ਨਈ ਦੁਨੀਆ, ਨਵੀਂ ਦਿੱਲੀ : ਜੇਕਰ ਤੁਸੀਂ UPI Transactions ਕਰਦੇ ਹੋ ਤਾਂ ਇਹ ਤੁਹਾਡੇ ਲਈ ਕੰਮ ਦੀ ਖ਼ਬਰ ਹੈ। ਆਏ ਦਿਨ ਆਨਲਾਈਨ ਪੇਮੈਂਟ ਕਰਦੇ ਸਮੇਂ ਫਰਾਡ ਦੀਆਂ ਘਟਨਾਵਾਂ ਸੁਣਨ, ਪੜ੍ਹਨ ਨੂੰ ਮਿਲਦੀਆਂ ਹਨ। ਅਜਿਹੇ ਵਿਚ ਕਸਟਮਰ ਨੂੰ ਹਰੇਕ ਟ੍ਰਾਂਜ਼ੈਕਸ਼ਨ ਵੇਲੇ ਚੁਕੰਨੇ ਰਹਿਣਾ ਚਾਹੀਦਾ ਹੈ। ਇੱਥੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ UPI ਦੇ ਇੰਟਰਫੇਸ ਦੇ ਇਸਤੇਮਾਲ ਦਾ ਕੀ ਪ੍ਰੋਸੈੱਸ ਹੈ ਤੇ ਇਸ ਨੂੰ ਯੂਜ਼ ਕਰਦੇ ਹੋਏ ਕਿਵੇਂ ਬੈਂਕ ਖਾਤੇ ਨੂੰ ਗੁਪਤ ਰੱਖਿਆ ਜਾ ਸਕਦਾ ਹੈ। ਜੇਕਰ ਤੁਸੀਂ ਪਹਿਲੀ ਵਾਰ ਇਸ ਦਾ ਇਸਤੇਮਾਲ ਕਰਨ ਜਾ ਰਹੇ ਹੋ ਜਾਂ ਭਵਿੱਖ 'ਚ ਕਦੀ ਕਰੋਗੇ ਤਾਂ ਕਿਹੜੀ ਗੱਲਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ।

UPI ਹੀ ਕਿਉਂ?

NPCI ਵੱਲੋਂ ਪੇਸ਼ ਕੀਤਾ ਗਿਆ ਇਹ ਪਲੇਟਫਾਰਮ ਅਜਿਹੇ ਭੁਗਤਾਨ ਦੀ ਵਿਵਸਥਾ ਦਿੰਦਾ ਹੈ ਜਿਸ ਦੇ ਲਈ ਅਦਾਕਰਤਾ ਦੇ ਖਾਤਾ ਨੰਬਰ ਦੀ ਜ਼ਰੂਰਤ ਨਹੀਂ ਹੁੰਦੀ। ਅਜਿਹੇ ਵਿਚ ਇੱਥੇ ਸੁਰੱਖਿਅਤ ਤੇ ਹੋਰ ਝੰਝਟਾਂ ਤੋਂ ਮੁਕਤ ਟ੍ਰਾਂਜ਼ੈਕਸ਼ਨ ਹੁੰਦੀ ਹੈ। ਇਸ ਤੋਂ ਇਲਾਵਾ ਤੁਸੀਂ ਕੈਸ਼ ਮੈਨੇਜਮੈਂਟ ਲਈ ਵੀ ਕੋਸ਼ਿਸ਼ ਕਰ ਸਕਦੇ ਹੋ।

UPI Interface ਦਾ ਇਸਤੇਮਾਲ ਕਿਵੇਂ ਕਰੀਏ

UPI PIN ਮੋਬਾਈਲ ਬੈਂਕਿੰਗ ਰਾਹੀਂ ਵੀ ਜਨਰੇਟ ਕਰਨੀ ਸੰਭਵ

ਪਹਿਲੇ ਸਟੈੱਪ 'ਚ ਤੁਹਾਨੂੰ ਉਸ ਬੈਂਕ ਖਾਤੇ ਦੀ ਚੋਣ ਕਰਨੀ ਪਵੇਗੀ ਜਿਸ ਵਿਚ ਤੁਸੀਂ ਲੈਣ-ਦੇਣ ਕਰਨਾ ਚਾਹੁੰਦੇ ਹੋ।

ਇਸ ਤੋਂ ਬਾਅਦ ਮੁੜ ਤੁਹਾਨੂੰ ਜਨਰੇਟ ਯੂਪੀਆਈ ਪਿਨ ਜਾਂ ਮੋਬਾਈਲ ਬੈਂਕਿੰਗ ਰਜਿਸਟ੍ਰੇਸ਼ਨ 'ਤੇ ਕਲਿੱਕ ਕਰਨਾ ਪਵੇਗਾ।

ਧਿਆਨ ਦੇਣ ਯੋਗ ਗੱਲਾਂ

ਇਹ ਧਿਆਨ ਦੇਣ ਯੋਗ ਗੱਲ ਹੈ ਕਿ ਸਾਈਬਰ ਚੋਰੀ, ਫਰਾਡ ਦੇ ਕੁਝ ਅਜਿਹੇ ਮਾਮਲੇ ਸਾਹਮਣੇ ਆਏ ਹਨ ਜਿਸ ਵਿਚ ਬਾਰਕੋਡ ਜਾਂ ਯੂਪੀਆਈ ਪਿਨ ਮੰਗਿਆ ਜਾਂਦਾ ਹੈ। ਇਹ ਉਦੋਂ ਹੁੰਦਾ ਹੈ ਜਿਸ ਵਿਚ ਰਿਸਿਪਟ ਜਾਂ ਪੈਸਾ ਟ੍ਰਾਂਜ਼ੈਕਸ਼ਨ 'ਚ ਸ਼ਾਮਲ ਹੁੰਦਾ ਹੈ, ਨਹੀਂ ਤਾਂ ਯੂਪੀਆਈ ਪਿਨ ਦੀ ਜ਼ਰੂਰਤ ਹੀ ਨਹੀਂ ਹੁੰਦੀ।

Posted By: Seema Anand