ਨਵੀਂ ਦਿੱਲੀ : Jio Fiber ਦੇ ਆਉਣ ਤੋਂ ਬਾਅਦ ਬ੍ਰਾਡਬੈਂਡ ਸੈਕਟਰ 'ਚ ਕੰਪਨੀਆਂ ਨੇ ਆਪਣੇ ਪਲਾਨਾਂ 'ਚ ਬਦਲਾਅ ਤੇ ਨਵੇਂ ਪਲਾਨਾਂ ਨੂੰ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਹਾਲ ਹੀ 'ਚ Airtel ਨੇ Reliance Jio ਨੂੰ ਟੱਕਰ ਦੇਣ ਲਈ 1Gbps ਪਲਾਨ ਪੇਸ਼ ਕੀਤਾ ਹੈ। ਹਾਲਾਂਕਿ Airtel ਨੇ ਹਾਈ-ਕਾਸਟ ਪਲਾਨ 'ਤੇ ਆਪਣਾ ਫੋਕਸ ਕੀਤਾ ਹੈ। ਹੋਰ ਕੰਪਨੀਆਂ ਸਸਤੇ ਪਲਾਨਾਂ 'ਤੇ ਜ਼ਿਆਦਾ ਫੋਕਸ ਕਰ ਰਹੀਆਂ ਹਨHathway ਨੇ ਵੀ ਹੁਣ ਇਕ ਨਵਾਂ ਪਲਾਨ ਪੇਸ਼ ਕੀਤਾ ਹੈ।

Hathway ਨੇ ਆਪਣੇ ਲੇਟੇਸਟ ਪਲਾਨ 'ਚ 500 ਰੁਪਏ ਦੇ ਪ੍ਰਾਈਜ਼ ਬੈਂਡ ਨੂੰ ਟਾਰਗੇਟ ਕੀਤਾ ਹੈ। ਇਸ ਦੀ ਟੱਕਰ Jio Fiber ਦੇ ਨਾਲ-ਨਾਲ BSNL ਦੇ ਕਫਾਇਤੀ ਬ੍ਰਾਡਬੈਂਡ ਪਲਾਨ ਨਾਲ ਵੀ ਹੋਵੇਗੀ। Hathway ਦੇ ਨਵੇਂ ਪਲਾਨ ਦੀ ਕੀਮਤ 399 ਰੁਪਏ ਮਹੀਨਾ ਹੈ। ਤੁਹਾਨੂੰ ਦੱਸ ਦਈਏ ਕਿ ਫਿਲਹਾਲ ਇਹ ਪਲਾਨ ਹੈਦਰਾਬਾਦ 'ਚ ਉਪਲਬਧ ਹੈ। ਕੰਪਨੀ ਇਸ ਪਲਾਨ ਨੂੰ 499 ਰੁਪਏ 'ਚ Hathway ਅਨਲਿਮਟਿਡ ਡਾਟੇ ਦੇ ਨਾਲ 50Mbps ਦੀ ਸਪੀਡ ਦੇ ਰਹੀ ਹੈ। ਕੰਪਨੀ ਇਸ ਪਲਾਨ ਨੂੰ 499 ਰੁਪਏ 'ਚ ਆਫ਼ਰ ਕਰਦੀ ਸੀ, ਪਰ ਪ੍ਰਾਈਜ਼ ਘੱਟ ਹੋਣ ਦੇ ਬਾਅਦ ਇਸ ਪਲਾਨ ਦੀ ਕੀਮਤ 399 ਰੁਪਏ ਹੋ ਗਈ ਹੈ। ਇਸ ਪਲਾਨ ਨੂੰ ਸਭ ਤੋਂ ਪਹਿਲਾਂ ਟੈਲੀਕਾਮ ਟਾਕ ਨੇ ਰਿਪੋਰਟ ਕੀਤਾ ਹੈ।

Posted By: Sarabjeet Kaur