ਜੇਐੱਨਐੱਨ, ਨਵੀਂ ਦਿੱਲੀ। ਭਾਰਤ ਦੀ ਟੈਲੀਕਾਮ ਕੰਪਨੀ ਰਿਲਾਇੰਸ ਜੀਓ ਨੇ ਆਪਣੇ ਯੂਜ਼ਰਸ ਲਈ ਖ਼ਾਸ ਪਲਾਨ ਲਾਂਚ ਕੀਤਾ ਹੈ। ਇਹ ਪ੍ਰੀਪੇਡ ਪਲਾਨ ਹੈਪੀ ਨਿਊ ਈਅਰ ਆਫ਼ਰ ਤੋਂ ਬਾਅਦ ਆਇਆ ਹੈ। ਯੂਜ਼ਰਸ ਨੂੰ ਇਸ ਲਾਂਗ ਟਰਮ ਪਲਾਨ ’ਚ ਰੋਜ਼ 100 ਐੱਸਐੱਮਐੱਸ ਦੇ ਨਾਲ 1.5 ਜੀਬੀ ਡਾਟਾ ਮਿਲੇਗਾ। ਨਾਲ ਹੀ ਫ੍ਰੀ ਕਾਲਿੰਗ ਦੀ ਸੁਵਿਧਾ ਵੀ ਦਿੱਤੀ ਜਾਵੇਗੀ। ਇਸ ਪਲਾਨ ਨਾਲ ਭਾਰਤੀ ਏਅਰਟੈੱਲ, ਵੋਡਾਫ਼ੋਨ ਆਈਡੀਆ ਨੂੰ ਤੱਕੜੀ ਟੱਕਰ ਮਿਲੇਗੀ।

ਜੀਓ ਦਾ ਨਵਾਂ ਪ੍ਰੀਪੇਡ ਪਲਾਨ

ਜੀਓ ਦੇ ਨਵੇਂ ਪ੍ਰੀਪੇਡ ਪਲਾਨ ਦੀ ਕੀਮਤ 2,999 ਰੁਪਏ ਹੈ। ਇਸ ਪਲਾਨ ’ਚ ਯੂਜ਼ਰਸ ਨੂੰ ਪ੍ਰਤੀਦਿਨ 100 ਐੱਸਐੱਮਐੱਸ ਚੇ 1.5 ਜੀਬੀ ਡਾਟਾ ਮਿਲੇਗਾ। ਯੂਜ਼ਰਸ ਕਿਸੇ ਵੀ ਨੈੱਟਵਰਕ ’ਤੇ ਅਨਲਿਮਿਟਿਡ ਕਾਲਿੰਗ ਕਰ ਸਕਦੇ ਹਨ।ਇਸ ਪੈਕ ਦੀ ਸੀਮਾ 365 ਦਿਨ ਹੋਵੇਗੀ।

ਯੂਜ਼ਰਜ਼ ਇੱਥੋਂ ਕਰ ਸਕਦੇ ਹਨ ਰੀਚਾਰਜ

ਯੂਜ਼ਰਸ ਇਸ ਰੀਚਾਰਜ ਪਲਾਨ ਨੂੰ ਮਾਈ ਜੀਓ ਐਪ, ਗੂਗਲ ਪੇ, ਫ਼ੋਨ ਪੇ ਤੇ ਪੇਟੀਐੱਮ ਵਰਗੇ ਪਲੇਟਫਾਰਮ ਤੋਂ ਰੀਚਾਰਜ ਕਰ ਸਕਦੇ ਹਨ। ਇੱਥੋਂ ਰੀਚਾਰਜ ਕਰਨ ਨਾਲ 20ਫ਼ੀਸਦੀ ਤੱਕ ਕੈਸ਼ਬੈਕ ਮਿਲ ਸਕਦਾ ਹੈ।

ਹੈਪੀ ਨਿਊ ਈਅਰ ਪਲਾਨ

ਦੱਸਣਯੋਗ ਹੈ ਕਿ ਨਵੇਂ ਸਾਲ ਦੀ ਸ਼ੁਰੂਆਤ ’ਚ ਯੂਜ਼ਰਸ ਲਈ ਹੈਪੀ ਨਿਊ ਈਅਰ ਆਫ਼ਰ ਪੇਸ਼ ਕੀਤਾ ਸੀ। ਜਿਸ ਦੀ ਕੀਮਤ 2,545 ਰੁਪਏ ਸੀ। ਇਸ ਪਲਾਨ ’ਚ ਯੂਜ਼ਰਸ ਨੂੰ ਪ੍ਰਤੀਦਿਨ 1.5 ਜੀਬੀ ਡਾਟਾ, 100 ਐੱਸਐੱਮਐੱਸ ਤੇ ਫ੍ਰੀ ਕਾਲਿੰਗ ਦੀ ਸੁਵਿਧਾ ਮਿਲੇਗੀ। ਇਹ ਪੈਕ 336 ਦਿਨਾਂ ਲਈ ਹੇੈ।

Posted By: Sarabjeet Kaur