ਟੈਕ ਡੈਸਕ, ਨਵੀਂ ਦਿੱਲੀ : ਟੈਲੀਕਾਮ ਸੈਕਟਰ ਵਿਚ ਤਹਿਲਕਾ ਮਚਾਉਣ ਤੋਂ ਬਾਅਦ ਰਿਲਾਂਇੰਸ ਜੀਓ ਨੇ ਆਈਟੀ ਸਰਵਿਸਜ਼ ਵਿਚ ਵੀ ਆਪਣੀ ਮੌਜੂਦਗੀ ਦਰਜ ਕਰਾ ਲਈ ਹੈ। ਕੰਪਨੀ ਨੇ ਜੀਓ ਮੀਟ ਵੀਡੀਓ ਕਾਲਿੰਗ ਐਪ ਨੂੰ ਲਾਂਚ ਕਰ ਦਿੱਤਾ ਹੈ। ਇਸ ਐਪ ਦਾ ਸਿੱਧਾ ਮੁਕਾਬਲਾ ਜ਼ੂਮ, ਗੂਗਲ ਮੀਟ, ਹੈਂਗਆਊਟ, ਮਾਇਕਰੋਸਾਫ਼ਟ ਟੀਮ, ਸਕਾਈਪ ਵਰਗੀਆਂ ਵੀਡੀਓ ਕਾਲਿੰਗ ਐਪਸ ਨਾਲ ਹੋਵੇਗਾ। ਜੀਓ ਮੀਟ ਨੂੰ ਗੂਗਲ ਪਲੇਅ ਸਟੋਰ ’ਤੇ ਐਪਲ ਆਈਓਐਸ ਐਪ ਸਟੋਰ ਤੋਂ ਡਾਊਨਲੋਡ ਕੀਤਾ ਜਾ ਸਕਦਾ ਹੈ। ਕੰਪਨੀ ਇਸ ਐਪ ’ਤੇ ਪਿਛਲੇ ਕਾਫੀ ਸਮੇਂ ਤੋਂ ਕੰਮ ਕਰ ਰਹੀ ਸੀ। ਕੋਰੋਨਾ ਵਾਇਰਸ ਲਾਕਡਾਊਨ ਦੀ ਕਾਰਨ ਪਿਛਲੇ ਕੁਝ ਮਹੀਨਿਆਂ ਵਿਚ ਵੀਡੀਓ ਕਾਲਿੰਗ ਵਿਚ ਲਾਂਚ ਕੀਤਾ ਹੈ। ਇਸ ਐਪ ਦੀ ਖਾਸ ਗੱਲ ਇਹ ਹੈ ਕਿ ਇਸ ਵਿਚ ਇਕ ਵਾਰ 100 ਲੋਕਾਂ ਦੇ ਨਾਲ ਵੀਡੀਓ ਕਾਲਿੰਗ ਕੀਤੀ ਜਾ ਸਕਦੀ ਹੈ।

ਜ਼ੂਮ ਵੀਡੀਓ ਕਾਲਿੰਗ ਐਪ ਦਾ ਇਸਤੇਮਾਲ ਨੂੰ ਲੈ ਕੇ ਪਿਛਲੇ ਦਿਨੀਂ ਸਰਕਾਰ ਵੱਲੋਂ ਪ੍ਰਾਇਵੇਸੀ ਪਾਲਿਸੀ ਲਈ ਗਾਈਡਲਾਈਨਜ਼ ਵੀ ਜਾਰੀ ਕੀਤੀ ਗਈ ਸੀ, ਜਿਸ ਤੋਂ ਬਾਅਦ ਜ਼ੂਮ ਨੇ ਆਪਣੇ ਐਪ ਨੂੰ ਅਪਡੇਟ ਕੀਤਾ ਸੀ। ਹੁਣ ਇਹ ਸਵਦੇਸ਼ੀ ਐਪ ਯੂਜ਼ਰਜ਼ ਲਈ ਇਕ ਬਿਤਹਰ ਆਪਸ਼ਨ ਬਣ ਸਕਦਾ ਹੈ। ਜੀਓ ਮੀਟ ਐਡਰਾਇਡ ਅਤੇ ਆਈਓਐਸ ਦੋਵੇਂ ਪਲੇਟਫਾਰਮਾਂ ਲਈ ਰੋਲ ਆਊਟ ਕਰ ਦਿੱਤਾ ਗਿਆ ਹੈ।

ਹੋਰ ਵੀਡੀਓ ਕਾਲਿੰਗ ਐਪ ਵਾਂਗ ਇਸ ਵਿਚ 100 ਯੂਜ਼ਰਜ਼ ਨੂੰ ਜੋੜਨ ਲਈ ਕਿਸੇ ਵੀ ਕੋਡ ਦੀ ਲੋੜ ਨਹੀਂ ਪਵੇਗੀ। ਇਸ ਐਪ ਨੂੰ ਡੈਸਕਟਾਪ ਜ਼ਰੀਏ ਵੀ ਅਸੈੱਸ ਕੀਤਾ ਜਾ ਸਕਦਾ ਹੈ। ਇਸ ਲਈ ਯੂੁਜ਼ਰ ਨੂੰ ਇਨਵਾਈਟ ਲਿੰਕ ’ਤੇ ਕਲਿੱਕ ਕਰਨਾ ਹੋਵੇਗਾ। ਇਨਵਾਈਟ ਲਿੰਕ ’ਤੇ ਕਲਿੱਕ ਕਰਨ ਤੋਂ ਬਾਅਦ ਯੂਜ਼ਰ ਗਰੁੱਪ ਵੀਡੀਓ ਕਾਲਿੰਗ ਦਾ ਹਿੱਸਾ ਬਣ ਸਕਦਾ ਹੈ। ਇਸ ਐਪ ਨੂੰ ਗੂਗਲ ਕਰੋਮ ਅਤੇ ਮੋਜ਼ਰੀਲਾ ਫਾਇਰਫੋਕਸ ਬ੍ਰਾਊਜ਼ਰ ਜ਼ਰੀਏ ਡੈਸਕਟਾਪ ਜਾਂ ਲੈਪਟਾਪ ’ਤੇ ਅਸੈੱਸ ਕੀਤਾ ਜਾ ਸਕਦਾ ਹੈ। ਇਸ ਐਪ ਲਈ ਕੋਈ ਸਬਸਕ੍ਰਿਪਸ਼ਨ ਫੀਸ ਨਹੀਂ ਹੈ ਭਾਵ ਕਿ ਯੂਜ਼ਰਜ਼ ਫਰੀ ਵਿਚ ਵੀਡੀਓ ਕਾਲਿੰਗ ਫੀਚਰ ਦਾ ਇਸਤੇਮਾਲ ਕਰ ਸਕਦੇ ਹਨ।

ਕਿਥੋਂ ਕਰੀਏ ਡਾਊਨਲੋਡ

ਇਸ ਐਪ ਨੂੰ ਐਂਡਰਾਇਡ ਯੂਜ਼ਰਜ਼ ਗੂਗਲ ਪਲੇਅ ਸਟੋਰ ਤੇ ਆਈ ਫੋਨ ਯੂਜ਼ਰਜ਼ ਐਪਲ ਪਲੇਅ ਸਟੋਰ ਤੋਂ ਡਾਊਨਲੋਡ ਕਰ ਸਕਦੇ ਹਨ। ਇਸ ਐਪ ਨੂੰ ਡਾਊੁਨਲੋਡ ਅਤੇ ਇਸਤੇਮਾਲ ਕਰਨ ਲਈ ਕੋਈ ਚਾਰਜ ਨਹੀਂ ਦੇਣਾ ਹੋਵੇਗਾ। ਡੈਕਸਟਾਪ ਯੂਜ਼ਰਜ਼ ਜੀਓ ਮੀਟ ਦੀ ਅਧਿਕਾਰਿਤ ਵੈੱਬਸਾਈਟ ਤੋਂ ਡਾਊਨਲੋਡ ਕਰ ਸਕਦੇ ਹਨ। ਨਾਲ ਹੀ ਇਹ ਐਪ ਵਿੰਡੋ ਸਟੋਰ ’ਤੇ ਵੀ ਉਪਲਬਧ ਹੈ। ਵਿੰਡੋ 10 ਅਪਰੇਟਿੰਗ ਸਿਸਟਮ ’ਤੇ ਰਨ ਕਰਨ ਵਾਲੀਆਂ ਡਿਵਾਇਸਜ਼ ਵਿਚ ਵੀ ਇਹ ਐਪ ਸਟੋਰ ਜ਼ਰੀਏ ਡਾਊਨਲੋਡ ਕੀਤਾ ਜਾ ਸਕਦਾ ਹੈ।

Posted By: Tejinder Thind