ਟੈਕ ਡੈਸਕ, ਨਵੀਂ ਦਿੱਲੀ : Reliance Jio ਦੀ ਦਸੰਬਰ ਮਹੀਨੇ ’ਚ ਔਸਤ 4ਜੀ ਡਾਊਨਲੋਡਿੰਗ ਸਪੀਡ ਸਭ ਤੋਂ ਜ਼ਿਆਦਾ ਰਹੀ ਹੈ। ਜਦਕਿ ਇਸੀ ਦੌਰਾਨ 4ਜੀ ਅਪਲੋਡਿੰਗ ਸਪੀਡ ’ਚ Vodafone-Idea (Vi) ਟਾਪ ’ਤੇ ਰਿਹਾ ਹੈ। ਭਾਰਤੀ ਦੁਰਸੰਚਾਰ ਰੈਗੂਲੇਟਰੀ ਅਥਾਰਿਟੀ (ਟਰਾਈ) ਦੇ ਦਸੰਬਰ ਮਹੀਨੇ ਦੇੇ ਅੰਕੜਿਆਂ ਅਨੁਸਾਰ Jio ਦੀ ਔਸਤ ਡਾਊਨਲੋਡਿੰਗ ਸਪੀਡ 20.2Mbps ਤੋਂ ਜ਼ਿਆਦਾ ਰਹੀ ਹੈ। ਪਿਛਲੇ ਤਿੰਨ ਸਾਲਾਂ ਤੋਂ ਜ਼ਿਆਦਾ ਸਮੇਂ ਤੋਂ Reliance Jio ਡਾਊਨਲੋਡਿੰਗ ਸਪੀਡ ਦੇ ਮਾਮਲੇ ’ਚ ਲਗਾਤਾਰ ਨੰਬਰ ਵਨ 4ਜੀ ਆਪਰੇਟਰ ਬਣਿਆ ਹੋਇਆ ਹੈ।

Airtel ਦੇ ਪ੍ਰਦਰਸ਼ਨ ’ਚ ਮਾਮੂਲੀ ਗਿਰਾਵਟ

ਟ੍ਰਾਈ ਦੇ ਅੰਕੜਿਆਂ ਅਨੁਸਾਰ ਦਸੰਬਰ ’ਚ ਭਾਰਤੀ Airtel ਦੇ ਪ੍ਰਦਰਸ਼ਨ ’ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। Airtel ਦੀ ਔਸਤ 4ਜੀ ਡਾਊਨਲੋਡਿੰਗ ਸਪੀਡ ਨਵੰਬਰ ਦੇ 8.0Mbps ਦੇ ਮੁਕਾਬਲੇ ਦਸੰਬਰ ’ਚ 7.8Mbps ਰਹੀ ਹੈ। Airtel ਦੇ ਮੁਕਾਬਲੇ Reliance Jio ਦੀ ਸਪੀਡ 2.5 ਗੁਣਾ ਤੋਂ ਵੀ ਜ਼ਿਆਦਾ ਹੈ

Vodafone-Idea ਨੈੱਟਵਰਕ ਦੀ ਔਸਤ 4ਜੀ ਡਾਊਨਲੋਡਿੰਗ ਸਪੀਡ ’ਚ ਪਿਛਲੇ ਮਹੀਨੇ ਦੇ ਮੁਕਾਬਲੇ ਮਾਮੂਲੀ ਅੰਤਰ ਦੇਖਿਆ ਗਿਆ ਹੈ।

Airtel ਦੀ ਸਪੀਡ ਰਹੀ ਘੱਟ

Vodafone-Idea ਦੋਵਾਂ ਦੀ ਸਪੀਡ ਦਸੰਬਰ ’ਚ Airtel ਤੋਂ ਕੁਝ ਵੱਧ ਰਹੀ। ਪਰ Jio ਦੇ ਮੁਕਾਬਲੇ ਅੱਧੀ ਤੋਂ ਵੀ ਘੱਟ ਮਾਪੀ ਗਈ। ਦਸੰਬਰ ’ਚ 6.5Mbps ਦੇ ਨਾਲ ਵੋਡਾਫੋਨ ਔਸਤ 4ਜੀ ਅਪਲੋਡਿੰਗ ਸਪੀਟ ਚਾਰਟ ’ਚ ਸਭ ਤੋਂ ਟਾਪ ’ਤੇ ਰਿਹਾ। ਨਵੰਬਰ ’ਚ ਵੀ ਵੋਡਾਫੋਨ ਦੀ ਸਪੀਡ 6.5Mbps ਰਹੀ ਸੀ।

ਉਥੇ ਹੀ Reliance Jio ਦੀ ਦਸੰਬਰ ਮਹੀਨੇ ’ਚ ਔਸਤ ਅਪਲੋਡਿੰਗ ਸਪੀਡ 3.8Mbps ਰਹੀ। ਜਦਕਿ ਹੋਰ Airtel ਦੀ ਔਸਤ ਡਾਊਨਲੋਡਿੰਗ ਸਪੀਡ 4.1Mbps ਮਾਪੀ ਗਈ ਹੈ। ਟ੍ਰਾਈ ਔਸਤ ਸਪੀਡ ਦੀ ਗਣਨਾ My Speed ਐਪਲੀਕੇਸ਼ਨ ਦੀ ਮਦਦ ਨਾਲ ਰਿਅਲ ਟਾਈਮ ਅੰਕੜਿਆਂ ਦੇ ਆਧਾਰ ’ਤੇ ਕੀਤੀ ਗਈ। Reliance Jio ਨੇ ਆਪਣੇ ਗਾਹਕਾਂ ਲਈ ਆਪਣੇ ਸਾਰੇ ਨੈੱਟਵਰਕਸ ’ਤੇ ਫ੍ਰੀ ਵੁਆਇਸ ਕਾਲਿੰਗ ਵਾਲੀ ਸੁਵਿਧਾ ਸ਼ੁਰੂ ਕਰ ਦਿੱਤੀ ਹੈ।

Posted By: Ramanjit Kaur