ਜਿੱਥੇ ਗੂਗਲ ਲਗਾਤਾਰ ਆਪਣੇ ਡਿਜੀਟਲ ਅਸਿਸਟੈਂਟ ਟੂਲ ਨੂੰ ਬਿਹਤਰ ਬਣਾਉਣ 'ਚ ਜੁਟਿਆ ਹੈ ਉੱਥੇ ਰਿਲਾਇੰਸ ਜੀਓ ਨੇ ਵੀ ਆਪਣਾ ਡਿਜੀਟਲ ਅਸਿਸਟੈਂਟ ਲਾਂਚ ਕੀਤਾ ਹੈ ਅਤੇ ਇਸ ਦਾ ਨਾਂ ਹੈ ਸਾਰਥੀ। Jio Saarthi ਨਾਂ ਦਾ ਇਹ ਐਪ ਡਿਜੀਟਲ ਅਸਿਸਟੈਂਟ ਯੂਜ਼ਰ ਦੇ ਕੰਮ ਨੂੰ ਹੋਰ ਆਸਾਨ ਬਣਾਏਗਾ। ਇਹ ਅਸਿਸਟੈਂਟ My Jio App 'ਚ ਦਿੱਤਾ ਗਿਆ ਹੈ।

Jio ਨੇ ਇਹ ਕਦਮ ਆਪਣੇ ਯੂਜ਼ਰਜ਼ ਦੇ ਰਿਚਾਰਜ ਦਾ ਕੰਮ ਅਸਾਨ ਬਣਾਉਣ ਅਤੇ ਆਪਣੇ ਮਾਈ ਜਿਓ ਐਪ ਜ਼ਰੀਏ ਆਨਲਾਈਨ ਰਿਚਾਰਜ ਨੂੰ ਹੱਲਾਸ਼ੇਰੀ ਦੇਣ ਲਈ ਉਠਾਇਆ ਹੈ। ਇਸ ਫੀਚਰ ਦੀ ਖਾਸ ਗੱਲ ਇਹ ਹੋਵੇਗੀ ਕਿ ਇਹ ਸਿਰਫ਼ ਉਨ੍ਹਾਂ ਲੋਕਾਂ ਲਈ ਉਪਲਬਧ ਹੋਵੇਗਾ ਜਿਨ੍ਹਾਂ ਨੇ ਕਦੀ ਵੀ ਆਨਲਾਈਨ ਰਿਚਾਰਜ ਨਹੀਂ ਕੀਤਾ ਹੈ। ਜੇਕਰ ਤੁਸੀਂ ਪਹਿਲਾਂ ਡਿਜੀਟਲ ਰਿਚਾਰਜ ਕੀਤਾ ਹੈ ਤਾਂ ਤੁਸੀਂ ਇਸ ਐਪ ਨੂੰ ਨਹੀਂ ਦੇਖ ਸਕੋਗੇ।

ਕੀ ਹੈ Jio Saarthi

Jio Saarthi ਐਪ ਉਨ੍ਹਾਂ ਯੂਜ਼ਰਜ਼ ਨੂੰ ਫਾਇਦਾ ਪਹੁੰਚਾਉਣ ਲਈ ਜਿਨ੍ਹਾਂ ਨੇ ਕਦੀ ਡਿਜੀਟਲ ਰਿਚਾਰਜ ਨਾ ਕੀਤਾ ਹੋਵੇ। ਸ਼ੁਰੂ 'ਚ ਇਹ ਹਿੰਦੀ ਤੇ ਅੰਗਰੇਜ਼ੀ 'ਚ ਹੀ ਉਪਲਬਧ ਹੋਵੇਗਾ ਪਰ ਕੰਪਨੀ ਇਸ ਨੂੰ ਬਾਅਦ 'ਚ 12 ਭਾਸ਼ਾਵਾਂ 'ਚ ਉਪਲਬਧ ਕਰਵਾਉਣ ਦੀ ਤਿਆਰੀ ਕਰ ਰਿਹਾ ਹੈ। ਇਸ ਤੋਂ ਬਾਅਦ ਹੁਣ ਯੂਜ਼ਰ ਲਈ ਆਪਣਾ ਨੰਬਰ ਰਿਚਾਰਜ ਕਰਨਾ ਆਸਾਨ ਹੋ ਜਾਵੇਗਾ।

ਇੰਝ ਇਸਤੇਮਾਲ ਕਰੋ Jio Saarthi

My Jio App 'ਚ Saarthi 27 ਜੁਲਾਈ ਤੋਂ ਉਪਲਬਧ ਹੋ ਗਿਆ ਹੈ ਅਤੇ ਜਿਨ੍ਹਾਂ ਲੋਕਾਂ ਨੇ ਪਹਿਲਾਂ ਕਦੀ ਮਾਈ ਜਿਓ ਐਪ ਤੋਂ ਰਿਚਾਰਜ ਨਹੀਂ ਕੀਤਾ ਹੈ ਉਨ੍ਹਾਂ ਲਈ ਇਹ ਉਪਲਬਧ ਹੈ। ਇਸ ਦੇ ਲਈ ਯੂਜ਼ਰ ਨੂੰ ਮਾਈ ਜਿਓ ਐਪ 'ਚ ਜਾਣਾ ਪਵੇਗਾ। ਜਿਉਂ ਹੀ ਤੁਸੀਂ ਐਪ ਖੋਲ੍ਹੋਗੇ ਤਾਂ ਇਸ ਵਿਚ ਤੁਹਾਨੂੰ ਇਕ ਅਸਿਸਟੈਂਟ ਦੇ ਰੂਪ 'ਚ ਸਾਰਥੀ ਉਪਲਬਧ ਹੋਵੇਗਾ।

ਇਹ ਐਪ 'ਚ ਇਕ ਆਈਕਨ ਦੀ ਤਰ੍ਹਾਂ ਨਜ਼ਰ ਆਵੇਗਾ। ਇਸ ਨੂੰ ਕਲਿੱਕ ਕਰਦੇ ਹੀ ਸਾਰਥੀ ਤੁਹਾਡੇ ਨਾਲ ਗੱਲ ਕਰਦੇ ਹੋਏ ਤੁਹਾਨੂੰ ਰਿਚਾਰਜ ਕਰਨ ਦੀ ਪ੍ਰਕਿਰਿਆ ਸਮਝਾਉਣ ਲੱਗੇਗਾ। ਇਹ ਪੂਰੇ ਰਿਚਾਰਜ ਦੀ ਪ੍ਰਕਿਰਿਆ 'ਚ ਤੁਹਾਡੀ ਪਸੰਦ ਦੇ ਹਿਸਾਬ ਨਾਲ ਰਿਚਾਰਜ ਪਲਾਨ ਸਜੈਸਟ ਕਰਨ ਤੋਂ ਇਲਾਵਾ ਕਿਵੇਂ ਪੇਮੈਂਟ ਕਰੀਏ ਇਹ ਵੀ ਦੱਸੇਗਾ।

Posted By: Seema Anand