ਭਾਰਤ 'ਚ ਕੋਰੋਨਾ ਦੀ ਦੂਸਰੀ ਲੜਾਈ ਦਾ ਅਸਰ ਘੱਟ ਚੁੱਕਾ ਹੈ ਤੇ ਕੋਰੋਨਾ ਦੇ ਮਾਮਲਿਆਂ 'ਚ ਕਮੀ ਆਉਣ ਤੋਂ ਬਾਅਦ ਦੇਸ਼ ਅਨਲਾਕ ਵੱਲ ਵਧ ਰਿਹਾ ਹੈ। ਇਸੇ ਦੌਰਾਨ ਵੈਕੀਸਨੇਸ਼ਨ ਦਾ ਤੀਸਰਾ ਪੜਾਅ ਵੀ ਜਾਰੀ ਹੈ ਤੇ ਦੇਸ਼ ਦੇ ਨੌਜਵਾਨ ਅੱਗੇ ਆ ਕੇ ਵੈਕਸੀਨ ਲਗਵਾ ਰਹੇ ਹਨ। ਦੇਸ਼ ਦੀ ਜਨਸੰਖਿਆ ਦੇ ਹਿਸਾਬ ਨਾਲ ਹੁਣ ਵੈਕਸੀਨ ਦਾ ਉਤਪਾਦਨ ਨਹੀਂ ਹੋਇਆ ਹੈ। ਵੈਕਸੀਨ ਦੀ ਘਾਟ ਦੇ ਚੱਲਦੇ ਲੋਕਾਂ ਨੂੰ ਟੀਕਾਕਰਨ ਲਈ ਸਲਾਟ ਨਹੀਂ ਮਿਲ ਰਹੇ ਹਨ। ਵੱਡੀ ਗਿਣਤੀ 'ਚ ਲੋਕ ਟੈਲੀਗ੍ਰਾਮ (Telegram) ਦੀ ਮਦਦ ਨਾਲ ਸਲਾਟ ਲੱਭ ਰਹੇ ਹਨ ਤੇ ਕੋਰੋਨਾ ਦਾ ਟੀਕਾ ਲਗਵਾ ਰਹੇ ਹਨ। ਤੁਸੀਂ ਵੀ ਟੈਲੀਗ੍ਰਾਮ ਦੀ ਮਦਦ ਨਾਲ ਆਸਾਨੀ ਨਾਲ ਵੈਕਸੀਨ ਦਾ ਸਲਾਟ ਹਾਸਲ ਕਰ ਸਕਦੇ ਹੋ। ਇੱਥੇ ਅਸੀਂ ਤੁਹਾਨੂੰ ਵੈਕਸੀਨ ਸਲਾਟ ਲੱਭਣ ਦਾ ਤਰੀਕਾ ਦੱਸ ਰਹੇ ਹਾਂ।

ਟੈਲੀਗ੍ਰਾਮ ਜ਼ਰੀਏ ਵੈਕਸੀਨੇਸ਼ਨ ਸਲਾਟ ਬੁੱਕ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾਂ ਗੂਗਲ ਪਲੇਅ ਸਟੋਰ (Google Play Store) 'ਤੇ ਜਾ ਕੇ ਟੈਲੀਗ੍ਰਾਮ ਐਪ ਡਾਊਨਲੋਡ ਕਰਨਾ ਪਵੇਗਾ। ਇਹ ਐਪ ਡਾਊਨਲੋਡ ਕਰਨ ਤੋਂ ਬਾਅਦ ਤੁਸੀਂ ਆਪਣੇ ਸੂਬੇ ਤੇ ਜ਼ਿਲ੍ਹੇ ਦੇ ਹਿਸਾਬ ਨਾਲ ਗਰੁੱਪ ਸਰਚ ਕਰ ਸਕਦੇ ਹੋ। ਤੁਸੀਂ ਸਿੱਧਾ ਆਪਣਾ ਪਿਨ ਕੋਡ ਭਰ ਕੇ ਵੀ ਆਪਣੇ ਇਲਾਕੇ ਲਈ ਗਰੁੱਪ ਪਤਾ ਕਰ ਸਕਦੇ ਹੋ। ਗਰੁੱਪ ਮਿਲਣ ਤੋਂ ਬਾਅਦ ਤੁਸੀਂ ਉਸ ਨੂੰ ਪਿਨ ਕਰ ਕੇ ਸਭ ਤੋਂ ਉੱਪਰ ਰੱਖ ਸਕਦੇ ਹੋ ਤਾਂ ਜੋ ਜਦੋਂ ਵੀ ਸਲਾਟ ਮਿਲਣ ਦਾ ਨੋਟੀਫਿਕੇਸ਼ਨ ਆਵੇ, ਤੁਸੀਂ ਉਸ ਨੂੰ ਦੇਖ ਸਕੋ ਤੇ ਵੈਕਸੀਨ ਬੁੱਕ ਕਰ ਸਕੋ।

ਟੈਲੀਗ੍ਰਾਮ ਦੇ ਗਰੁੱਪ 'ਚ ਜੁੜਨ ਤੋਂ ਪਹਿਲਾਂ ਖ਼ੁਦ ਨੂੰ ਰਜਿਸਟਰ ਕਰੋ

ਟੈਲੀਗ੍ਰਾਮ ਦੇ ਗਰੁੱਪ 'ਚ ਜੁੜਨ ਤੋਂ ਪਹਿਲਾਂ ਤੁਹਾਨੂੰ ਕੋਵਿਨ ਪੋਰਟਲ 'ਚ ਰਜਿਸਟ੍ਰੇਸ਼ਨ ਕਰ ਲੈਣੀ ਚਾਹੀਦੀ ਹੈ। ਇਸ ਦੇ ਲਈ ਤੁਸੀਂ ਆਰੋਗਿਆ ਸੇਤੂ ਐਪ ਦਾ ਵੀ ਇਸਤੇਮਾਲ ਕਰ ਸਕਦੇ ਹੋ ਜਾਂ ਸਿੱਧੇ ਕੋਵਿਨ ਪੋਰਟਲ 'ਤੇ ਜਾ ਕੇ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਇਸ ਦੇ ਲਈ ਤੁਹਾਡੇ ਕੋਲ ਆਧਾਰ ਕਾਰਡ ਜਾਂ ਦੂਸਰਾ ਪਛਾਣ ਪੱਤਰ ਹੋਣਾ ਚਾਹੀਦਾ ਹੈ ਤੇ ਤੁਹਾਡਾ ਮੋਬਾਈਲ ਨੰਬਰ ਚਾਲੂ ਹਾਲਤ 'ਚ ਹੋਣਾ ਚਾਹੀਦਾ ਹੈ। ਪਛਾਣ ਪੱਤਰ ਤੇ ਮੋਬਾਈਲ ਨੰਬਰ ਦਰਜ ਕਰ ਕੇ ਵੈਕਸੀਨੇਸ਼ਨ ਲਈ ਖ਼ੁਦ ਨੂੰ ਰਜਿਸਟਰ ਕਰਨਾ ਕਾਫੀ ਆਸਾਨ ਹੈ।

Posted By: Seema Anand