ਨਵੀਂ ਦਿੱਲੀ, ਟੈੱਕ ਡੈਸਕ : Jio Fiber ਦੇ ਆਉਣ ਤੋਂ ਬਾਅਦ ਬਰਾਡਬੈਂਡ ਬਾਜ਼ਾਰ 'ਚ ਹਲਚਲ ਮੱਚ ਗਈ ਹੈ। Jio Fiber ਖਪਤਕਾਰਾਂ ਲਈ ਹਾਈ ਸਪੀਡ ਬਰਾਡਬੈਂਡ ਪਲਾਨਜ਼ ਦੇ ਨਾਲ ਪਲਾਨਜ਼ ਨੂੰ ਕਿਫਾਇਤੀ ਕੀਮਤ 'ਚ ਵੀ ਲੈ ਕੇ ਆਇਆ ਹੈ। ਇਸ ਤੋਂ ਬਾਅਦ ਹੀ ਹੋਰ ਬਰਾਡਬੈਂਡ ਕੰਪਨੀਆਂ ਨੇ ਆਪਣੇ ਪਲਾਨਜ਼ 'ਚ ਤੇਜ਼ੀ ਨਾਲ ਬਦਲਾਅ ਅਤੇ ਨਵੇਂ ਪਲਾਨ ਵੀ ਪੇਸ਼ ਕਰਨੇ ਸ਼ੁਰੂ ਕਰ ਦਿੱਤੇ ਹਨ। ਹੁਣ ਕੰਪਨੀ ਇਕ ਨਵਾਂ ਬਰਾਡਬੈਂਡ ਪਲਾਨ ਲੈ ਕੇ ਆਈ ਹੈ। ਇਹ ਪਲਾਟ ਸਿੱਧੇ-ਸਿੱਧ ਜੀਓ ਫਾਈਬਰ ਦੇ ਸਭ ਤੋਂ ਕਿਫਾਇਤੀ ਪਲਾਨ ਨੂੰ ਟਾਰਗੈਟ ਕਰੇਗਾ।

ਪਲਾਨ ਦੀ ਪੂਰੀ ਜਾਣਕਾਰੀ ਦੱਸਣ ਤੋਂ ਪਹਿਲਾਂ ਤੁਹਾਨੂੰ ਦੱਸ ਦੇਈਏ, ਇਹ ਪਲਾਨ ਫਿਲਹਾਲ ਸਿਰਫ ਕੋਲਕਾਤਾ ਸਰਕਲ ਲਈ ਉਪਲੱਬਧ ਹੈ। ਹੋ ਸਕਦਾ ਹੈ ਕਿ ਕੰਪਨੀ ਇਸ ਨੂੰ ਹੋਰ ਸਿਕਲੇਸ 'ਚ ਵੀ ਉਪਲੱਬਧ ਕਰਵਾਏ, ਪਰ ਇਸ ਨੂੰ ਲੈ ਕੇ ਸਰਕਾਰੀ ਤੌਰ 'ਤੇ ਕੁਝ ਨਹੀਂ ਕਿਹਾ ਗਿਆ। ਜੇਕਰ ਇਹ ਪਲਾਨ ਤੁਹਾਡੇ ਸਰਕਲ ਦਾ ਨਹੀਂ ਵੀ ਹੈ, ਤਾਂ ਵੀ ਇਸ ਪਲਾਨ ਦੀ ਡਿਟੇਲਜ਼ ਜਾਂ ਇਸ ਦੀ ਤੁਲਨਾ ਲਈ ਅੱਗੇ ਪੜ੍ਹੋ:

Hathway ਨੇ ਆਪਣੇ ਕੋਲਕਾਤਾ ਦੇ ਸਬਸਕ੍ਰਾਈਬਰਜ਼ ਲਈ ਨਵਾਂ ਪਲਾਨ ਪੇਸ਼ ਕੀਤਾ ਹੈ। ਇਸ ਪਲਾਨ ਨੂੰ 699 ਰੁਪਏ ਪ੍ਰਤੀ ਮਹੀਨੇ ਦੀ ਕੀਮਤ 'ਚ ਲਾਂਚ ਕੀਤਾ ਗਿਆ ਹੈ। ਸਬਸਕ੍ਰਾਈਬਰਜ਼ ਨੂੰ ਇਸ ਪਲਾਨ ਨੂੰ ਅਗਲੇ 3 ਮਹੀਨਿਆਂ ਤਕ ਲੈਣਾ ਹੋਵੇਗਾ, ਤਾਂ ਹੀ ਯੂਜ਼ਰਜ਼ ਇਸ ਦਾ ਲਾਭ ਉਠਾ ਸਕਣਗੇ। ਇਸ ਪਲਾਨ ਨੂੰ ਐਕਟੀਵੇਟ ਕਰਨ ਲਈ ਸਬਸਕ੍ਰਾਈਬਰਜ਼ ਨੂੰ 2097 ਰੁਪਏ ਦੇਣੇ ਪੈਣਗੇ।

ਹਾਥਵੇਅ ਇਸ ਪਲਾਨ 'ਚ 100ਐੱਮਬੀਪੀਐੱਸ ਦੀ ਨੈੱਟਵਰਕ ਸਪੀਲ ਆਫਰ ਕਰ ਰਿਹਾ ਹੈ। ਸਬਸਕ੍ਰਾਈਬਰਜ਼ ਨੂੰ ਇਸ ਪਲਾਨ 'ਚ ਪ੍ਰਤੀ ਮਹੀਨਾ 1000 ਜੀਬੀ ਡਾਟਾ ਮਿਲੇਗਾ। ਇਹ ਲਾਭ ਜੀਓ ਫਾਈਬਰ ਦੇ ਸਭ ਤੋਂ ਕਿਫਾਇਤੀ ਪਲਾਨ ਦੇ ਬੈਨੀਫਿਟਸ ਤੋਂ ਵੀ ਜ਼ਿਆਦਾ ਹੈ। ਹਾਲਾਂਕਿ, ਇਹ ਪਲਾਨ ਫਿਲਹਾਲ ਸਿਰਫ਼ ਕੋਲਕਾਤਾ ਸਰਕਲ 'ਚ ਉਪਲੱਬਧ ਹਨ। ਇਸ ਪਲਾਨ ਨਾਲ ਸਬਸਕ੍ਰਾਈਬਰਜ਼ ਨੂੰ ਹਾਥਵੇਅ ਪਲੇਅ ਬਾਕਸ ਮੁਫ਼ਤ ਮਿਲੇਗਾ। ਇਸ 'ਚ ਯੂਜ਼ਰਜ਼ ਨੂੰ ਸਾਰੇ ਥ੍ਰੀਡ ਪਾਰਟੀ ਓਟੀਟੀ ਐਪਸ ਦਾ ਕੰਟੈਂਟ ਮਿਲੇਗਾ।


ਏਅਰਟੈੱਲ ਅਤੇ ਜੀਓ ਫਾਈਬਰ ਦੇ ਸਭ ਤੋਂ ਸਸਤੇ ਪਲਾਨਜ਼ ਦੇ ਨਾਲ ਇਸ ਪਲਾਨ ਦੀ ਤੁਲਨਾ ਅਤੇ ਤਿੰਨਾਂ 'ਚ ਮਿਲ ਰਹੇ ਐਕਸਟਰਾ ਬੈਨੀਫਿਟਸ ਨੂੰ ਜਾਣ ਲਈ ਅੱਗੇ ਪੜ੍ਹੋ:

ਇਸ ਦੀ ਤੁਲਨਾ 'ਚ ਏਅਰਟੈੱਲ ਅਤੇ ਜੀਓ ਫਾਈਬਰ ਥਰਡ ਪਾਰਟੀ ਬੈਨੀਫਿਟਸ ਦੇ ਮਾਮਲੇ 'ਚ ਤਾਂ ਕਾਫ਼ੀ ਕੁਝ ਬਿਹਤਰ ਆਫਰ ਦੇ ਰਹੇ ਹਨ। ਜੀਓ ਫਾਈਬਰ ਦੇ ਸਭ ਤੋਂ ਸਸਤੇ ਪਲਾਨ ਦੀ ਗੱਲ ਕਰੀਏ ਤਾਂ 699 ਰੁਪਏ 'ਚ ਇਸ 'ਚ 100 ਐੱਮਬੀਪੀਐੱਸ ਦੀ ਨੈੱਟਵਰਕ ਸੀਪਲ ਦੇ ਨਾਲ 100 ਜੀਬੀ ਡਾਟਾ ਦਿੱਤਾ ਜਾ ਰਿਹਾ ਹੈ। ਜੀਓ ਫਾਈਬਰ ਵੈੱਲਕਮ ਆਫਰ ਤਹਿਤ ਇਸ 'ਚ 50 ਜੀਬੀ ਵਾਧੂ ਡਾਟਾ ਮਿਲੇਗਾ। ਇਸ ਦੇ ਨਾਲ ਪਲਾਨ 'ਚ 3 ਮਹੀਨੇ ਦਾ ਜੀਓ ਸਿਨੇਮਾ ਅਤੇ ਜੀਓ ਸਾਵਨ ਦਾ ਪ੍ਰੀਮੀਅਮ ਸਬਸਕ੍ਰਿਸਪਸ਼ਨ ਮੁਫ਼ਤ ਮਿਲਦਾ ਹੈ। ਜੀਓ ਇਸ ਦੇ ਨਾਲ ਮੁਫ਼ ਸੈੱਟ ਟਾਪ ਬਾਕਸ ਵੀ ਦੇ ਰਿਹਾ ਹ। ਉੱਥੇ, ਏਅਰਟੈੱਲ ਦਾ ਬੇਸਿਕ ਪਲਾਨ 799 ਰੁਪਏ ਫੀ ਮਹੀਨਾ ਹੈ।

ਇਸ ਪਲਾਨ 'ਚ ਯੂਜ਼ਰਜ਼ ਨੂੰ ਕੁੱਲ 100 ਜੀਬੀ ਡਾਟਾ ਪ੍ਰਤੀ ਮਹੀਨਾ ਮਿਲਦਾ ਹੈ। ਇਸ ਦੀ ਨੈੱਟਵਰਕ ਸਪੀਲ 40ਐੱਮਬੀਪੀਐੱਸ ਦੀ ਹੈ। ਇਸ ਪਲਾਨ 'ਚ ਲੈਂਡਲਾਈਨ ਕੁਨੈਕਸ਼ਨ ਨਾਲ ਅਣਲਿਮਟਿਡ ਲੋਕਲ ਅਤੇ ਐੱਸਟੀਡੀ ਕਾਲਜ਼ ਵੀ ਮਿਲਦੀ ਹੈ। ਐਕਸਟਰਾ ਬੈਨੀਫਿਟਸ ਦੀ ਗੱਲ ਕਰੀਏ, ਤਾਂ #AirtelThanks Offer ਦੇ ਤਹਿਤ ਕੰਪਨੀ 200ਜੀਬੀ ਵਾਧੂ ਡਾਟਾ ਅਤੇ Airtel Xtream ਦਾ ਮੁਫ਼ਤ ਸਬਸਕ੍ਰਿਪਸ਼ਨ ਆਫਰ ਦੇ ਰਹੀ ਹੈ।

Posted By: Jagjit Singh