ਨਵੀਂ ਦੁਨੀਆ : Jio IPL Plan : IPL 2020 ਆਈਪੀਐੱਲ ਸ਼ੁਰੂ ਹੋਣ ਵਾਲਾ ਹੈ ਤੇ ਇਸ ਨਾਲ ਹੀ ਕ੍ਰਿਕਟ ਦਾ ਬੁਖਾਰ ਦੇਸ਼ ਦੇ ਸਿਰ ਚੜ੍ਹਨ ਲੱਗਾ ਹੈ। ਕ੍ਰਿਕਟ ਪ੍ਰੇਮੀ ਘਰ ਬੈਠੇ ਆਈਪੀਐੱਲ ਦੇਖਣ ਦਾ ਮਜਾ ਲੈ ਸਕਣਗੇ ਇਸ ਲਈ ਜੀਓ ਨੇ ਆਗਾਮੀ ਕ੍ਰਿਕਟ ਸੀਜ਼ਨ ਭਾਵ ਆਈਪੀਐੱਲ ਲਈ ਕਈ ਨਵੇਂ Tariff plans ਦਾ ਐਲਾਨ ਕੀਤਾ ਹੈ। ਪੂਰੇ ਮੈਚ ਨੂੰ ਕਈ ਬਾਰ ਦੇਖਣ ਦੇ ਸ਼ੌਕੀਨਾਂ ਲਈ ਜੀਓ ਕ੍ਰਿਕਟ ਪਲਾਨਜ਼ 'ਚ ਡੇਟਾ ਐਡ-ਔਨ ਦੀ ਸਹੂਲਤ ਵੀ ਉਪਲਬਧ ਹੈ। 499 ਰੁਪਏ 'ਚ 1.5 ਜੀਬੀ ਡੇਟਾ ਹਰ ਦਿਨ ਦਾ Top-up ਮਿਲ ਜਾਵੇਗਾ। ਜਿਸ ਦੀ ਮਿਆਦ 56 ਦਿਨਾਂ ਦੀ ਰਹੇਗੀ। Add-on plan ਮੌਜੂਦ ਪਲਾਨਜ਼ ਨਾਲ ਵੀ ਲਿਆ ਜਾ ਸਕਦਾ ਹੈ। ਇਸ 'ਚ ਡਾਟੇ ਨਾਲ 1 ਸਾਲ ਤਕ ਲਈ Disney + Hotstar app ਦੀ Subscription ਵੀ ਨਾਲ ਮਿਲੇਗੀ। ਜੀਓ ਕ੍ਰਿਕਟ ਪਲਾਨਜ਼ ਦੇ ਤਹਿਤ ਲਾਂਚ ਕੀਤੇ ਗਏ, ਇਨ੍ਹਾਂ ਪਲਾਨਜ਼ 'ਚ Data and voice calling ਨਾਲ ਇਕ ਸਾਲ ਦੇ Disney + Hotstar ਵੀਆਈਪੀ ਦਾ Subscription ਮਿਲੇਗਾ। ਇਸ Subscription ਦੀ ਕੀਮਤ 399 ਰੁਪਏ ਹੈ।

ਜੀਓ ਕ੍ਰਿਕਟ ਪਲਾਨਜ਼ 'ਚ ਕ੍ਰਿਕਟ ਪ੍ਰੇਮੀ Disney + Hotstar app ਦੇ ਮਾਧਿਅਮ ਨਾਲ ਫ੍ਰੀ ਲਾਈਵ ਡਰੀਮ 11 ਆਈਪੀਐੱਲ ਮੈਚ ਦੇਖ ਸਕਦੇ ਹਨ। ਇਹ ਪਲਾਨਜ਼ ਇਕ ਮਹੀਨੇ ਤੋਂ ਲੈ ਕੇ ਇਕ ਸਾਲ ਦੀ ਮਿਆਦ ਵਾਲੇ ਪ੍ਰੀਪੇਡ ਪਲਾਨਜ਼ ਹਨ। ਪਲਾਨਜ਼ ਦੀ ਮਿਆਦ ਚਾਹੇ ਕਿੰਨੀ ਵੀ ਹੋਵੇ ਪਰ Disney + Hotstar ਦਾ Subscription ਪੂਰੇ ਸਾਲ ਲਈ ਮਿਲੇਗਾ। ਜੀਓ ਕ੍ਰਿਕਟ ਪਲਾਨ 'ਚ 401 ਰੁਪਏ ਤੋਂ ਸ਼ੁਰੂ ਹੋ ਕੇ ਇਹ ਪਾਲਨਜ਼ 2599 ਰੁਪਏ ਤਕ ਜਾਂਦੇ ਹਨ।

28 ਦਿਨਾਂ ਦੀ ਮਿਆਦ ਵਾਲਾ 401 ਰੁਪਏ ਦੇ ਪਲਾਨ 'ਚ ਪ੍ਰਤੀ ਦਿਨ 3 ਜੀਬੀ ਡੇਟਾ ਮਿਲੇਗਾ। ਉੱਥੇ ਹੀ 598 ਰੁਪਏ ਵਾਲੇ ਪਲਾਨ 'ਚ 2 ਜੀਬੀ ਡੇਟਾ ਪ੍ਰਤੀਦਿਨ ਮਿਲੇਗਾ ਤੇ ਉਸ ਦੀ ਮਿਆਦ 56 ਦਿਨਾਂ ਦੀ ਹੋਵੇਗੀ। 84 ਦਿਨਾਂ ਦੀ ਮਿਆਦ ਵਾਲੇ ਪਲਾਨ ਦੀ ਕੀਮਤ 777 ਰੁਪਏ ਰੱਖੀ ਗਈ ਹੈ। ਇਸ ਪਲਾਨ 'ਚ 1.5 ਜੀਬੀ ਡੇਟਾ ਹਰ ਦਿਨ ਖ਼ਰਚ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ ਇਕ ਸਾਲ ਦਾ ਵੀ ਪਲਾਨ ਹੈ ਜਿਸ ਦੀ ਕੀਮਤ 2599 ਰੁਪਏ ਹੈ ਇਸ ਪਲਾਨ 'ਚ ਗਾਹਕ ਨੂੰ ਹਰ ਦਿਨ 2ਜੀਬੀ ਡੇਟਾ ਮਿਲੇਗਾ।

Posted By: Rajnish Kaur