ਨਵੀਂ ਦਿੱਲੀ : ਟੈਲੀਕਾਮ ਕੰਪਨੀ ਰਿਲਾਇੰਸ Jio ਨੇ ਹੁਣ JioPhone ਯੂਜ਼ਰਜ਼ ਲਈ ਵੀ ਲਾਂਗ ਟਰਮ ਪਲਾਨ ਲਾਂਚ ਕਰ ਦਿੱਤੇ ਹਨ। Jio ਦੇ ਇਹ ਦੋਵੇਂ ਪ੍ਰੀਪੇਡ ਪਲਾਨ Rs. 594 ਅਤੇ Rs. 297 ਦੀ ਕੀਮਤ ਵਿਚ ਲਾਂਚ ਕੀਤੇ ਗਏ ਹਨ। ਆਓ, ਜਾਣਦੇ ਹਾਂ Jio ਇਨ੍ਹਾਂ ਦੋਵਾਂ ਪਲਾਨਜ਼ ਵਿਚ JioPhone ਯੂਜ਼ਰਜ਼ ਨੂੰ ਕੀ ਆਫਰ ਕਰ ਰਿਹਾ ਹੈ...

Rs. 594 ਪਲਾਨ

ਰਿਲਾਇੰਸ Jio ਦਾ ਇਹ ਪਲਾਨ JioPhone ਯੂਜ਼ਰਜ਼ ਨੂੰ 168 ਦਿਨਾਂ ਤਕ ਰਿਚਾਰਜ ਕਰਵਾਉਣ ਦੀ ਟੈਨਸ਼ਨ ਤੋਂ ਛੁਟਕਾਰਾ ਦਿਵਾਉਂਦਾ ਹੈ। ਇਸ ਪਲਾਨ ਵਿਚ ਯੂਜ਼ਰਜ਼ ਨੂੰ JioPhone ਦੇ ਹੋਰ ਪ੍ਰੀਪੇਡ ਪਲਾਨ ਵਾਂਗ ਹੀ ਅਨਲਿਮਟਿਡ ਵਾਇਸ ਕਾਲਿੰਗ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਹਰ ਦਿਨ 28 ਦਿਨਾਂ ਵਿਚ ਕੁੱਲ 300 ਮੁਫ਼ਤ ਨੈਸ਼ਨਲ ਜਾਂ ਲੋਕਲ ਐੱਸਐੱਮਐੱਸ ਦਾ ਵੀ ਲਾਭ ਮਿਲੇਗਾ। ਯਾਨੀ ਕਿ ਪੂਰੀ ਵੈਲੀਡਿਟੀ ਵਿਚ ਯੂਜ਼ਰਜ਼ ਨੂੰ ਕੁੱਲ 1800 ਮੁਫ਼ਤ ਐੱਸਐੱਮਐੱਸ ਦਿੱਤੇ ਜਾਣਗੇ। ਨਾਲ ਹੀ ਹਰ ਦਿਨ 500MB ਫ੍ਰੀ ਡਾਟਾ ਦਾ ਲਾਭ ਮਿਲਦਾ ਹੈ। ਕੁੱਲ ਮਿਲਾ ਕੇ ਇਸ ਪਲਾਨ ਵਿਚ ਯੂਜ਼ਰਜ਼ ਨੂੰ 84GB ਡਾਟਾ ਦਾ ਲਾਭ ਮਿਲਦਾ ਹੈ। ਕੰਪਲੀਮੈਂਟਰੀ ਦੇ ਤੌਰ 'ਤੇ ਯੂਜ਼ਰਜ਼ ਨੂੰ Jio Tv, Jio Cinema, JioSaavn Music ਵਰਗੇ ਐਪਸ ਦੀ ਮੁਫ਼ਤ ਸਬਸਕ੍ਰਿਪਸ਼ਨ ਮਿਲਦੀ ਹੈ।


Rs. 297 ਪਲਾਨ

ਇਸ ਪਾਲਨ ਵਿਚ JioPhone ਯੂਜ਼ਰਜ਼ ਨੂੰ 84 ਦਿਨਾਂ ਦੀ ਵੈਲੀਡਿਟੀ ਮਿਲਦੀ ਹੈ। ਨਾਲ ਹੀ, ਇਸ ਪਲਾਨ ਵਿਚ ਯੂਜ਼ਰਜ਼ ਨੂੰ JioPhone ਦੇ ਹੋਰ ਪ੍ਰੀਪੇਡ ਪਲਾਨ ਵਾਂਗ ਹੀ ਅਨਲਿਮਟਿਡ ਵਾਇਸ ਕਾਲਿੰਗ ਦਾ ਲਾਭ ਮਿਲੇਗਾ। ਇਸ ਤੋਂ ਇਲਾਵਾ ਹਰ 28 ਦਿਨਾਂ ਵਿਚ ਕੁੱਲ 300 ਮੁਫ਼ਤ ਨੈਸ਼ਨਲ ਜਾਂ ਲੋਕਲ ਐੱਸਐੱਮਐੱਸ ਦਾ ਵੀ ਲਾਭ ਮਿਲੇਗਾ ਯਾਨੀ ਕਿ ਪੂਰੀ ਵੈਲੀਡਿਟੀ ਵਿਚ ਯੂਜ਼ਰਜ਼ ਨੂੰ ਕੁੱਲ 900 ਮੁਫ਼ਤ ਐੱਸਐੱਮਐੱਸ ਦਿੱਤੀ ਜਾਣਗੇ। ਨਾਲ ਹੀ ਯੂਜ਼ਰਜ਼ ਨੂੰ ਹਰ ਦਿਨ 500MB ਮੁਫ਼ਤ ਡਾਟਾ ਦਾ ਲਾਭ ਮਿਲਦਾ ਹੈ। ਕੁੱਲ ਮਿਲਾ ਕੇ ਇਸ ਪਲਾਨ ਵਿਚ ਯੂਜ਼ਰਜ਼ ਨੂੰ 42GB ਡਾਟਾ ਦਾ ਲਾਭ ਮਿਲਦਾ ਹੈ। ਕੰਪਲੀਮੈਂਟਰੀ ਵਜੋਂ ਯੂਜ਼ਰਜ਼ ਨੂੰ Jio Tv, Jio Cinema, JioSaavn Music ਵਰਗੇ ਐਪਸ ਦੀ ਮੁਫ਼ਤ ਸਬਸਕ੍ਰਿਪਸ਼ਨ ਮਿਲਦੀ ਹੈ।

Posted By: Seema Anand