ਜੇਐੱਨਐੱਨ, ਨਵੀਂ ਦਿੱਲੀ : Aadhaar Card ਦੀ ਅਹਿਮੀਤ ਤੁਸੀਂ ਸਾਰੇ ਜਾਣਦੇ ਹੋ ਤੇ ਅਜੋਕੇ ਸਮੇਂ ਇਹ ਸਭ ਤੋਂ ਜ਼ਰੂਰੀ ਦਸਤਾਵੇਜ਼ ਬਣ ਗਿਆ ਹੈ। ਬੈਂਕ ਵਿਚ ਅਕਾਊਂਟ ਖੁੱਲ੍ਹਵਾਉਣ ਤੋਂ ਲੈ ਕੇ ਸਿਮ ਕਾਰਡ ਖਰੀਦਣ ਤਕ ਹਰ ਛੋਟੀ-ਵੱਡੀ ਜਗ੍ਹਾ ਆਧਾਰ ਹੀ ਮੰਗਿਆ ਜਾਂਦਾ ਹੈ। ਜਿੱਥੇ ਵੀ ਪਛਾਣ ਪੱਤਰ ਦੀ ਗੱਲ ਆਉਂਦੀ ਹੈ ਅਸੀਂ Aadhaar Card ਦਾ ਹੀ ਇਸਤੇਮਾਲ ਕਰਦੇ ਹਾਂ। ਅਜਿਹੇ ਵਿਚ ਜੇਕਰ Aadhaar Card ਕਿਤੇ ਡਿੱਗ ਜਾਵੇ ਤਾਂ ਗਵਾਚ ਜਾਵੇ ਤਾਂ ਤੁਸੀਂ ਪਰੇਸ਼ਾਨੀ 'ਚ ਪੈ ਸਕਦੇ ਹੋ। ਕਿਉਂਕਿ ਕਿਸੇ ਗ਼ਲਤ ਵਿਅਕਤੀ ਦੇ ਹੱਥ ਆਉਣ 'ਤੇ ਤੁਹਾਡਾ ਡਾਟਾ ਲੀਕ ਹੋਣ ਦਾ ਖ਼ਤਰਾ ਬਣਿਆ ਰਹਿੰਦਾ ਹੈ। ਅਜਿਹੇ ਵਿਚ ਆਧਾਰ ਕਾਰਡ ਗਵਾਚ ਜਾਣ 'ਤੇ ਸਭ ਤੋਂ ਪਹਿਲਾਂ ਇਸ ਨੂੰ ਬਲਾਕ ਕਰਵਾ ਦਿਉ ਤੇ ਇਸ ਦੇ ਲਈ ਤੁਹਾਨੂੰ ਕਿਤੇ ਜਾਣ ਦੀ ਜ਼ਰੂਰਤ ਨਹੀਂ ਹੈ। ਤੁਸੀਂ ਘਰ ਬੈਠੇ ਹੀ Aadhaar Card ਨੂੰ ਲਾਕ ਕਰ ਸਕਦੇ ਹੋ ਤੇ ਇੱਥੇ ਅਸੀਂ ਇਸ ਦਾ ਆਸਨਾ ਪ੍ਰੋਸੈੱਸ ਦੱਸ ਰਹੇ ਹਾਂ।

ਦੱਸ ਦੇਈਏ ਕਿ ਇਕ ਵਾਰ ਆਧਾਰ ਕਾਰਡ ਲਾਕ ਹੋ ਜਾਣ ਤੋਂ ਬਾਅਦ ਹੈਕਰਜ਼ ਤੁਹਾਡੀ ਇਜਾਜ਼ਤ ਦੇ ਬਿਨਾਂ ਆਧਾਰ ਵੈਰੀਫਿਕੇਸ਼ਨ ਨਹੀਂ ਕਰ ਸਕਦੇ। ਤੁਹਾਡਾ ਡਾਟਾ ਵੀ ਪੂਰੀ ਤਰ੍ਹਾਂ ਸੁਰੱਖਿਅਤ ਰਹੇਗਾ। ਆਧਾਰ ਨੂੰ ਲਾਕ ਤੇ ਅਨਲਾਕ ਕਰਨ ਲਈ ਤੁਹਾਨੂੰ ਕਿਤੇ ਬਾਹਰ ਜਾਣ ਦੀ ਵੀ ਜ਼ਰੂਰਤ ਨਹੀਂ ਹੈ।

ਇੰਝ ਕਰਵਾ ਸਕਦੇ ਹੋ ਆਧਾਰ ਨੂੰ ਲਾਕ

ਇੰਝ ਕਰੋ ਆਧਾਰ ਨੂੰ ਅਨਲਾਕ

  • ਆਧਾਰ ਨੰਬਰ ਲਾਕ ਕਰਨ ਤੋਂ ਬਾਅਦ ਤੁਸੀਂ ਬਾਅਦ ਵਿਚ ਇਸ ਨੂੰ ਅਨਲਾਕ ਵੀ ਕਰ ਸਕਦੇ ਹੋ। ਇਸ ਦੇ ਲਈ ਤੁਹਾਨੂੰ ਆਪਣੇ ਰਜਿਸਟਰਡ ਮੋਬਾਈਲ ਨੰਬਰ ਤੋਂ GETOTP ਆਧਾਰ ਨੰਬਰ ਲਿਖ ਕੇ 1947 'ਤੇ ਭੇਜਣਾ ਪਵੇਗਾ। ਇਸ ਤੋਂ ਬਾਅਦ ਤੁਹਾਨੂੰ ਇਕ ਓਟੀਪੀ ਹਾਸਲ ਹੋਵੇਗਾ।
  • ਇਸ ਤੋਂ ਬਾਅਦ UNLOCKUID ਆਧਾਰ ਨੰਬਰ ਤੇ ਓਟੀਪੀ ਲਿਖਣ ਤੋਂ ਬਾਅਦ ਤੁਹਾਨੂੰ ਮੁੜ 1947 'ਤੇ ਇਕ ਮੈਸੇਜ ਭੇਜਣਾ ਪਵੇਗਾ। ਬਸ, ਏਨਾ ਕਰਦਿਆਂ ਹੀ ਤੁਹਾਡਾ ਆਧਾਰ ਨੰਬਰ ਅਨਲਾਕ ਹੋ ਜਾਵੇਗਾ।

Posted By: Seema Anand