ਨਵੀਂ ਦਿੱਲੀ, ਜੇਐੱਨਐੱਨ : ਟਿਕ-ਟੌਕ ਦਾ ਨਾਂ ਤਾਂ ਤੁਸੀਂ ਸੁਣਿਆ ਹੀ ਹੋਵੇਗਾ, ਜਿਹੜਾ ਇਕ ਤਰ੍ਹਾਂ ਦਾ ਸੋਸ਼ਲ ਮੀਡੀਆ ਐਪ ਹੈ ਜਿਸ 'ਤੇ ਲੋਕ ਅਜੀਬ-ਅਜੀਬ ਵੀਡੀਓ ਬਣਾਉਂਦੇ ਹਨ, ਕੋਈ ਆਪਣਾ ਟੈਲੇਂਟ ਦਿਖਾਉਂਦਾ ਹੈ ਤਾਂ ਕੋਈ ਕਾਮੇਡੀ ਕਰਦਾ ਹੈ। ਕੋਈ ਲਿਪਸਿੰਗ ਕਰਦੇ ਹੋਏ ਵੀਡੀਓ ਅਪਲੋਡ ਕਰਦਾ ਹੈ। ਕਈ ਲੋਕਾਂ ਦੀਆਂ ਵੀਡੀਓਜ਼ 'ਤੇ ਹਜ਼ਾਰਾਂ ਨਹੀਂ ਬਲਕਿ ਲੱਖਾਂ "ਚ ਲਾਈਕਸ ਵੀ ਆਉਂਦੇ ਹਨ। ਹੁਣ ਇਹੀ ਟਿਕਟੌਕ ਖ਼ਬਰਾਂ 'ਚ ਹੈ ਤੇ ਫਿਲਹਾਲ ਇਸ 'ਤੇ ਕੋਈ ਬੈਨ ਲਗਾਉਣ ਦੀ ਮੰਗ ਕਰ ਰਿਹਾ ਤੇ ਕੋਈ ਇਸ ਦਾ ਸਪੋਰਟ ਕਰ ਰਿਹਾ ਹੈ। ਤੁਸੀਂ ਵੀ ਸ਼ਾਇਦ ਟਿਕਟੌਕ 'ਤੇ ਵੀਡੀਓ ਅਪਲੋਡ ਕਰਦੇ ਹੋਵੋਗੇ ਜਾਂ ਵੀਡੀਓ ਦੇਖਦੇ ਹੋਵੋਗੇ। ਅੱਜ ਅਸੀਂ ਤੁਹਾਨੂੰ ਇਸ ਐਪ ਬਾਰੇ ਦੱਸਦੇ ਹਾਂ ਕਿ ਆਖ਼ਿਰ ਇਹ ਕੀ ਹੈ ਤੇ ਕੀ ਲੋਕਾਂ ਨੂੰ ਇਸ ਤੋਂ ਕਮਾਈ ਹੁੰਦੀ ਹੈ।

ਕੀ ਹੈ ਟਿਕਟੌਕ

ਟਿਕਟੌਕ ਇਕ ਸੋਸ਼ਲ ਮੀਡੀਆ ਐਪਲੀਕੇਸ਼ਨ ਹੈ ਜਿਸ ਦੇ ਜ਼ਰੀਏ ਸਮਾਰਟਫੋਨ ਯੂਜ਼ਰ ਛੋਟੀਆਂ-ਛੋਟੀਆਂ ਵੀਡੀਓ (15 ਸੈਕੰਡ ਤਕ ਦੀਆਂ) ਬਣਾ ਕੇ ਸ਼ੇਅਰ ਕਰ ਸਕਦੇ ਹਨ। ਇਹ ਇਕ ਚਾਇਨੀਜ਼ ਸੋਸ਼ਲ ਮੀਡੀਆ ਐਪ ਹੈ ਤੇ ਚੀਨ ਦੇ ਬਾਹਰ ਵੀ ਇਸ ਨੂੰ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਸਾਲ 2019 'ਚ ਦੁਨੀਆਭਰ 'ਚ ਵ੍ਹਟਸਐਪ ਤੋਂ ਬਾਅਦ ਸਭ ਤੋਂ ਜ਼ਿਆਦਾ ਟਿਕਟੌਕ ਨੂੰ ਹੀ ਡਾਊਨਲੋਡ ਕੀਤਾ ਗਿਆ। ਇਸ ਦੇ ਇੰਟਰਨੈਸ਼ਨਲ ਵਰਜ਼ਨ ਨੂੰ 1 ਬਿਲੀਅਨ ਤੋਂ ਵੀ ਜ਼ਿਆਦਾ ਲੋਕ ਡਾਊਨਲੋਡ ਕਰ ਚੁੱਕੇ ਹਨ।

ਜੇਕਰ ਸਿਰਫ਼ ਭਾਰਤ ਦੀ ਹੀ ਗੱਲ ਕਰੀਏ ਤਾਂ ਟਿਕ-ਟੌਕ ਦੇ ਡਾਊਨਲੋਡ ਦਾ ਅੰਕੜਾ 100 ਮਿਲੀਅਨ ਤੋਂ ਜ਼ਿਆਦਾ ਹੈ। ਇਕਨਾਮਿਕ ਟਾਈਮਜ਼ ਦੀ ਇਕ ਰਿਪੋਰਟ ਅਨੁਸਾਰ ਇਸ ਨੂੰ ਹਰ ਮਹੀਨੇ ਲਗਪਗ 20 ਮਿਲੀਅਨ ਭਾਰਤੀ ਇਸਤੇਮਾਲ ਕਰਦੇ ਹਨ। ਗਲੋਬਲ ਵੈੱਬ ਇੰਡੈਕਸ ਅਨੁਸਾਰ ਇਸ 'ਤੇ 41 ਫ਼ੀਸਦੀ ਯੂਜ਼ਰ 16-24 ਸਾਲ ਉਮਰ ਵਰਗ ਦੇ ਹਨ। ਦਿਲਚਸਪ ਗੱਲ ਇਹ ਹੈ ਕਿ 'ਟਿਕਟੌਕ' ਇਸਤੇਮਾਲ ਕਰਨ ਵਾਲਿਆਂ 'ਚ ਇਕ ਵੱਡੀ ਗਿਣਤੀ ਪਿੰਡਾਂ ਤੇ ਛੋਟੇ ਸ਼ਹਿਰਾਂ ਦੇ ਲੋਕਾਂ ਦੀ ਹੈ। ਟਿਕਟੌਕ 'ਤੇ ਵੀ ਫਾਲੋਅਰਜ਼ ਤੇ ਹਰਮਨਪਿਆਰਤਾ ਦੇ ਆਧਾਰ 'ਤੇ ਬਲਿਊ ਟਿੱਕ ਦਿੱਤਾ ਜਾਂਦਾ ਹੈ।

ਜ਼ਿਆਦਾਤਰ ਲੋਕ ਕੋਸ਼ਿਸ਼ ਕਰਦੇ ਹਨ ਕਿ ਉਹ ਵੀਡੀਓ ਜ਼ਰੀਏ ਆਪਣੇ ਫਾਲੋਅਰਜ਼ ਵਧਾ ਲੈਣ ਤੇ ਫਿਰ ਉਨ੍ਹਾਂ ਦੀ ਇਨਕਮ ਸ਼ੁਰੂ ਹੋ ਜਾਵੇ। ਕਈ ਲੋਕ ਤਾਂ ਆਪਣੇ ਫਾਲੋਅਰਜ਼ ਵਧਾਉਣ ਲਈ ਕਾਫ਼ੀ ਜ਼ਿਆਦਾ ਅਜੀਬੋ-ਗ਼ਰੀਬ ਵੀਡੀਓ ਵੀ ਬਣਾ ਰਹੇ ਹਨ। ਖਾਸ ਗੱਲ ਇਹ ਹੈ ਕਿ ਇਸ ਵਾਰ ਦੇਸ਼ ਦੇ ਕਈ ਵੱਡੇ ਸੈਲੀਬ੍ਰਿਟੀਜ਼ ਵੀ ਹਨ ਅਤੇ ਕਾਫ਼ੀ ਐਕਟਿਵ ਹਨ ਤੇ ਆਪਣੀਆਂ ਵੀਡੀਓ ਸ਼ੇਅਰ ਕਰਦੇ ਰਹਿੰਦੇ ਹਨ। ਜੇਕਰ ਇਸ ਐਪ ਰਾਹੀਂ ਹੋਣ ਵਾਲੀ ਕਮਾਈ ਬਾਰੇ ਗੱਲ ਕਰੀਏ ਤਾਂ ਇਸ ਤੋਂ ਕਮਾਈ ਵੀ ਹੁੰਦੀ ਹੈ ਜਿਸ ਦਾ ਤਰੀਕਾ ਕਾਫੀ ਵੱਖਰਾ ਹੁੰਦਾ ਹੈ। ਅਜਿਹੇ ਵਿਚ ਜਾਣਦੇ ਹਾਂ ਕਿਵੇਂ ਹੁੰਦੀ ਹੈ ਕਮਾਈ...

ਪਹਿਲਾ ਤਰੀਕਾ

ਜਿਨ੍ਹਾਂ ਲੋਕਾਂ ਦੇ ਜ਼ਿਆਦਾ ਫਾਲੋਅਰਜ਼ ਹੁੰਦੇ ਹਨ, ਉਹ ਆਪਣੇ ਯੂ-ਟਿਊਬ ਤੇ ਇੰਸਟਾਗ੍ਰਾਮ ਅਕਾਊਂਟ ਨੂੰ ਵੀ ਇਸ ਨਾਲ ਜੋੜ ਸਕਦੇ ਹਨ। ਅਜਿਹੇ ਵਿਚ ਸਾਰੇ ਅਕਾਊਂਟ ਲਿੰਕ ਹੋ ਜਾਂਦੇ ਹਨ ਤੇ ਯੂਜ਼ਰ ਨੂੰ ਆਪਣੇ ਯੂ-ਟਿਊਬ ਅਕਾਊਂਟ ਦੇ ਵਿਊਜ਼ ਵਧਾਉਣ ਦਾ ਅਵਸਰ ਮਿਲਦਾ ਹੈ ਜਿਸ ਨਾਲ ਉਹ ਯੂ-ਟਿਊਬ ਤੋਂ ਵੀ ਆਪਣੀ ਕਮਾਈ ਵਧਾ ਸਕਦਾ ਹੈ।

ਦੂਸਰਾ ਤਰੀਕਾ

ਜਿਨ੍ਹਾਂ ਲੋਕਾਂ ਦੇ ਫਾਲੋਅਰਜ਼ ਜ਼ਿਆਦਾ ਹੁੰਦੇ ਹਨ, ਉਨ੍ਹਾਂ ਲੋਕਾਂ ਨੂੰ ਕੰਪਨੀ ਵੱਲੋਂ ਅਪ੍ਰੋਚ ਕੀਤਾ ਜਾਂਦਾ ਹੈ ਤੇ ਉਨ੍ਹਾਂ ਨੂੰ ਬ੍ਰਾਂਡ ਕੰਟੈਂਟ ਪ੍ਰਮੋਟ ਕਰਨ ਲਈ ਕਿਹਾ ਜਾਂਦਾ ਹੈ ਤੇ ਇਸ ਨਾਲ ਕੰਪਨੀ ਤੇ ਯੂਜ਼ਰ ਦੋਵਾਂ ਨੂੰ ਫਾਇਦਾ ਮਿਲਦਾ ਹੈ। ਅਜਿਹੇ ਵਿਚ ਲੋਕ ਆਪਣੇ ਫਾਲੋਅਰਜ਼ ਵਧਾਉਣ ਦੀ ਕੋਸ਼ਿਸ਼ ਕਰਦੇ ਹਨ ਤਾਂ ਜੋ ਉਹ ਬ੍ਰਾਂਡ ਕੰਟੈਂਟ ਨੂੰ ਪ੍ਰਮੋਟ ਕਰ ਸਕਣ। ਬ੍ਰਾਂਡ ਕੰਟੈਂਟ ਦੀ ਪ੍ਰਮੋਸ਼ਨ ਸਿੱਧੀ ਵੀ ਕੀਤੀ ਜਾ ਸਕਦੀ ਹੈ ਤੇ ਹੈਸ਼ਟੈਗ ਨੂੰ ਪ੍ਰਮੋਟ ਕਰਨ ਦੇ ਨਾਲ ਵੀ ਹੁੰਦੀ ਹੈ। ਅਜਿਹੇ ਵਿਚ ਯੂਜ਼ਰਜ਼ ਆਪਣੀ ਵੀਡੀਓ ਦੇ ਨਾਲ ਉਨ੍ਹਾਂ ਹੈਸ਼ਟੈਗ ਦਾ ਇਸਤੇਮਾਲ ਕਰਦੇ ਹਨ।

ਤੀਸਰਾ ਤਰੀਕਾ

ਕਈ ਯੂਜ਼ਰਜ਼ ਆਪਣੇ ਪੱਧਰੇ 'ਤੇ ਕੰਪਨੀ ਨਾਲ ਗੱਲਬਾਤ ਕਰਦੇ ਹਨ ਤੇ ਆਪਣੇ ਪ੍ਰੋਡਕਟਸ 'ਚ ਉਨ੍ਹਾਂ ਦਾ ਇਸਤੇਮਾਲ ਕਰ ਕੇ ਪੈਸੇ ਕਮਾਉਂਦੇ ਹਨ। ਇਸ ਕੰਪਨੀ ਦਾ ਪ੍ਰਚਾਰ ਸਿੱਧਾ ਜਨਤਾ ਤਕ ਹੁੰਦਾ ਹੈ ਤੇ ਕਾਫ਼ੀ ਸਸਤਾ ਵੀ ਪੈਂਦਾ ਹੈ। ਯੂਜ਼ਰ ਦੀ ਕਮਾਈ ਦੀ ਗੱਲ ਕਰੀਏ ਤਾਂ ਇਹ ਵਿਊਜ਼, ਲਾਈਕ, ਕਮੈਂਟ ਤੇ ਸ਼ੇਅਰ ਦੇ ਅਨੁਪਾਤ ਨੂੰ ਦੇਖਦੇ ਹੋਏ ਤੈਅ ਹੁੰਦੀ ਹੈ।

Posted By: Seema Anand