ਨਵੀਂ ਦਿੱਲੀ, ਟੈਕ ਡੈਸਕ : ਕੋਰੋਨਾ ਖ਼ਿਲਾਫ਼ ਜੰਗ 'ਚ ਤਕਨਾਲੋਜੀ ਕਾਫੀ ਮਦਦਗਾਰ ਸਾਬਤ ਹੋ ਰਹੀ ਹੈ। ਕੇਂਦਰ ਸਰਕਾਰ ਨੇ ਕੋਰੋਨਾ ਵਾਇਰਸ ਨਾਲ ਜੁੜੀਆਂ ਜਾਣਕਾਰੀਆਂ ਦੇਸ਼ ਦੇ ਹਰ ਨਾਗਰਿਕ ਤਕ ਪਹੁੰਚਾਉਣ ਲਈ ਆਰੋਗਿਆ ਸੇਤੂ ਐਪ ਲਾਂਚ ਕੀਤਾ ਸੀ। ਕੇਂਦਰ ਮਗਰੋਂ ਹੁਣ ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਵੀ ਖ਼ੁਦ ਨੂੰ ਕੋਰੋਨਾ ਖ਼ਿਲਾਫ਼ ਡਿਜ਼ੀਟਲ ਮੁਹਿੰਮ ਨਾਲ ਜੁੜਦੇ ਹੋਏ ਦਿੱਲੀਵਾਸੀਆਂ ਲਈ ਇਕ ਡੇਡੀਕੇਡ ਮੋਬਾਈਲ ਐਪ ਲਾਂਚ ਕੀਤਾ ਹੈ। ਇਸ ਐਪ ਨੂੰ Delhi Corona App ਦਾ ਨਾਂ ਦਿੱਤਾ ਗਿਆ ਹੈ। ਇਹ ਐਪ ਲੋਕਾਂ ਨੂੰ ਦਿੱਲੀ ਦੇ ਹਸਪਤਾਲ 'ਚ ਖਾਲੀ ਬੈਂਡ ਤੇ ਵੈਂਟੀਲੈਟਰ ਦੀ ਜਾਣਕਾਰੀ ਮਹੱਈਆ ਕਰਵਾਏਗਾ। ਇਹ ਐਪ ਸ਼ੁਰੂਆਤੀ ਤੌਰ 'ਤੇ ਐਂਡਰਾਈਡ ਡਿਵਾਈਜ਼ 'ਤੇ ਡਾਊਨਲੋਡ ਲਈ ਉਪਲੱਬਧ ਰਹੇਗਾ। ਇਹ ਐਪ ਹਿੰਦੀ ਤੇ ਅੰਗਰੇਜ਼ੀ ਭਾਸ਼ਾ ਨੂੰ ਰਿਪੋਰਟ ਕਰੇਗਾ। ਐਪ ਨੂੰ ਇਸ ਹਿਸਾਬ ਨਾਲ ਡਿਜ਼ਾਇੰਨ ਕੀਤਾ ਗਿਆ ਹੈ ਜਿਸ ਨਾਲ ਕੋਵਿਡ-19 ਦੇ ਇਲਾਜ ਲਈ ਹੈਲਥਕੇਅਰ ਸਹੂਲਤਾਂ ਉਪਲੱਬਧ ਕਰਵਾਈਆਂ ਜਾਣਗੀਆਂ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਪ ਦੀ ਲਾਂਚਿੰਗ ਬਾਰੇ ਲਾਈਟਸਟ੍ਰੀਮਿੰਗ ਰਾਹੀਂ ਜਾਣਕਾਰੀ ਦਿੱਤੀ। ਕੇਜਰੀਵਾਲ ਮੁਤਾਬਕ ਐਪ 'ਤੇ ਪ੍ਰਾਈਵੇਟ ਤੇ ਸਰਕਾਰੀ ਹਸਪਤਾਲ ਦੀ ਜਾਣਕਾਰੀ ਮਿਲੇਗੀ। Delhi Corona App 'ਚ ਕੋਵਿਡ-19 ਮਰੀਜ਼ਾਂ ਦੇ ਇਲਾਜ ਲਈ ਸਾਰੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਨੂੰ ਲਿਸਟ ਕੀਤਾ ਗਿਆ ਹੈ। ਕੇਜਰੀਵਾਲ ਨੇ ਦੱਸਿਆ ਕਿ ਦਿੱਲੀ ਕੋਰੋਨਾ ਐਪ ਤੋਂ ਜਾਣਕਾਰੀ ਹਾਸਲ ਕਰਨ ਲਈ ਯੂਜ਼ਰ ਨੂੰ ਰਜਿਸਟ੍ਰੇਸ਼ਨ ਕਰਨਾ ਜ਼ਰੂਰੀ ਨਹੀਂ ਹੈ ਤੇ ਇਸ ਨਾਲ ਨਾਂ ਹੀ ਕਿਸੇ ਤਰ੍ਹਾਂ ਦਾ ਚਾਰਜ ਕੀਤਾ ਜਾਵੇਗਾ। ਇਸ ਦੀ ਵਰਤੋਂ ਕਰਨ ਲਈ ਐਂਡਰਾਈਡ ਯੂਜ਼ਰ ਨੂੰ ਐਪ ਨੂੰ Google Play ਸਟੋਰ ਤੋਂ ਇੰਸਟਾਲ ਕਰਨਾ ਹੋਵੇਗਾ। ਇਹ ਐਪ ਕਈ ਤਰ੍ਹਾਂ ਦੇ ਫੀਚਰਜ਼ ਅਪਡੇਟ ਉਪਲੱਬਧ ਕਰਵਾਉਂਦਾ ਹੈ। ਜਿਵੇਂ Self Assessment tool, Guideline ਤੇ ਹੈਲਪਲਾਈਨ। ਇਸ 'ਚ ਰਾਸ਼ਨ, ਈ-ਪਾਸ, ਹੰਗਰ ਤੇ ਸੈਲਟਰ ਰਿਲੀਫ ਕੈਂਪ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਇਸ ਐਪ ਰਾਹੀਂ ਕੰਟੋਨਮੈਂਟ ਜੋਨ ਨੂੰ ਦੇਖ ਸਕਦੇ ਹਨ। MyGov ਸਾਈਟ ਦੇ ਅਧਿਕਾਰਕ ਡਾਟਾ ਮੁਤਾਬਕ ਦਿੱਲੀ 'ਚ 20 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਕੇਸ ਪਾਏ ਗਏ ਹਨ। ਇਨ੍ਹਾਂ 'ਚੋਂ 11,500 ਮਾਮਲੇ ਐਕਟਿਵ ਹਨ।

Posted By: Sunil Thapa