ਜੇਐੱਨਐੱਨ, ਨਵੀਂ ਦਿੱਲੀ : ਟੈਲੀਕਾਮ ਆਪਰੇਟਰ Reliance Jio ਯੂਜ਼ਰਜ਼ ਲਈ ਇਕ ਵੱਡੀ ਖੁਸ਼ਖਬਰੀ ਹੈ ਕਿ ਹੁਣ ਆਪਣੇ ਫੋਨ 'ਚ ਵੱਖ ਤੋਂ JioCinema ਤੇ JioTV ਵਰਗੇ ਐਪਸ ਡਾਊਨਲੋਡ ਕਰਨ ਦੀ ਜ਼ਰੂਰਤ ਨਹੀਂ ਹੈ। ਕਿਉਂਕਿ ਹੁਣ MyJio ਐਪ 'ਚ ਕੰਪਨੀ ਨੇ ਐਪਸ ਨੂੰ ਇੰਟੀਗ੍ਰੇਟ ਕਰ ਦਿੱਤਾ ਹੈ ਤੇ ਕੰਪਨੀ ਨੇ ਇਸ ਫ਼ੀਚਰਜ਼ ਨੂੰ Jio mini apps ਨਾਮ ਦਿੱਤਾ ਹੈ। ਹੁਣ ਯੂਜ਼ਰਜ਼ ਦੇ ਐਪਸ ਨੂੰ Jio mini apps 'ਚ ਜਾ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ। ਜਦਕਿ ਪਹਿਲਾ ਇਸ ਦਾ ਇਸਤੇਮਾਲ ਕਰਨ ਲਈ ਡਾਊਨਲੋਡ ਕਰਨਾ ਪੈਂਦਾ ਸੀ।

MyJio app 'ਚ ਹੁਣ ਤੁਹਾਨੂੰ JioCinema, JioTV ਤੇ JioCloud ਐਪਸ ਮਿਲਣਗੇ। ਇਕ ਹੀ ਐਪ 'ਚ ਸਾਰੇ ਐਪਸ ਨੂੰ ਇੰਟੀਗ੍ਰੇਟ ਉਨ੍ਹਾਂ ਲੋਕਾਂ ਲਈ ਜ਼ਿਆਦਾ ਲਾਭਦਾਇਕ ਹੋਵੇਗਾ ਜਿਸ ਦੇ ਫੋਨ 'ਚ ਇੰਟਰਨਲ ਸਟੋਰੇਜ ਘੱਟ ਹੈ ਤੇ ਜ਼ਿਆਦਾ ਐਪਸ ਡਾਊਨਲੋਡ ਕਰਨ ਦੀ ਵਜ੍ਹਾ ਨਾਲ ਫੋਨ 'ਚ ਡਾਟਾ ਫੁੱਲ ਹੋ ਜਾਂਦਾ ਹੈ। ਇਸ ਲਈ ਤੁਸੀਂ ਸਿਰਫ਼ MyJio app 'ਚ ਜਾ ਕੇ ਇਨ੍ਹਾਂ ਸਾਰੇ ਐਪਸ ਨੂੰ ਆਸਾਨੀ ਨਾਲ ਇਸਤੇਮਾਲ ਕਰ ਸਕਦੇ ਹੋ।

MyJio 'ਚ Jio Mini Apps ਨੂੰ ਇੰਟੀਗ੍ਰੇਟ ਕਰਨ ਦੇ ਬਾਅਦ ਹੁਣ ਯੂਜ਼ਰਜ਼ ਨੂੰ ਇਸ 'ਚ JioCinema, JioTV, JioEngage, JioSaavn ਤੇ JioCloud ਇਹ ਸਾਰੇ ਐਪਸ ਨਾਲ ਹੀ ਮਿਲਣਗੇ। ਯੂਜ਼ਰਜ਼ ਆਪਣੀ ਸੁਵਿਧਾ ਅਨੁਸਾਰ ਇਸ ਦਾ ਇਸਤੇਮਾਲ ਕਰ ਸਕਦਾ ਹੈ। ਦੱਸ ਦਈਏ ਕਿ Jio ਆਪਣੇ ਯੂਜ਼ਰਜ਼ ਦੀ ਸੁਵਿਧਾ ਦੇ ਲਈ ਆਕਰਸ਼ਿਤ ਪਲਾਨ, ਡਾਟਾ ਯੂਜੇਸ ਤੇ ਕਈ ਸੁਵਿਧਾਵਾਂ ਉਪਲਬਧ ਹੈ।

ਅਸੀਂ ਆਪਣੇ ਫੋਨ 'ਚ JioSaavn, JioCinema ਤੇ JioCloud ਵਰਗੇ ਐਪਸ ਨੂੰ MyJio ਐਪ ਦੇ ਅੰਦਰ ਹੀ ਇਸਤੇਮਾਲ ਕੀਤਾ ਹੈ। ਦੱਸ ਦਈਏ ਕਿ ਇਸਤੇਮਾਲ ਦੇ ਦੌਰਾਨ ਕਿਸੇ ਤਰ੍ਹਾਂ ਦੀ ਕੋਈ ਵੀ ਸਮੱਸਿਆ ਨਹੀਂ ਹੋਈ। ਪਰ ਸਪਸ਼ਟ ਕਰ ਦਈਏ ਕਿ MyJio ਐਪ 'ਚ ਇਨ੍ਹਾਂ ਐਪਸ ਨੂੰ ਓਪਨ ਕਰਨ ਲਈ ਤੁਹਾਨੂੰ ਐਪ 'ਤੇ ਕਲਿਕ ਕਰਨਾ ਪਵੇਗਾ, ਉਸ ਦੇ ਬਾਅਦ Google Play Store ਓਪਨ ਹੋਵੇਗਾ।

Posted By: Sarabjeet Kaur