ਨਵੀਂ ਦਿੱਲੀ, ਟੈੱਕ ਡੈਸਕ : ਪ੍ਰਤੀਦਿਨ 1.5GB ਡਾਟਾ ਵਾਲੇ ਰਿਚਾਰਜ ਪਲਾਨ ਕਾਫੀ ਲੋਕਪ੍ਰਿਆ ਹਨ ਤੇ ਯੂਜ਼ਰਜ਼ ਖੂਬ ਇਸ ਦਾ ਇਸਤੇਮਾਲ ਕਰ ਰਹੇ ਹਨ। ਉਧਰ ਕਈ ਉਪਭੋਗਤਾ ਅਜਿਹੇ ਵੀ ਹਨ ਜਿਨ੍ਹਾਂ ਨੂੰ ਰੋਜ਼ ਮਿਲਣ ਵਾਲਾ 1.5GB ਡਾਟਾ ਘੱਟ ਲੱਗਦਾ ਹੈ। ਇਸ ਲਈ ਅੱਜ ਅਸੀਂ ਇੱਥੇ Jio ਤੇ Airtel ਦੇ ਕੁਝ ਚੁਨਿੰਦਾ ਪ੍ਰੀਪੇਡ ਪਲਾਨ ਲੈ ਕੇ ਆਇਆ ਹੈ ਜਿਨ੍ਹਾਂ 'ਚ ਰੋਜ਼ਾਨਾ 3GB ਡਾਟਾ ਮਿਲੇਗਾ। ਇਸ ਤੋਂ ਇਲਾਵਾ ਉਪਭੋਗਤਾ ਨੂੰ ਇਨ੍ਹਾਂ 'ਚ ਅਨਲਿਮਟਿਡ ਕਾਲਿੰਗ ਤੋਂ ਲੈ ਕੇ ਓਟੀਟੀ ਐਪ ਤਕ ਦੀ ਸਬਸਕ੍ਰਿਪਸ਼ਨ ਦਿੱਤੀ ਜਾਵੇਗੀ।


ਜੀਓ ਦਾ 349 ਰੁਪਏ ਵਾਲਾ ਪਲਾਨ


ਜੀਓ ਦਾ ਇਹ ਪ੍ਰੀਪੇਡ ਪਲਾਨ 28 ਦਿਨਾਂ ਦੀ ਵੈਲੀਡਿਟੀ ਨਾਲ ਆਉਂਦਾ ਹੈ। ਇਸ ਪਲਾਨ 'ਚ ਉਪਭੋਗਤਾਵਾਂ ਨੂੰ 100 SMS ਨਾਲ ਰੋਜ਼ਾਨਾ 3GB ਡਾਟਾ ਮਿਲੇਗਾ। ਨਾਲ ਹੀ ਯੂਜ਼ਰਜ਼ ਕਿਸੇ ਵੀ ਨੈੱਟਵਰਕ 'ਤੇ ਅਨਲਿਮਟਿਡ ਕਾਲਿੰਗ ਕਰ ਸਕੋਗੇ। ਇਸ ਤੋਂ ਇਲਾਵਾ ਉਪਭੋਗਤਾਵਾਂ ਨੂੰ ਪਲਾਨ 'ਚ ਜਿਓ ਦੇ ਪ੍ਰੀਮੀਅਮ ਐਪ ਦੀ ਸਬਸਕ੍ਰਿਪਸ਼ਨ ਮੁਫਤ 'ਚ ਦਿੱਤੀ ਜਾਵੇਗੀ।


Jio ਦਾ 401 ਰੁਪਏ ਵਾਲਾ ਪਲਾਨ


ਜਿਓ ਦਾ ਇਹ ਪ੍ਰੀਪੇਡ ਪਲਾਨ 28 ਦਿਨਾਂ ਦੀ ਵੈਲੀਡਿਟੀ ਨਾਲ ਆਉਂਦਾ ਹੈ। ਇਸ ਪਲਾਨ 'ਚ ਉਪਭੋਗਤਾਵਾਂ ਨੂੰ 100SMS ਨਾਲ ਰੋਜ਼ਾਨਾ 3GB ਡਾਟਾ ਮਿਲੇਗਾ। ਨਾਲ ਹੀ ਯੂਜ਼ਰਜ਼ ਨੂੰ 6GB ਡਾਟਾ ਜ਼ਿਆਦਾ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਯੂਜ਼ਰਜ਼ ਨੂੰ ਇਸ ਪਲਾਨ 'ਚ ਅਨਲਿਮਟਿਡ ਕਾਲਿੰਗ ਸਣੇ Disney+Hotstar ਦੀ ਸਬਸਕ੍ਰਿਪਸ਼ਨ ਮਿਲੇਗੀ।


Airtel ਦਾ 399 ਰੁਪਏ ਵਾਲਾ ਪਲਾਨ


ਉਪਭੋਗਤਾਵਾਂ ਨੂੰ ਇਸ ਰਿਚਾਰਜ ਪਲਾਨ 'ਚ ਪ੍ਰਤੀਦਿਨ 3GB ਡਾਟਾ ਨਾਲ 100SMS ਮਿਲਣਗੇ। ਨਾਲ ਹੀ ਯੂਜ਼ਰਜ਼ ਕਿਸੇ ਵੀ ਨੈਟਵਰਕ 'ਤੇ ਅਨਲਿਮਟਿਡ ਕਾਲਿੰਗ ਕਰ ਸਕੋਗੇ। ਇਸ ਤੋਂ ਇਲਾਵਾ ਉਪਭੋਗਤਾਵਾਂ ਨੂੰ ਪਲਾਨ 'ਚ ਐਮਾਜ਼ੋਨ ਪ੍ਰਾਈਮ ਤੇ ਵਿੰਕ ਮਿਊਜਿਕ ਦੀ ਸਬਸਕ੍ਰਿਪਸ਼ਨ ਦਿੱਤੀ ਜਾਵੇਗੀ।


Airtel ਦਾ 448 ਰੁਪਏ ਵਾਲਾ ਪਲਾਨ


ਉਪਭੋਗਤਾਵਾਂ ਨੂੰ ਇਸ ਰਿਚਾਰਜ ਪਲਾਨ 'ਚ ਪ੍ਰਤੀਦਿਨ 3GB ਡਾਟਾ ਨਾਲ 100SMS ਮਿਲਣਗੇ। ਨਾਲ ਹੀ ਯੂਜ਼ਰਜ਼ ਕਿਸੇ ਵੀ ਨੈਟਵਰਕ 'ਤੇ ਅਨਲਿਮਟਿਡ ਕਾਲਿੰਗ ਕਰ ਸਕਣਗੇ। ਇਸ ਤੋਂ ਇਲਾਵਾ ਉਪਭੋਗਤਾਵਾਂ ਨੂੰ ਪਲਾਨ 'ਚ ਐਮਾਜ਼ੋਨ ਪ੍ਰਾਈਮ, ਡਿਜ਼ਨੀ ਪਲੱਸ ਹਾਟਸਟਾਰ, ਏਅਰਟੇਲ ਐਕਸਟ੍ਰੀਮ ਤੇ ਵਿੰਕ ਮਿਊਜਿਕ ਦੀ ਸਬਸਕ੍ਰਿਪਸ਼ਨ ਦਿੱਤੀ ਜਾਵੇਗੀ। ਇਸ ਪੈਕ ਦੀ ਵੈਲੀਡਿਟੀ 28 ਦਿਨਾਂ ਦੀ ਹੈ।


Jio ਤੇ Airtel ਨੂੰ ਲੱਗਾ ਝਟਕਾ


ਕੇਂਦਰ ਸਰਕਾਰ ਨੇ ਹਾਲ ਹੀ 'ਚ 5G ਨੈਟਵਰਕ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਸੀ। ਸਰਕਾਰ ਮੁਤਾਬਕ ਦੇਸ਼ 'ਚ ਇਸ ਸਾਲ 5G ਨੂੰ ਰੋਲਆਊਟ ਕਰਨਾ ਸੰਭਵ ਨਹੀਂ ਹੈ। ਭਾਰਤ 'ਚ ਇਸ ਦੀ ਸ਼ੁਰੂਆਤ ਸਾਲ 2022 ਦੇ ਸ਼ੁਰੂ 'ਚ ਹੋ ਸਕਦੀ ਹੈ। ਸੰਸਦੀ ਪੈਨਲ ਦੀ ਰਿਪੋਰਟ ਮੁਤਾਬਕ ਅਗਲੇ 6 ਮਹੀਨਿਆਂ ਤੋਂ ਬਾਅਦ ਇਕ ਹੋਰ ਸਪੈਕਟ੍ਰਮ ਨਿਲਾਮੀ ਹੋਣੀ ਹੈ। ਇਸ ਤੋਂ ਬਾਅਦ ਹੀ ਭਾਰਤ 'ਚ 5G ਨੂੰ ਅਗਲੇ ਸਾਲ ਤਕ ਰੋਲਆਊਟ ਕੀਤਾ ਜਾ ਸਕੇਗਾ।

Posted By: Ravneet Kaur