ਜੇਐੱਨਐੱਨ, ਨਵੀਂ ਦਿੱਲੀ : Reliance Jio ਨੇ ਇਕ ਨਵੀਂ ਸੁਵਿਧਾ ਪੇਸ਼ ਕੀਤੀ ਹੈ, ਜਿਸ ਦੀ ਮਦਦ ਨਾਲ ਯੂਜ਼ਰਜ਼ ਲਈ ਰਿਚਾਰਜ ਕਰਨਾ ਆਸਾਨ ਹੋ ਜਾਵੇਗਾ। ਹੁਣ ਜੀਓ ਯੂਜ਼ਰਜ਼ ਸਿੱਧੇ WhatsApp ਤੋਂ ਰਿਚਾਰਜ ਕਰ ਸਕੋਗੇ। ਨਾਲ ਹੀ ਹੋਰ ਸੁਵਿਧਾਵਾਂ ਦਾ ਵੀ ਲੁਤਫ ਉਠਾ ਸਕੋਗੇ। ਇਸ ਤੋਂ ਇਲਾਵਾ ਰਿਚਾਰਜ ਨਾਲ ਜੁੜੀਆਂ ਕਈ ਤਰ੍ਹਾਂ ਦੀਆਂ ਸੁਵਿਧਾਵਾਂ ਦਾ ਲੁਤਫ ਉਠਾ ਸਕੋਗੇ। ਦੱਸ ਦਈਏ ਕਿ ਜੀਓ ਦੇ WhatsApp ਦੇ ਨਾਲ ਇੰਟੀਗ੍ਰੇਟ ਕੀਤਾ ਹੈ, ਜਿਸ ਨਾਲ ਗਾਹਕਾਂ ਨੂੰ ਮੋਸਟ ਇਨੋਵੋਟਿਵ ਪ੍ਰੋਡਕਟ ਉਪਲਬਧ ਕਰਵਾਇਆ ਜਾ ਸਕੇ। ਮੌਜੂਦਾ ਸਮੇਂ ’ਚ WhatsApp ਆਮ ਤੌਰ ’ਤੇ ਹਰ ਸਮਾਰਟਫੋਨ ’ਚ ਮੌਜੂਦ ਹੈ। ਨਾਲ ਹੀ Jio Fiber, JioMart ਨੂੰ ਵੀ WhatsApp ਨਾਲ ਐਕਸੈਸ ਕੀਤਾ ਜਾ ਸਕੇਗਾ।

ਜੇ WhatsApp ਤੋਂ ਜੀਓ ਸਿਮ ਰਿਚਾਰਜ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਫੋਨ ’ਚ 70007 70007 ਨੰਬਰ ਨੂੰ ਆਪਣੇ ਮੋਬਾਈਲ ਫੋਨ ’ਚ ਸੇਵ ਕਰ ਲੈਣਾ ਚਾਹੀਦਾ। ਇਸ ਲਈ ਯੂਜ਼ਰਜ਼ ਨੂੰ ਸਿੰਪਲ 70007 70007 ਨੰਬਰ ’ਤੇ Hi ਲਿਖ ਕੇ ਇਕ ਮੈਸੇਜ ਭੇਜਣਾ ਪਵੇਗਾ। ਇਸ ਤੋਂ ਬਾਅਦ ਰਿਚਾਰਜ ਦੀ ਪ੍ਰਕਿਰਿਆ ਸ਼ੁਰੂ ਹੋ ਜਾਵੇਗੀ। ਯੂਜ਼ਰਜ਼ ਰਿਚਾਰਜ ਪਲਾਨ ਨੂੰ ਐਕਸੈਸ ਕਰ ਸਕਣਗੇ। ਇਸ ਤੋਂ ਬਾਅਦ WhatsApp ਤੋਂ ਸਾਰੇ ਤਰ੍ਹਾਂ ਦੀ ਪੇਮੈਂਟ ਲਈ ਕਈ ਤਰ੍ਹਾਂ ਦੀ ਪੇਮੈਂਟ ਆਪਸ਼ਨ ਵਰਗੀ ਈ-ਵਾਲੇਟ, , UPI ਕ੍ਰੈਡਿਟ ਤੇ ਡੈਬਿਟ ਕਾਰਡ ਦੀ ਸੁਵਿਧਾ ਮਿਲੇਗੀ।


ਮਿਲੇਗੀ ਇਹ ਸੁਵਿਧਾ

- ਗਾਹਕ jio SIM ਨੂੰ WhatsApp ਤੋਂ ਰਿਚਾਰਜ ਕਰ ਸਕੋਗੇ।

- ਨਾਲ ਹੀ WhatsApp ਤੋਂ ਨਵਾਂ Jio SIM ਲੈ ਸਕੋਗੇ ਨਾਲ ਹੀ ਪੋਰਟ ਇਨ ਕਰਾ ਸਕੋਗੇ।

- ਗਾਹਕਾਂ ਨੂੰ WhatsApp ਦੀ ਮਦਦ ਨਾਲ Jio SIM ਦੀ ਸਪੋਰਟ ਹਾਸਲ ਕਰ ਸਕੋਗੇ।

-ਗਾਹਕਾਂ WhatsApp ਦੇ ਸਬੰਧ ’ਚ Jio ਤੋਂ ਸਪੋਰਟ ਹਾਸਲ ਕਰ ਸਕੋਗੇ।

- ਗਾਹਕਾਂ ਨੂੰ JioMart ਦੀ ਸਪੋਰਟ ਮਿਲੇਗੀ।

- Whatsapp ਦੀ ਮਦਦ ਨਾਲ ਜੀਓ ਯੂਜ਼ਰਜ਼ ਨੂੰ ਮਲਟੀਪਲ ਲੈਂਗਵੇਜ ਦੀ ਸਪੋਰਟ ਮਿਲੇਗੀ। ਹਾਲਾਂਕਿ ਸ਼ੁਰੂਆਤ ’ਚ ਇਹ ਸੁਵਿਧਾ ਹਿੰਦੀ ਤੇ ਅੰਗਰੇਜ਼ੀ ’ਚ ਉਪਲਬਧ ਹੋਵੇਗੀ। ਇਸ ਤੋਂ ਬਾਅਦ ਹੋਰ ਭਾਸ਼ਾਵਾਂ ’ਚ ਇਸ ਸੁਵਿਧਾ ਦਾ ਲੁਤਫ ਉਠਾਇਆ ਜਾ ਸਕੇਗਾ।

Posted By: Sarabjeet Kaur