ਜੇਐੱਨਐੱਨ, ਨਵੀਂ ਦਿੱਲੀ : ਰਿਲਾਇੰਸ ਜਿਓ ਨੇ ਆਪਣੀ 43ਵੀਂ AGM 'ਚ 5G ਸਮਾਰਟਫੋਨ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਕੰਪਨੀ ਨੇ ਆਪਣੇ ਬਿਜਨੈਸ ਨੂੰ ਅੱਗੇ ਵਧਾਉਂਦਿਆਂ ਦਿੱਗਜ ਟੇਕ ਕੰਪਨੀ ਗੂਗਲ ਨਾਲ ਸਮਝੌਤਾ ਕੀਤਾ ਹੈ ਤੇ ਸਮਝੌਤੇ ਤਹਿਤ ਜਿਓ ਤੇ ਗੂਗਲ ਮਿਲ ਕੇ ਭਾਰਤ 'ਚ ਅਫਰੋਡੇਬਲ ਪ੍ਰਾਈਸ ਦਾ 5G ਸਮਾਰਟਫੋਨ ਲਾਂਚ ਕਰੇਗੀ। ਹਾਲਾਂਕਿ, Jio ਸਮਾਰਟਫੋਨ ਸਬੰਧੀ ਸਪਸ਼ਟ ਤੌਰ 'ਤੇ ਕੁਝ ਨਹੀਂ ਕਿਹਾ ਗਿਆ ਪਰ ਮੁਕੇਸ਼ ਅੰਬਾਨੀ ਨੇ ਇਸ ਦਾ ਐਲਾਨ ਕੀਤਾ ਹੈ ਕਿ Jio ਤੇ Google ਐਂਡਰਾਇੰਡ ਓਐੱਸ 'ਤੇ ਕੰਮ ਕਰ ਰਹੀ ਹੈ ਤੇ ਇਸ ਤੋਂ ਸਪਸ਼ਟ ਹੁੰਦਾ ਹੈ ਕਿ ਕੰਪਨੀ ਹੁਣ ਭਾਰਤ 'ਚ Jio ਫੀਚਰ ਫੋਨ ਤੋਂ ਬਾਅਦ Jio Smartphone ਲੈ ਕੇ ਆਉਣ ਵਾਲੀ ਹੈ ਜੋ ਕਿ Jio ਫੋਨ ਦੀ ਤਰ੍ਹਾਂ ਹੀ ਅਫਰੋਡੇਬਲ 5G ਸਮਾਰਟਫੋਨ ਹੋਵੇਗਾ।

ਮੁਕੇਸ਼ ਅੰਬਾਨੀ ਨੇ ਕਿਹਾ ਕਿ Jio ਤੇ Google ਮਿਲ ਕੇ ਐਡਾਇੰਡ ਅਧਾਰਿਤ ਸਮਾਰਟਫੋਨ ਡੈਵਲਪ ਕਰਨ ਦੀ ਦਿਸ਼ਾ 'ਚ ਕੰਮ ਕਰ ਰਹੇ ਹਨ। ਜਿਓ ਭਾਰਤ ਨੂੰ 2ਜੀ ਮੁਕਤ ਬਣਾਉਣ ਨਾਲ ਹੀ ਅਫਰੋਡੇਬਲ ਪ੍ਰਾਈਸ 'ਚ 5G ਸਮਾਰਟਫੋਨ 'ਚ ਸ਼ਿਫਟ ਕਰਨਾ ਹੈ ਤੇ ਇਹ Google ਦੀ ਮਦਦ ਨਾਲ ਸੰਭਵ ਹੋ ਪਾਵੇਗਾ। ਦੱਸ ਦੇਈਏ ਕਿ Google ਨੇ ਹਾਲ ਹੀ 'ਚ ਭਾਰਤ 'ਚ ਡਿਜੀਟਲ ਇੰਡੀਆ ਲਈ 75,000 ਕਰੋੜ ਰੁਪਏ ਦਾ ਨਿਵੇਸ਼ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ Google ਨੇ Jio 'ਚ 33,737 ਕਰੋੜ ਰੁਪਏ ਦਾ ਨਿਵੇਸ਼ ਕੀਤਾ ਹੈ ਜਿਸ ਦੇ ਬਦਲੇ ਉਸ ਦੀ 7.7 ਫੀਸਦੀ ਹਿੱਸੇਦਾਰੀ ਮਿਲੇਗੀ।

AGM ਮੁਕੇਸ਼ ਅੰਬਾਨੀ ਨੇ ਦੱਸਿਆ ਕਿ Jio ਨੇ ਆਪਣਾ 5G ਨੈਟਵਰਕ ਤਿਆਰ ਕਰ ਲਿਆ ਹੈ ਤੇ ਕੰਪਨੀ ਦਾ ਦਾਅਵਾ ਹੈ ਕਿ ਇਸ ਨੈਟਵਰਕ 'ਚ ਘਰੇਲੂ ਯਾਨੀ ਭਾਰਤੀ ਉਪਕਰਨਾਂ ਦਾ ਇਸਤੇਮਾਲ ਕੀਤਾ ਗਿਆ ਹੈ। ਇਸ ਲਈ ਕੰਪਨੀ ਨੇ 20 ਤੋਂ ਜ਼ਿਆਦਾ ਸਰਟਾਟਅਪ ਦੀ ਮਦਦ ਲਈ ਸੀ।। ਅਜਿਹੇ 'ਚ ਉਮੀਦ ਹੈ ਕਿ ਜਲਦ ਹੀ ਯੂਜ਼ਰਜ਼ ਨੂੰ ਸਸਤਾ 5G ਸਮਾਰਟਫੋਨ ਉਪਲਬੱਧ ਕਰਵਾਇਆ ਜਾਵੇਗਾ।

Posted By: Amita Verma