ਨਈ ਦੁਨੀਆ, ਨਵੀਂ ਦਿੱਲ਼ੀ : ਰਿਲਾਇੰਸ Jio Work From Home ਲਈ ਨਵਾਂ ਪਲਾਨ ਲਾਂਚ ਕਰਨ ਜਾ ਰਹੀ ਹੈ। ਕੰਪਨੀ ਦਾ ਇਹ ਪਲਾਨ ਉਨ੍ਹਾਂ ਲੋਕਾਂ ਲਈ ਹੈ ਜਿਨ੍ਹਾਂ ਨੂੰ ਲਾਕਡਾਊਨ ਖ਼ਤਮ ਹੋਣ ਤੋਂ ਬਾਅਦ ਵੀ ਘਰੋਂ ਹੀ ਕੰਮ ਕਰਨਾ ਪੈ ਸਕਦਾ ਹੈ। ਜਾਣਕਾਰੀ ਮੁਤਾਬਿਕ, ਇਹ ਜੀਓ ਦਾ ਪਲਾਨ ਹੈ, ਜਿਸ 'ਚ ਸਿਰਫ਼ 2399 ਰੁਪਏ ਚੁਕਾਉਣ 'ਤੇ ਹਰ ਰੋਜ਼ 2GB ਡੇਟਾ ਮਿਲੇਗਾ। ਯੂਜ਼ਰਜ਼ 200 ਰੁਪਏ ਮਹੀਨਾ ਖਰਚ ਕਰ ਕੇ 2GB ਡੇਟਾ ਦਾ ਫਾਇਦਾ ਲੈ ਸਕਦੇ ਹਨ। ਨਾਲ ਹੀ Jio ਨੇ ਇਕ ਹੋਰ ਸੁਵਿਧਾ ਦਿੱਤੀ ਹੈ ਕਿ ਐਡ ਆਨ ਪੈਕ 'ਚ ਡੇਲੀ ਡੇਟਾ ਕੈਪਿੰਗ ਨਹੀਂ ਰਹੇਗੀ, ਯਾਨੀ ਦਿਨ ਦਾ 2GB ਡੇਟਾ ਖ਼ਤਮ ਹੋਣ ਤੋਂ ਬਾਅਦ ਵੀ ਸਪੀਡ ਘੱਟ ਨਹੀਂ ਹੋਵੇਗੀ।

ਕੀਮਤ ਉਹੀ, 33 ਫੀਸਦੀ ਜ਼ਿਆਦਾ ਫਾਇਦਾ

ਰਿਲਾਇੰਸ ਜੀਓ ਮੁਤਾਬਿਕ, ਇਸ ਪਲਾਨ 'ਚ ਉਸੇ ਕੀਮਤ 'ਚ 33 ਫੀਸਦੀ ਜ਼ਿਆਦਾ ਫਾਇਦਾ ਦਿੱਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ Jio ਦਾ ਇਹ ਸਾਲਾਨਾ ਪਲਾਨ 2121 ਰੁਪਏ ਦਾ ਸੀ ਤੇ 1.5 GB ਡੇਟਾ ਰੋਜ਼ ਮਿਲਦਾ ਸੀ। ਹੁਣ ਇਸ ਨੂੰ ਵਧਾ ਕੇ 2399 ਰੁਪਏ ਕਰ ਦਿੱਤਾ ਗਿਆ ਹੈ, ਨਾਲ ਹੀ ਡੇਟਾ 2GB ਪ੍ਰਤੀ ਦਿਨ ਕਰ ਦਿੱਤਾ ਗਿਆ ਹੈ। ਨਾਲ ਹੀ ਅਨਲਿਮਟਿਡ ਵਾਇਸ ਕਾਲਿੰਗ ਤੇ ਐੱਸਐੱਮਐੱਸ ਹਨ। ਇਸ ਪਲਾਨ ਦੀ ਵੈਲੀਡਿਟੀ ਪੂਰੇ 365 ਦਿਨ ਹੈ।

Jio ਦਾ ਕਹਿਣਾ ਹੈ ਕਿ ਬਾਕੀ ਕੰਪਨੀਆਂ 2398 ਰੁਪਏ 'ਚ 1.5GB ਡੇਟਾ ਦੇ ਰਹੀਆਂ ਹਨ। ਇਸ ਤਰ੍ਹਾਂ ਉਨ੍ਹਾਂ ਦਾ ਪਲਾਨ ਯੂਜ਼ਰਜ਼ ਲਈ ਫਾਇੰਦੇਮੰਦ ਹੋਵੇਗਾ।

ਜਾਣੋ ਐਡ ਆਨ ਪੈਕ ਦੀ ਖ਼ਾਸੀਅਤ

ਡੇਲੀ ਡੇਟਾ ਕੈਪਿੰਗ ਖ਼ਤਮ ਕਰਨਾ ਐਡ ਆਨ ਪੈਕ ਦੀ ਸਭ ਤੋਂ ਵੱਡੀ ਸੁਵਿਧਾ ਹੈ। ਮੌਜੂਦਾ ਐਡ ਆਨ ਪਲਾਨ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ। ਉੱਥੇ ਵਰਕ-ਫਰਾਮ-ਹੋਮ ਲਈ ਨਵਾਂ ਐਡ ਆਨ ਪੈਕ ਜੋੜਿਆ ਗਿਆ ਹੈ।

ਮੌਜੂਦਾ ਐਡ ਆਨ ਪੈਕ

11 ਰੁਪਏ 'ਚ 0.8GB ਡੇਟਾ

21 ਰੁਪਏ 'ਚ 1 GB ਡੇਟਾ

31 ਰੁਪਏ 'ਚ 2 GB ਡੇਟਾ

51 ਰੁਪਏ 'ਚ 6 GB ਡੇਟਾ

101 ਰੁਪਏ 'ਚ 12 GB ਡੇਟਾ

ਨਵਾਂ ਵਰਕ-ਫਰਾਮ-ਹੋਮ ਪੈਕ (ਕੋਈ ਲਿਮਿਟ ਨਹੀਂ)

151 ਰੁਪਏ 'ਚ 30 GB ਡੇਟਾ

201 ਰੁਪਏ 'ਚ 40 GB ਡੇਟਾ

251 ਰੁਪਏ 'ਚ 50 GB ਡੇਟਾ

JIO ਦਾ ਦਾਅਵਾ ਹੈ ਕਿ ਇਸ ਨਾਲ ਲਾਕਡਾਊਨ 'ਚ ਘਰ ਤੋਂ ਕੰਮ ਕਰ ਰਹੇ ਲੋਕਾਂ ਨੂੰ ਫਾਇਦਾ ਹੋਵੇਗਾ। ਕਈ ਵਾਰ ਡੇਟਾ ਲਿਮਟ ਹੋਣ ਨਾਲ ਸਪੀਡ ਵੀ ਘੱਟ ਹੋ ਜਾਂਦੀ ਹੈ ਪਰ ਹੁਣ ਇਸ ਤੋਂ ਛੋਟ ਮਿਲ ਜਾਵੇਗੀ।

Posted By: Seema Anand