ਜੇਐੱਨਐੱਨ, ਨਵੀਂ ਦਿੱਲੀ : ਆਧਾਰ ਕਾਰਡ ਅੱਜ ਦੀ ਤਾਰੀਕ 'ਚ ਕਿੰਨਾ ਮਹੱਤਵਪੂਰਨ ਹੈ ਇਸ ਬਾਰੇ ਤਾਂ ਅਸੀਂ ਸਾਰੇ ਜਾਣਦੇ ਹਾਂ। ਆਏ ਦਿਨ ਕਈ ਕੰਮਾਂ ਲਈ ਸਾਨੂੰ ਇਸ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ। ਬੈਂਕ, ਸਰਕਾਰੀ ਸਬਸਿਡੀ ਲੈਣ, ਪੈਨ ਲਈ ਅਪਲਾਈ ਕਰਨ ਤੇ ਇੱਥੋਂ ਤਕ ਕਿ ਇਨਕਮ ਟੈਕਸ ਰਿਟਰਨ ਫਾਈਲ ਕਰਦੇ ਸਮੇਂ ਵੀ ਇਸ ਦੀ ਜ਼ਰੂਰਤ ਪੈਂਦੀ ਹੈ। ਅਜਿਹੇ ਵਿਚ ਜ਼ਰੂਰੀ ਹੈ ਕਿ ਤੁਸੀਂ ਆਪਣਾ ਆਧਾਰ ਕਾਰਡ ਇਕਦਮ ਅਪਡੇਟ ਰੱਖੋ।

ਜੇਕਰ ਅਜਿਹੇ ਵਿਚ ਤੁਹਾਨੂੰ ਐਨਰੋਲਮੈਂਟ ਸੈਂਟਰ 'ਤੇ ਆਧਾਰ ਅਪਡੇਟ ਕਰਵਾਉਣ 'ਚ ਕਿਸੇ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਤੁਸੀਂ ਇਸ ਦੀ ਸ਼ਿਕਾਇਤ ਕਰ ਸਕਦੇ ਹਨ। ਅਸੀਂ ਤੁਹਾਨੂੰ ਦੱਸਦੇ ਹਾਂ ਕਿ ਤੁਸੀਂ ਕਦੋਂ ਤੇ ਕਿਵੇਂ ਇਸ ਦੀ ਸ਼ਿਕਾਇਤ ਕਰ ਸਕਦੇ ਹੋ।

ਤੁਸੀਂ ਇਸ ਦੀ ਸ਼ਿਕਾਇਤ ਭਾਰਤੀ ਵਿਸ਼ੇਸ਼ ਪਛਾਣ ਅਥਾਰਟੀ (UIDAI) 'ਤੇ ਕਰ ਸਕਦੇ ਹੋ। ਜੇਕਰ ਤੁਹਾਡੀ ਸ਼ਿਕਾਇਤ ਆਪ੍ਰੇਟਰ ਜਾਂ ਐਨਰੋਲਮੈਂਟ ਏਜੰਸੀ ਨਾਲ ਸਬੰਧਤ ਹੈ ਤਾਂ ਤੁਹਾਨੂੰ ਸ਼ਿਕਾਇਤ ਦਰਜ ਕਰਦੇ ਸਮੇਂ ਐਨਰੋਲਮੈਂਟ ਆਈਡੀ ਨਹੀਂ ਦੇਣੀ ਪਵੇਗੀ।

ਇੱਥੇ ਜਾਣੋ ਸ਼ਿਕਾਇਤ ਦਰਜ ਕਰਵਾਉਣ ਦਾ ਤਰੀਕਾ

  • ਸਭ ਤੋਂ ਪਹਿਲਾਂ ਤੁਸੀਂ UIDAI ਦੀ ਅਧਿਕਾਰਤ ਵੈੱਬਸਾਈਟ 'ਤੇ ਜਾਓ।
  • ਕੰਟੈਕਟ ਐਂਡ ਸਪਰੋਟ ਟੈਬ 'ਚ ਫਾਈਲ ਏ ਕੰਪਲੇਟ ਦੀ ਆਪਸ਼ਨ ਮੌਜੂਦ ਹੁੰਦੀ ਹੈ, ਉਸ 'ਤੇ ਕਲਿੱਕ ਕਰੋ।
  • ਇੰਨਾ ਕਰਨ ਦੇ ਨਾਲ ਹੀ ਤੁਹਾਡੇ ਸਾਹਮਣੇ ਇਕ ਨਵਾਂ ਵੈੱਬਪੇਜ ਖੁੱਲ੍ਹ ਜਾਵੇਗਾ। ਹੁਣ ਤੁਹਾਨੂੰ ਇਸ ਵਿਚ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਜਾਣਕਾਰੀ ਭਰਨੀ ਪਵੇਗੀ। ਇਸ ਵਿਚ ਤੁਹਾਨੂੰ ਆਪਣੀ ਐਨਰੋਲਮੈਂਟ ਆਈਡੀ ਲਿਖਣੀ ਪਵੇਗੀ। ਫਿਰ ਆਪਣਾ ਪੋਸਟਲ ਕੋਰਡ ਦਰਜ ਕਰੋ, ਫਿਰ ਆਪਣਾ ਸ਼ਹਿਰ, ਕਸਬਾ ਤੇ ਸ਼ਹਿਰ ਚੁਣੋ।
  • ਫਿਰ ਤੁਸੀਂ ਜਿਵੇਂ ਦੀ ਸ਼ਿਕਾਇਤ ਕਰਨੀ ਹੈ, ਉਹ ਆਪਸ਼ਨ ਚੁਣੋ ਤੇ ਡਰਾਪ ਡਾਊਨ ਮੈਨਿਊ ਰਾਹੀਂ ਕੰਪਲੇਂਟ ਦੀ ਕੈਟਾਗਰੀ ਦੀ ਚੋਣ ਕਰੋ।
  • ਇਸ ਵਿਚ ਤੁਹਾਨੂੰ ਤੁਹਾਡੀ ਚਿੰਤਾ ਯਾਨੀ ਕਨਸਰਨ ਬਾਰੇ ਵੀ ਦੱਸਣ ਲਈ ਕਿਹਾ ਜਾਵੇਗਾ।
  • ਫਿਰ ਆਪਣਾ ਕੈਪਚਾ ਕੋਡ ਲਿਖੋ ਤੇ ਸਬਮਿਟ ਬਟਨ 'ਤੇ ਕਲਿੱਕ ਕਰ ਦਿਉ।

ਇਸ ਤਰ੍ਹਾਂ ਸ਼ਿਕਾਇਤ ਦਾ ਸਟੇਟਸ ਵੀ ਕਰ ਸਕਦੇ ਹੋ ਚੈੱਕ

  • ਸ਼ਿਕਾਇਤ ਦਾ ਸਟੇਟਸ ਚੈੱਕ ਕਰਨ ਲਈ ਵੀ ਸਭ ਤੋਂ ਪਹਿਲਾਂ www.uidai.gov.in 'ਤੇ ਜਾਣਾ ਹੈ।
  • ਮੁੜ ਕੰਟੈਕਟ ਐਂਡ ਸਪੋਰਟ ਟੈਬ 'ਚ ਚੈੱਕ ਕੰਪਲੇਂਟ, ਸਟੇਟਸ 'ਤੇ ਕਲਿੱਕ ਕਰੋ।
  • ਇਸ ਤੋਂ ਬਾਅਦ ਤੁਸੀਂ ਜਨਰੇਟ ਹੋਈ ਕੰਪਲੇਟ ਆਈਡੀ ਦਰਜ ਕਰਨੀ ਹੈ। ਫਿਰ ਕੈਪਚਾ ਕੋਡ ਪਾਓ।
  • ਇੰਨਾ ਕਰਨ ਤੋਂ ਬਾਅਦ ਹੀ ਤੁਹਾਨੂੰ ਚੈੱਕ ਸਟੇਟਸ ਦਿਸਣ ਲੱਗੇਗਾ।

Posted By: Seema Anand