v> ਨਵੀਂ ਦਿੱਲੀ : ਰਿਲਾਇੰਸ ਜੀਓ ਆਪਣੇ ਗਾਹਕਾਂ ਨੂੰ ਜੀਓਫੋਨ ਨਾਲ 6 ਮਹੀਨੇ ਲਈ ਫਰੀ ਸਰਵਿਸ ਦੇ ਰਿਹਾ ਹੈ ਜਿਨ੍ਹਾਂ ਦੀ ਕੀਮਤ 1095 ਰੁਪਏ ਹੈ। ਇਹ ਆਫਰ ਜੀਓਫੋਨ ਨਵੇਂ ਸਾਲ ਆਫਰ ਤਹਿਤ ਆਪਣੇ ਗਾਹਕਾਂ ਨੂੰ ਦੇ ਰਿਹਾ ਹੈ। ਆਫਰ ‘ਚ ਯੂਜ਼ਰਸ ਨੂੰ ਜੀਓਫੋਨ ਨਾਲ 501 ਰੁਪਏ ਨਾਲ 99 ਰੁਪਏ ਦਾ ਵਾਊਚਰ ਮਿਲੇਗਾ ਜੋ ਡਾਟਾ ਤੇ ਕਾਲਿੰਗ ਲਈ ਹੋਵੇਗਾ। ਇਸ ਦੀ ਮਿਆਦ 6 ਮਹੀਨੇ ਦੀ ਹੋਵੇਗੀ। ਇਸ ਆਫਰ ਨੂੰ ਜੀਓਫੋਨ ਮਾਨਸੂਨ ਹੰਗਾਮਾ ਆਫਰ ਤਹਿਤ ਰੱਖਿਆ ਗਿਆ ਹੈ। ਯੂਜ਼ਰਸ ਕੋਲ ਆਪਣੇ ਪੁਰਾਣੇ ਫੀਚਰ ਫੋਨ ਨੂੰ ਬਦਲਣ ਦਾ ਮੌਕਾ ਵੀ ਹੋਵੇਗਾ। ਆਫਰ ਨੂੰ ਪਾਉਣ ਲਈ ਯੂਜ਼ਰਸ ਨੂੰ ਸਭ ਤੋਂ ਪਹਿਲਾਂ ਜੀਓ ਫੈਸਟਿਵ ਗਿਫਟ ਕਾਰਡ ਖਰੀਦਣਾ ਪਵੇਗਾ ਜੋ 1095 ਰੁਪਏ ਦਾ ਹੈ। ਇਸ ਨੂੰ ਜੀਓ ਦੀ ਆਫੀਸ਼ੀਅਲ ਵੈੱਬਸਾਈਟ ਤੋਂ ਵੀ ਖਰੀਦੀਆ ਜਾ ਸਕਦਾ ਹੈ ਤੇ ਸਟੋਰ ‘ਤੇ ਜਾ ਕੇ ਫੋਨ ਹਾਸਲ ਕੀਤਾ ਜਾ ਸਕਦਾ ਹੈ। ਇਸ ਤੋਂ ਬਾਅਦ ਕੰਪਨੀ ਦੇ ਅਧਿਕਾਰੀ ਤੁਹਾਡੇ ਪੁਰਾਣੇ ਫੋਨ ਨੂੰ ਚੰਗੀ ਤਰ੍ਹਾਂ ਚੈੱਕ ਕਰਨਗੇ, ਜੇਕਰ ਸਭ ਠੀਕ ਹੋਇਆ ਤਾਂ ਇਸ ਤੋਂ ਬਾਅਦ ਤੁਹਾਨੂੰ ਨਵਾਂ ਫੋਨ ਤੇ ਨਵਾਂ ਸਿਮ ਦਿੱਤਾ ਜਾਵੇਗਾ ਜਿਸ ਦੀ ਵੈਲਡੀਟੀ 12 ਮਹੀਨਿਆਂ ਦੀ ਹੋਵੇਗੀ।

Posted By: Sukhdev Singh