂ ਨੂੰ ਦਿੱਤੇ ਜਾ ਸਕਣਗੇ।

11 ਅੰਕਾਂ ਦਾ ਹੋ ਸਕਦਾ ਹੈ ਮੋਬਾਈਲ ਨੰਬਰ

ਅਸਲ ਵਿਚ ਦੇਸ਼ ਵਿਚ ਮੋਬਾਈਲ ਯੂਜ਼ਰਜ਼ ਲਗਾਤਾਰ ਵਧਦੇ ਜਾ ਰਹੇ ਹਨ ਤੇ ਹੁਣ ਨਵੇਂ ਮੋਬਾਈਲ ਨੰਬਰਾਂ ਦੀ ਜ਼ਰੂਰਤ ਪੈ ਰਹੀ ਹੈ। ਪੂਰੀ ਕਵਾਇਦ ਪਿੱਛੇ ਇਹੀ ਸਭ ਤੋਂ ਵੱਡਾ ਕਾਰਨ ਹੈ। ਇਸ ਤੋਂ ਇਕ ਸੰਕੇਤ ਇਹ ਵੀ ਮਿਲਦਾ ਹੈ ਕਿ ਆਉਣ ਵਾਲੇ ਦਿਨਾਂ 'ਚ 11 ਅੰਕਾਂ ਦੇ ਮੋਬਾਈਲ ਨੰਬਰ ਹੋ ਸਕਦੇ ਹਨ। ਜਾਣਕਾਰੀ ਮੁਤਾਬਿਕ, ਦੇਸ਼ ਵਿਚ ਫਿਲਹਾਲ 10 ਅੰਕਾਂ ਦੇ ਮੋਬਾਈਲ ਨੰਬਰ ਦੀ ਵਿਵਸਥਾ ਹੈ ਪਰ ਹੁਣ ਇਹ ਨੰਬਰ ਘੱਟ ਪੈਣ ਲੱਗੇ ਹਨ।

ਲਿਹਾਜ਼ਾ, ਨਵੀਂ ਵਿਵਸਥਾ ਬਾਰੇ ਕੰਪਨੀਆਂ ਨੇ ਫਿਲਹਾਲ ਆਪਣੇ ਗਾਹਕਾਂ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਹੈ। ਇਸ ਬਾਰੇ ਮੈਸੇਜ ਭੇਜੇ ਜਾ ਰਹੇ ਹਨ। ਏਅਰਟੈੱਲ ਵੱਲੋਂ ਆਪਣੇ ਫਿਕਸਡ ਲਾਈਨ ਖਪਤਕਾਰਾਂ ਨੂੰ ਭੇਜੇ ਗਏ ਸੁਨੇਹੇ 'ਚ ਲਿਖਿਆ ਗਿਆ ਹੈ, 15 ਜਨਵਰੀ 2021 ਤੋਂ ਦੂਰਸੰਚਾਰ ਵਿਭਾਗ ਦੇ ਨਿਰਦੇਸ਼ ਲਾਗੂ ਹੋ ਰਹੇ ਹਨ। ਇਸ ਤਹਿਤ ਤੁਹਾਨੂੰ ਆਪਣੇ ਲੈਂਡਲਾਈਨ ਤੋਂ ਕਿਸੇ ਮੋਬਾਈਲ 'ਤੇ ਫੋਨ ਮਿਲਾਉਂਦੇ ਸਮੇਂ ਨੰਬਰ ਤੋਂ ਪਹਿਲਾਂ ਜ਼ੀਰੋ (0) ਡਾਇਲ ਕਰਨੀ ਪਵੇਗੀ। ਇਸੇ ਤਰ੍ਹਾਂ ਵੋਡਾਫੋਨ ਆਇਡੀਆ, Reliance Jio, BSNL ਨੇ ਵੀ ਆਪਣੇ ਖਪਤਕਾਰਾਂ ਨੂੰ ਮੈਸੇਜ ਭੇਜੇ ਹਨ।

Posted By: Seema Anand