ਜੇਐੱਨਐੱਨ, ਨਵੀਂ ਦਿੱਲੀ : IND vs SA : Jio TV ਐਪ ਤੇ ਤੁਸੀਂ 15 ਸਤੰਬਰ ਯਾਨੀ ਅੱਜ ਤੋਂ ਸ਼ੁਰੂ ਹੋ ਰਹੇ ਭਾਰਤ ਦੇ ਦੱਖਣੀ ਅਫਰੀਕਾ ਵਿਚਕਾਰ ਸਾਰੇ ਮੈਚ ਲਾਈਵ ਦੇਖ ਸਕੋਗੇ। ਲਾਈਵ ਮੈਚ ਦੌਰਾਨ ਯੂਜ਼ਰਜ਼ Jio Cricket Play Among ਗੇਮ ਖੇਡ ਕੇ ਐਕਸਾਈਟਿੰਗ ਪ੍ਰਾਈਜ਼ ਵੀ ਜਿੱਤ ਸਕਦੇ ਹਨ। Jio TV ਤੇ HD 'ਚ ਸਟ੍ਰੀਮ ਕੀਤਾ ਜਾਵੇਗਾ। ਇਨ੍ਹਾਂ ਮੈਚਾਂ ਨੂੰ ਦੇਖਣ ਲ਼ਈ Jio ਯੂਜ਼ਰਜ਼ ਕੋਲ ਪ੍ਰਾਈਮ ਮੈਂਬਰਸ਼ਿਪ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਤੁਸੀਂ ਸਮਾਰਟਫੋਨ ਜਾਂ ਟੈਬ 'ਚ Jio TV ਐਪ ਇੰਸਟਾਲ ਹੋਣਾ ਚਾਹੀਦਾ।

IND-SA ਦੇ ਸਾਰੇ ਮੈਚ ਦੇਖਣ ਲਈ ਤੁਹਾਨੂੰ ਸਮਾਰਟਫੋਨ 'ਚ HotStar ਐਪ ਵੱਖ ਤੋਂ ਇਨਸਟਾਲ ਨਹੀਂ ਕਰਨਾ ਹੋਵੇਗਾ। Jio TV ਐਪ 'ਚ Jio Cricket HD ਚੈਨਲ 'ਤੇ ਤੁਸੀਂ ਇਸ ਮੈਚ ਨੂੰ ਲਾਈਵ ਦੇਖ ਸਕਦੇ ਹੋ। ਜੇ ਤੁਹਾਡੇ ਸਮਾਰਟਫੋਨ 'ਚ Jio TV ਐਪ ਇਨਸਟਾਲ ਨਹੀਂ ਹੈ ਤਾਂ ਤੁਸੀਂ ਇਸ ਨੂੰ ਗੂਗਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ। Jio TV ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਆਪਣੇ Jio ਨੰਬਰ ਜ਼ਰੀਏ ਇਸ 'ਚ ਲਾਗ-ਈਨ ਕਰ ਸਕਦੇ ਹੋ। ਲਾਗ-ਈਨ ਕਰਨ ਤੋਂ ਬਾਅਦ ਤੁਹਾਨੂੰ Jio TV ਐਪ 'ਚ Jio Cricket HD ਚੈਨਲ ਦਿਖਾਈ ਦੇਵੇਗਾ। ਇਸ ਚੈਨਲ 'ਤੇ ਤੁਸੀਂ ਭਾਰਤ ਤੇ ਦੱਖਣੀ ਅਫਰੀਕਾ ਵਿਚਕਾਰ ਅਗਲੇ ਸੀਰੀਜ਼ ਦੇ ਸਾਰੇ ਟੀ-20 ਇੰਟਰਨੈਸ਼ਨਲ 'ਤੇ ਟੈਸਟ ਮੈਚ ਦੇਖ ਸਕੋਗੇ।

Posted By: Amita Verma