ਜੇਐੱਨਐੱਨ, ਨਵੀਂ ਦਿੱਲੀ : Reliance Jio, Airtel ਤੇ Vodafone-Idea, ਤਿੰਨੋਂ ਹੀ ਪ੍ਰਾਈਵੇਟ ਟੈਲੀਕਾਮ ਕੰਪਨੀਆਂ 'ਚ ਇਸ ਵੇਲੇ ਜ਼ਬਰਦਸਤ ਮੁਕਾਬਲੇਬਾਜ਼ੀ ਦਾ ਦੌਰ ਚੱਲ ਰਿਹਾ ਹੈ। ਤਿੰਨੋਂ ਹੀ ਕੰਪਨੀਆਂ ਯੂਜ਼ਰਜ਼ ਨੂੰ ਆਪਣੇ ਪ੍ਰੀਪੇਡ ਪਲਾਨਜ਼ 'ਚ ਮੈਕਸੀਮਮ ਬੈਨੀਫਿਟਸ ਦੇਣ ਦੀ ਕੋਸ਼ਿਸ਼ ਕਰ ਰਹੀਆਂ ਹਨ ਤਾਂ ਜੋ ਯੂਜ਼ਰਬੇਸ ਬਰਕਰਾਰ ਰਹੇ। ਬੀਤੇ ਦਿਨੀਂ Airtel ਨੇ ਆਪਣੇ ਪ੍ਰੀਪੇਡ ਪਲਾਨਜ਼ ਨੂੰ ਰਿਵਾਈਜ਼ ਕਰ ਕੇ ਅਨਲਿਮਟਿਡ ਵਾਇਸ ਕਾਲਿੰਗ ਸਮੇਤ ਵੱਧ ਤੋਂ ਵੱਧ ਡਾਟਾ ਆਫਰ ਕੀਤਾ ਹੈ। ਅੱਜ ਅਸੀਂ ਤੁਹਾਨੂੰ ਇਨ੍ਹਾਂ ਤਿੰਨਾਂ ਹੀ ਕੰਪਨੀਆਂ ਦੇ ਪ੍ਰੀਪੇਡ ਪਲਾਨਜ਼ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਵਿਚ ਯੂਜ਼ਰਜ਼ ਨੂੰ ਅਨਲਿਮਟਿਡ ਕਾਲਿੰਗ ਸਮੇਤ ਮੈਕਸੀਮਮ ਡੇਲੀ ਡਾਟਾ ਦਾ ਲਾਭ ਮਿਲਦਾ ਹੈ।

Jio

Jio ਦੇ Rs 299 ਦੇ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ ਰੋਜ਼ਾਨਾ 3GB ਡਾਟਾ ਆਫਰ ਕੀਤਾ ਜਾ ਰਿਹਾ ਹੈ। ਇਸ ਪਲਾਨ 'ਚ ਯੂਜ਼ਰਜ਼ ਨੂੰ ਕੁੱਲ ਮਿਲਾ ਕੇ 84GB ਦਾ ਫਾਇਦਾ ਹੁੰਦਾ ਹੈ। ਨਾਲ ਹੀ ਯੂਜ਼ਰਜ਼ ਨੂੰ ਰੋਜ਼ਾਨਾ 100 ਮੁਫ਼ਤ SMS ਦਾ ਵੀ ਫਾਇਦਾ ਮਿਲਦਾ ਹੈ। ਯੂਜ਼ਰਜ਼ ਇਸ ਪਲਾਨ 'ਚ ਅਨਲਿਮਟਿਡ ਵਾਇਸ ਕਾਲਿੰਗ ਨਾਲ ਮੁਫ਼ਤ ਨੈਸ਼ਨਲ ਰੋਮਿੰਗ ਦਾ ਵੀ ਲਾਹਾ ਲੈ ਸਕਦੇ ਹਨ। ਇਹੀ ਨਹੀਂ, ਯੂਜ਼ਰਜ਼ ਨੂੰ ਕੰਪਲੀਮੈਂਟਰੀ OTT ਸਰਵਿਸਿਜ਼ Jio TV ਤੇ Jio Cinema ਦਾ ਵੀ ਫਾਇਦਾ ਮਿਲਦਾ ਹੈ। ਇਸ ਪਲਾਨ ਦੀ ਵੈਲੀਡਿਟੀ 28 ਦਿਨਾਂ ਦੀ ਹੈ।

Airtel

Airtel ਦੇ Rs 349 ਦੇ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ ਰੋਜ਼ਾਨਾ 3GB ਡਾਟਾ ਆਫਰ ਕੀਤਾ ਜਾ ਰਿਹਾ ਹੈ। Airtel ਦੇ ਇਸ ਪਲਾਨ 'ਚ ਵੀ ਯੂਜ਼ਰਜ਼ ਨੂੰ ਕੁੱਲ ਮਿਲਾ ਕੇ 84GB ਦਾ ਫਾਇਦਾ ਮਿਲਦਾ ਹੈ। ਨਾਲ ਹੀ ਯੂਜ਼ਰਜ਼ ਨੂੰ ਰੋਜ਼ਾਨਾ 100 ਮੁਫ਼ਤ SMS ਦਾ ਵੀ ਲਾਭ ਮਿਲਦਾ ਹੈ। ਯੂਜ਼ਰਜ਼ ਇਸ ਪਲਾਨ 'ਚ ਅਨਲਿਮਟਿਡ ਵਾਇਸ ਕਾਲਿੰਗ ਸਮੇਤ ਮੁਫ਼ਤ ਨੈਸ਼ਨਲ ਰੋਮਿੰਗ ਦਾ ਵੀ ਲਾਭ ਉਠਾ ਸਕਦੇ ਹਨ। ਇਹੀ ਨਹੀਂ, ਯੂਜ਼ਰਜ਼ ਨੂੰ OTT ਕੰਪਲੀਮੈਂਟਰੀ ਸਰਵਿਸਿਜ਼ Airtel TV ਦਾ ਵੀ ਲਾਭ ਮਿਲਦਾ ਹੈ।

Vodafone Idea

Airtel ਵਾਂਗ ਹੀ Vodafone Idea ਦੇ Rs 349 ਦੇ ਪ੍ਰੀਪੇਡ ਪਲਾਨ 'ਚ ਯੂਜ਼ਰਜ਼ ਨੂੰ ਰੋਜ਼ਾਨਾ 3GB ਡਾਟਾ ਆਫਰ ਕੀਤਾ ਜਾ ਰਿਹਾ ਹੈ। Vodafone Idea ਦੇ ਇਸ ਪਲਾਨ 'ਚ ਵੀ ਯੂਜ਼ਰਜ਼ ਨੂੰ ਕੁੱਲ ਮਿਲਾ ਕੇ 84GB ਦਾ ਲਾਭ ਮਿਲਦਾ ਹੈ। ਨਾਲ ਹੀ ਯੂਜ਼ਰਜ਼ ਨੂੰ ਰੋਜ਼ਾਨਾ 100 ਮੁਫ਼ਤ SMS ਦਾ ਵੀ ਲਾਭ ਮਿਲਦਾ ਹੈ। ਯੂਜ਼ਰਜ਼ ਇਸ ਪਲਾਨ 'ਚ ਅਨਲਿਮਟਿਡ ਵਾਇਸ ਕਾਲਿੰਗ ਦੇ ਨਾਲ ਮੁਫ਼ਤ ਨੈਸ਼ਨਲ ਰੋਮਿੰਗ ਦਾ ਵੀ ਲਾਭ ਉਠਾ ਸਕਦੇ ਹਨ। ਇਹੀ ਨਹੀਂ, ਯੂਜ਼ਰਜ਼ ਨੂੰ ਕੰਪਲੀਮੈਂਟਰੀ OTT ਸਰਵਿਸਿਜ਼ Vodafone Play ਦਾ ਵੀ ਲਾਭ ਮਿਲਦਾ ਹੈ।

Posted By: Seema Anand