ਟੈਕ ਡੈਸਕ, ਨਵੀਂ ਦਿੱਲੀ : ਟੈਲੀਕਾਮ ਕੰਪਨੀ ਨੇ Reliance Jio ਨੇ ਹਾਲ ਹੀ ’ਚ Jio Phone ਯੂਜ਼ਰਜ਼ ਲਈ ਸਾਲਾਨਾ ਪਲਾਨ ਪੇਸ਼ ਕੀਤੇ ਸਨ, ਜਿਸਦੇ ਤਹਿਤ ਯੂਜ਼ਰਜ਼ ਸਿਰਫ 1,999 ਰੁਪਏ ’ਚ ਦੋ ਸਾਲ ਤਕ ਫ੍ਰੀ ਕਾਲਿੰਗ ਦਾ ਲਾਭ ਲੈ ਸਕਦੇ ਹਨ। ਖ਼ਾਸ ਗੱਲ ਇਹ ਹੈ ਕਿ ਇਸ ਪਲਾਨ ’ਚ ਯੂਜ਼ਰਜ਼ ਨੂੰ ਦੋ ਸਾਲ ਤਕ ਕਿਸੀ ਵੀ ਪ੍ਰਕਾਰ ਦੇ ਰਿਚਾਰਜ ਦੀ ਜ਼ਰੂਰਤ ਨਹੀਂ ਪਵੇਗੀ। ਉਥੇ ਹੀ ਕੰਪਨੀ ਨੇ ਇਕ ਵਾਰ ਫਿਰ ਤੋਂ Jio Phone ਯੂਜ਼ਰਜ਼ ਲਈ ਡਾਟਾ ਪਲਾਨ ਦੀ ਪੇਸ਼ਕਸ਼ ਕੀਤੀ ਹੈ। ਇਸ ’ਚ ਇਕੋ-ਸਮੇਂ ਪੰਜ ਡਾਟਾ ਵਾਊਚਰਜ਼ ਪੇਸ਼ ਕੀਤੇ ਗਏ ਹਨ, ਜਿਸਦੀ ਸ਼ੁਰੂਆਤ 22 ਰੁਪਏ ਹੈ। ਨਵੇਂ ਪਲਾਨ ਦੀ ਕੰਪਨੀ ਦੀ ਅਧਿਕਾਰਿਤ ਵੈਬਸਾਈਟ ’ਤੇ ਲਿਸਟੇਡ ਹੈ।

Jio Phone ਲਈ ਲਾਂਚ ਹੋਏ ਪੰਜ ਡਾਟਾ ਪਲਾਨ

Jio Phone ਯੂਜ਼ਰਜ਼ ਦੇ ਲਈ ਕੰਪਨੀ ਨੇ ਪੰਜ ਡਾਟਾ ਵਾਊਚਰਜ਼ ਪੇਸ਼ ਕੀਤੇ ਹਨ। ਇਸ ’ਚ 22 ਰੁਪਏ, 52 ਰੁਪਏ, 72 ਰੁਪਏ, 102 ਰੁਪਏ ਅਤੇ 152 ਰੁਪਏ ਵਾਲੇ ਵਾਊਚਰਜ਼ ਸ਼ਾਮਿਲ ਹਨ। ਇਸਦੇ ਨਾਮ ਤੋਂ ਹੀ ਸਪੱਸ਼ਟ ਹੈ ਕਿ ਇਹ ਡਾਟਾ ਪਲਾਨ ਹਨ, ਤਾਂ ਅਜਿਹੇ ’ਚ ਯੂਜ਼ਰਜ਼ ਨੂੰ ਇਸ ’ਚ ਸਿਰਫ਼ ਡਾਟਾ ਦਾ ਹੀ ਲਾਭ ਮਿਲੇਗਾ। ਇਸਤੋਂ ਇਲਾਵਾ ਕੋਈ ਬੈਨੇਫਿਟ ਨਹੀਂ ਮਿਲੇਗਾ। ਇਨ੍ਹਾਂ ਪੰਜਾਂ ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਹੈ ਅਤੇ ਇਸ ਦੌਰਾਨ ਯੂਜ਼ਰਜ਼ ਹਾਈ ਸਪੀਡ ਦਾ ਲਾਭ ਲੈ ਸਕਦੇ ਹਨ।

ਜਾਣਦੇ ਹਾਂ ਇਨ੍ਹਾਂ ਡਾਟਾ ਵਾਊਚਰ ਬਾਰੇ ਡਿਟੇਲ ’ਚ

Jio Phone ਲਈ ਪੇਸ਼ ਕੀਤੇ ਗਏ ਡਾਟਾ ਵਾਊਚਰ ’ਚ ਮਿਲਣ ਵਾਲੇ ਡਾਟਾ ਦੀ ਗੱਲ ਕਰੀਏ ਤਾਂ ਇਸ ’ਚ ਸਭ ਤੋਂ ਸਸਤਾ ਪਲਾਨ 22 ਰੁਪਏ ਦਾ ਹੈ ਤੇ ਇਸ ’ਚ ਯੂਜ਼ਰਜ਼ ਨੂੰ 28 ਦਿਨਾਂ ਦੀ ਵੈਲੀਡਿਟੀ ਦੌਰਾਨ 2ਜੀਬੀ ਡਾਟਾ ਦਾ ਲਾਭ ਮਿਲੇਗਾ। ਉਥੇ ਹੀ 52 ਰੁਪਏ ਵਾਲੇ ਪਲਾਨ ’ਚ 6ਜੀਬੀ ਹਾਈ ਸਪੀਡ ਡਾਟਾ ਦਾ ਲਾਭ ਲਿਆ ਜਾ ਸਕਦਾ ਹੈ। 72 ਰੁਪਏ ਵਾਲੇ ਪਲਾਨ ਦੀ ਗੱਲ ਕਰੀਏ ਤਾਂ ਇਸ ’ਚ ਯੂਜ਼ਰਜ਼ ਨੂੰ ਡੇਲੀ 500ਐੱਮਬੀ ਡਾਟਾ ਮਿਲੇਗਾ। ਇਸ ਤੋਂ ਇਲਾਵਾ 102 ਰੁਪਏ ਵਾਲੇ ਵਾਊਚਰ ’ਚ ਡੇਲੀ 1ਜੀਬੀ ਡਾਟਾ ਤੇ 152 ਰੁਪਏ ਵਾਲੇ ਵਾਊਚਰ ’ਚ ਡੇਲੀ 6ਜੀਬੀ ਡਾਟਾ ਦੀ ਸੁਵਿਧਾ ਮਿਲੇਗੀ। ਇਨ੍ਹਾਂ ਪੰਜਾਂ ਪਲਾਨ ’ਚ ਕੋਈ ਕਾਲਿੰਗ ਜਾਂ ਮੈਸੇਜ ਬੈਨੇਫਿਟ ਨਹੀਂ ਦਿੱਤਾ ਜਾਵੇਗਾ।

Posted By: Ramanjit Kaur