ਆਟੋ ਡੈਸਕ, ਨਵੀਂ ਦਿੱਲੀ : ਜੇ ਤੁਸੀਂ ਇਕ ਨਵੀਂ SUV ਖ਼ਰੀਦਣ ਦੀ ਸੋਚ ਰਹੇ ਹੋ ਤਾਂ ਅੱਜ ਅਸੀਂ ਤੁਹਾਡੇ ਲਈ ਇਕ ਅਜਿਹੀ ਕਾਰ ਲੈ ਕੇ ਆਏ ਹਾਂ ਜਿਸ ਦੀ ਬੰਪਰ ਵਿਕਰੀ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਅਸੀਂ ਗੱਲ ਕਰ ਰਹੇ ਹਾਂ Kia Seltos ਦੀ ਜੋ Kia Motors ਦੀ ਭਾਰਤ ਵਿਚ ਸਭ ਤੋਂ ਪਹਿਲੀ ਗੱਡੀ ਹੈ। ਇਸ ਸਲਾ ਜਿਥੇ ਜ਼ਿਆਦਾਤਰ ਕੰਪਨੀਆਂ ਦੀ ਵਿਕਰੀ ਦਰ ਵਿਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ, ਉਥੇ ਭਾਰਤ ਵਿਚ ਪਹਿਲੀ ਵਾਰ ਆਈ kia ਦੀ Seltos ਨੂੰ ਭਾਰਤੀ ਗਾਹਕਾਂ ਦਾ ਸ਼ਾਨਦਾਰ ਸਾਥ ਮਿਲਿਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ Kia Seltos ਅਕਤੂਬਰ ਅਤੇ ਨਵੰਬਰ ਦੋਵੇਂ ਮਹੀਨਿਆਂ ਵਿਚ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ SUV ਰਹੀ। ਆਓ ਜਾਣਦੇ ਹਾਂ ਕਿਉਂ ਰਹੀ ਇਹ ਭਾਰਤੀਆਂ ਦੀ ਪਹਿਲੀ ਪਸੰਦ...

Kia Motors ਨੇ Kia Seltos ਨੂੰ 22 ਅਗਸਤ 2019 ਨੂੰ ਭਾਰਤੀ ਬਾਜ਼ਾਰ ਵਿਚ ਲਾਂਚ ਕੀਤਾ ਸੀ।

ਅਕਤੂਬਰ 2019 ਵਿਚ Kia Seltos ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕੰਮਪੈਕਟ SUV ਬਣ ਗਈ। Kia Seltos ਦੇ ਅਕਤੂਬਰ ਮਹੀਨੇ ਵਿਚ 12,854 ਯੂਨਿਟਾਂ ਦੀ ਵਿਕਰੀ ਹੋਈ ਸੀ। ਇਸ ਮਹੀਨੇ Kia Seltos ਦੇਸ਼ ਦੀ ਸੱਤਵੀਂ ਸਭ ਤੋਂ ਜ਼ਿਆਦਾ ਵਿਕਣ ਵਾਲੀ ਕਾਰ ਬਣ ਗਈ ਸੀ।

ਨਵੰਬਰ 2019 ਵਿਚKia Seltos ਦੁਬਾਰਾ ਤੋਂ ਦੇਸ਼ ਦੀ ਸਭ ਤੋਂ ਜ਼ਿਆਦਾ ਵਿਕਣ ਵਾਲੀ SUV ਬਣ ਗਈ, ਜਿਥੇ ਨਵੰਬਰ 2019 ਵਿਚ ਇਸ ਦੇ 14,005 ਯੂਨਿਟ ਦੀ ਵਿਕਰੀ ਹੋਈ ਹੈ। ਇਸ ਨਾਲ ਇਕ ਮਹੀਨੇ ਵਿਚ 9 ਫੀਸਦ ਵਿਕਰੀ ਵਿਚ ਵਾਧਾ ਹੋਇਆ ਹੈ।

Kia Seltos ਵਿਚ 1.5 ਲੀਟਰ ਪੈਟਰੋਲ ਇੰਜਣ, 1.5 ਲੀਟਰ ਡੀਜ਼ਲ ਇੰਜਣ ਅਤੇ 1.4 ਲੀਟਰ ਟਰਬੋ ਜੀਡੀਆਈ ਪੈਟਰੋਲ ਇੰਜਣ ਦੇ ਨਾਲ ਆਉਂਦੀ ਹੈ।

Kia Seltosਦੀ ਸ਼ੁਰੂਆਤੀ ਦਿੱਲੀ ਐਕਸ ਸ਼ੋਅਰੂਮ ਕੀਮਤ 9.69 ਲੱਖ ਰੁਪਏ ਹੈ।

Posted By: Tejinder Thind