ਜੇਐੱਨਐੱਨ, ਨਵੀਂ ਦਿੱਲੀ : ਟੈਲੀਕਾਮ ਜਗਤ 'ਚ ਕੰਪਨੀਆਂ ਨੇ ਕਈ ਤਰ੍ਹਾਂ ਦੇ ਪ੍ਰੀਪੇਡ ਪਲਾਨਜ਼ ਪੇਸ਼ ਕੀਤੇ ਹਨ। ਇਨ੍ਹਾਂ ਵਿਚ ਕਿਫ਼ਾਇਤੀ ਤੋਂ ਲੈ ਕੇ ਜ਼ਿਆਦਾ ਕੀਮਤ ਵਾਲੇ ਪਲਾਨਜ਼ ਮੌਜੂਦ ਹਨ। ਇਨ੍ਹਾਂ ਵਿਚੋਂ ਕੁਝ ਅਜਿਹੇ ਪਲਾਨ ਹਨ ਜਿਹੜੇ 200 ਰੁਪਏ ਤੋਂ ਘੱਟ 'ਚ ਆਉਂਦੇ ਹਨ ਤੇ ਇਨ੍ਹਾਂ ਵਿਚ 1.5 ਜੀਬੀ ਡਾਟਾ ਰੋਜ਼ ਮੁਹੱਈਆ ਕਰਵਾਇਆ ਜਾਂਦਾ ਹੈ। ਤੁਹਾਨੂੰ ਦੱਸ ਦੇਈਏ ਕਿ ਟੈਲੀਕਾਮ ਕੰਪਨੀ Reliance Jio ਨੇ ਹਾਲ ਹੀ 'ਚ 149 ਰੁਪਏ ਦੇ ਪ੍ਰੀਪੇਡ ਪਲਾਨ ਦੀ ਜਾਇਜ਼ਤਾ ਘਟਾਈ ਹੈ। ਜਿੱਥੇ ਪਹਿਲਾਂ ਇਸ ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਸੀ। ਹੁਣ ਇਸ ਪਲਾਨ ਦੇ ਬੈਨੀਫਿਟਸ 24 ਦਿਨ ਹੀ ਉਪਲੱਬਧ ਕਰਵਾਏ ਜਾਣਗੇ। Jio ਦਾ ਇਹ ਪਲਾਨ 200 ਰੁਪਏ ਤੋਂ ਘੱਟ ਦੇ ਸੈਗਮੈਂਟ 'ਚ ਕਾਫ਼ੀ ਮਸ਼ਹੂਰ ਹੈ।

ਹੋਰਨਾਂ ਕੰਪਨੀਆਂ ਦੇ ਪਲਾਨਜ਼ ਦੀ ਗੱਲ ਕਰੀਏ ਤਾਂ Airtel ਤੇ Vodafone Idea ਵੀ 200 ਰੁਪਏ ਤੋਂ ਘੱਟ ਕੀਮਤ ਵਾਲੇ ਪਲਾਨ ਮੁਹੱਈਆ ਕਰਵਾ ਰਹੇ ਹਨ। ਇੱਥੇ ਅਸੀਂ ਤੁਹਾਨੂੰ ਇਨ੍ਹਾਂ ਤਿੰਨਾਂ ਹੀ ਕੰਪਨੀਆਂ ਦੇ 200 ਰੁਪਏ ਤੋਂ ਘੱਟ ਕੀਮਤ ਵਾਲੇ ਪਲਾਨ ਮੁਹੱਈਆ ਕਰਵਾ ਰਹੇ ਹਨ। ਇੱਥੇ ਅਸੀਂ ਤੁਹਾਨੂੰ ਇਨ੍ਹਾਂ ਤਿੰਨਾਂ ਹੀ ਕੰਪਨੀਆਂ ਦੇ 200 ਰੁਪਏ ਤੋਂ ਘੱਟ ਕੀਮਤ ਵਾਲੇ ਪਲਾਨਜ਼ ਦੀ ਜਾਣਕਾਰੀ ਦੇ ਰਹੇ ਹਨ ਜਿਨ੍ਹਾਂ ਤਹਿਤ 1.5 ਜੀਬੀ ਡਾਟਾ ਮੁਹੱਈਆ ਕਰਵਾਇਆ ਜਾ ਰਿਹਾ ਹੈ।

Reliance Jio ਦਾ 149 ਰੁਪਏ ਦਾ ਪਲਾਨ

ਇਸ ਪਲਾਨ ਦੀ ਜਾਇਜ਼ਤਾ ਪਹਿਲਾਂ 28 ਦਿਨ ਸੀ ਹੁਣ ਇਹ 24 ਦਿਨ ਹੋ ਗਈ ਹੈ। ਇਸ ਪਲਾਨ 'ਚ ਯੂਜ਼ਰਜ਼ ਨੂੰ 300 ਨਾਨ-ਜਿਓ ਵਾਇਸ ਕਾਲਿੰਗ ਮਿੰਟ ਦਿੱਤੇ ਜਾਣਗੇ। ਨਾਲ ਹੀ 1.5 ਜੀਬੀ ਡਾਟਾ ਰੋਜ਼ਾਨਾ ਦਿੱਤੇ ਜਾਣਗੇ। ਪੂਰੀ ਵੈਲੀਡਿਟੀ ਦੌਰਾਨ ਯੂਜ਼ਰਜ਼ ਨੂੰ 36 ਜੀਬੀ ਡਾਟਾ ਮੁਹੱਈਆ ਕਰਵਾਇਆ ਜਾਵੇਗਾ। ਇਸ ਤੋਂ ਇਲਾਵਾ ਜਿਓ-ਟੂ-ਜਿਓ ਨੈੱਟਵਰਕ ਲਈ ਅਨਲਿਮਟਿਡ ਕਾਲਿੰਗ ਦੀ ਸਹੂਲਤ ਵੀ ਦਿੱਤੀ ਜਾ ਰਹੀ ਹੈ।

Vodafone ਦਾ 199 ਰੁਪਏ ਦਾ ਪਲਾਨ

ਇਸ ਪਲਾਨ ਤਹਿਤ ਯੂਜ਼ਰਜ਼ ਨੂੰ 28 ਦਿਨਾਂ ਦੀ ਵੈਲੀਡਿਟੀ ਦਿੱਤੀ ਜਾਵੇਗੀ। ਨਾਲ ਹੀ ਹਰ ਦਿਨ 1.5 ਜੀਬੀ ਡਾਟਾ ਦਿੱਤਾ ਜਾਵੇਗਾ। ਪੂਰੀ ਜਾਇਜ਼ਤਾ ਦੌਰਾਨ ਯੂਜ਼ਰਜ਼ ਨੂੰ 42 ਜੀਬੀ ਡਾਟਾ ਉਪਲੱਬਧ ਕਰਵਾਇਆ ਜਾਵੇਗਾ। ਇਸ ਦੇ ਨਾਲ ਹੀ ਅਨਲਿਮਟਿਡ ਕਾਲਿੰਗ ਤੇ 100 SMS ਰੋਜ਼ਾਨਾ ਦਿੱਤੇ ਜਾਣਗੇ।

Posted By: Seema Anand