WhatsApp ਜੇਐੱਨਐੱਨ, ਨਵੀਂ ਦਿੱਲੀ : ਜੇ ਅਸੀਂ ਤੁਹਾਨੂੰ ਕਹੀਏ ਤੁਸੀਂ Whatsapp 'ਤੇ ਆਪਣੇ ਮੈਸੇਜ ਨੂੰ ਸ਼ਡਿਊਲ ਕਰ ਸਕਦੇ ਹੋ, ਤਾਂ ਤੁਹਾਨੂੰ ਇਸ ਗੱਲ 'ਤੇ ਸ਼ਾਇਦ ਹੀ ਯਕੀਨ ਹੋਵੇਗਾ। ਪਰ ਇਹ ਸੰਭਵ ਹੈ। ਅੱਜ ਅਸੀਂ ਤੁਹਾਨੂੰ ਇਹ ਇਕ ਖ਼ਾਸ ਟ੍ਰਿਕ ਦੇ ਬਾਰੇ 'ਚ ਦੱਸਣ ਜਾ ਰਹੇ ਹਾਂ, ਜਿਸ ਦੇ ਜ਼ਰੀਏ ਮੈਸੇਜ ਖੁਦ-ਬ-ਖੁਦ ਮੈਸੇਜ ਸੈਂਡ ਹੋ ਜਾਵੇਗਾ ਤੇ ਤੁਹਾਨੂੰ ਕਿਸੇ ਨੂੰ ਜਨਮਦਿਨ ਵਿਸ਼ ਕਰਨ ਲਈ ਰਾਤ ਦੇ 12 ਵਜੇ ਤਕ ਜਾਗਣਾ ਨਹੀਂ ਪਵੇਗਾ। ਆਓ ਜਾਣਦੇ ਹਾਂ ਇਸ ਦੇ ਬਾਰੇ 'ਚ...

ਇਸ ਤਰ੍ਹਾਂ ਕਰੋ Whatsapp ਦਾ ਮੈਸੇਜ ਸ਼ਡਿਊਲ

ਤੁਹਾਨੂੰ Whatsapp 'ਤੇ ਮੈਸੇਜ ਸ਼ਡਿਊਲ ਕਰਨ ਲਈ ਥਰਡ ਪਾਰਟੀ ਐਪ ਦਾ ਸਹਾਰਾ ਲੈਣਾ ਪਵੇਗਾ, ਕਿਉਂਕਿ ਮੈਸੇਜਿੰਗ ਐਪ ਦੇ ਪਲੇਟਫਾਰਮ 'ਤੇ ਫ਼ਿਲਹਾਲ ਮੈਸੇਜ ਸ਼ਡਿਊਲ ਕਰਨ ਦੀ ਸੁਵਿਧਾ ਉਪਲਬਧ ਨਹੀਂ ਹੈ।

- ਸਭ ਤੋਂ ਪਹਿਲਾਂ ਗੂਗਲ ਪਲੇਅ-ਸਟੋਰ 'ਤੇ ਜਾ ਕੇ SKEDit ਐਪ ਡਾਊਨਲੋਡ ਕਰੋ।

- SKEDit ਐਪ ਓਪਨ ਕਰਨ ਦੇ ਬਾਅਦ ਲਾਗਇਨ ਕਰੋ।

- ਇੱਥੇ ਤੁਹਾਨੂੰ ਮੈਨਊ ਦਿਖਾਈ ਦੇਵੇਗਾ, ਉਸ 'ਚ Whatsapp ਦੀ ਆਪਸ਼ਨ ਚੁਣੋ।

- Enable Accessibility 'ਤੇ ਟੈਪ ਕਰਕੇ SKEDit 'ਤੇ ਜਾ ਕੇ toggle ਨੂੰ ਆਨ ਕਰੋ।

- ਇਸ ਦੇ ਬਾਅਦ Allow'ਤੇ ਕਲਿਕ ਕਰੋ।

- ਹੁਣ ਐਪ 'ਚ ਵਾਪਸ ਜਾਓ।

- ਇੱਥੇ ਤੁਹਾਨੂੰ Ask Me Before Sending ਦੀ ਆਪਸ਼ਨ ਦਿਖਾਈ ਦੇਵੇਗਾ। ਜੇ ਤੁਸੀਂ ਇਸ ਨੂੰ ਆਨ ਕਰੋਗੇ ਤਾਂ ਮੈਸੇਜ ਸੈਂਡ ਹੋਣ ਤੋਂ ਪਹਿਲਾਂ ਤੁਹਾਨੂੰ ਇਕ ਨੋਟੀਫਿਕੇਸ਼ਨ ਮਿਲੇਗਾ, ਜਿਸ ਤੇ ਟੈਪ ਕਰਨ ਦੇ ਬਾਅਦ ਹੀ ਮੈਸੇਜ ਭੇਜਿਆ ਜਾਵੇਗਾ। ਇਸ ਨੂੰ ਤੁਸੀਂ ਆਫ਼ ਕਰ ਦਿੰਦੇ ਹੋ ਤਾਂ ਮੈਸੇਜ ਖੁਦ-ਬ-ਖੁਦ ਸੈਂਡ ਹੋ ਜਾਵੇਗਾ।

Whatsapp 'ਚ ਜਲਦ ਆਉਣ ਵਾਲੇ ਹੈ ਇਹ ਦੋ ਫੀਚਰਜ਼

Read Later ਫੀਚਰ

Whatsapp ਜਲਦ ਆਪਣੇ ਸਭ ਤੋਂ ਖ਼ਾਸ ਤੇ ਪੁਰਾਣੇ ਫੀਚਰ Archived Chats ਦਾ ਨਾਂ ਬਦਲ ਕੇ Read Later ਰੱਖਣ ਜਾ ਰਿਹਾ ਹੈ। ਇਹ ਫੀਚਰ Vacation ਮੋਡ ਵੱਲ ਕੰੰਮ ਕਰੇਗਾ। ਇਸ ਫੀਚਰ ਦੇ ਐਕਟੀਵ ਹੋ ਜਾਣ ਦੇ ਬਾਅਦ ਯੂਜ਼ਰਜ਼ ਨੂੰ ਚੁਨਿੰਦਾ ਕਾਨਟੈਕਟ ਨਾਲ ਮੈਸੇਜ ਜਾਂ ਕਾਲ ਦੀ ਨੋਟੀਫਿਕੇਸ਼ਨ ਨਹੀਂ ਮਿਲੇਗਾ। ਯੂਜ਼ਰਜ਼ ਆਪਣੇ ਹਿਸਾਬ ਨਾਲ ਇਸ ਫੀਚਰ ਨੂੰ ਐਕਟੀਵ ਤੇ ਡੀ-ਐਕਟੀਵ ਕਰ ਸਕਦੇ ਹਨ।

Mute videos ਫੀਚਰ

ਮਊਟ ਵੀਡੀਓ Whatsapp ਦੇ ਖ਼ਾਸ ਫੀਚਰ 'ਚੋ ਇਕ ਹੈ। ਯੂਜ਼ਰਜ਼ ਇਸ ਫੀਚਰ ਦੇ ਜ਼ਰੀਏ ਕਿਸੇ ਵੀ ਵੀਡੀਓ ਨੂੰ ਭੇਜਣ ਤੋਂ ਪਹਿਲਾਂ ਮਊਟ ਕਰ ਸਕਦੇ ਹਨ। ਫ਼ਿਲਹਾਲ ਇਸ ਫੀਚਰ ਦੀ ਟੈਸਟਿੰਗ ਕੀਤੀ ਜਾ ਰਹੀ ਹੈ। ਉਮੀਦ ਹੈ ਕਿ ਮਊਟ ਵੀਡੀਓ ਫੀਚਰ ਨੂੰ ਜਲਦ ਹੀ ਯੂਜ਼ਰਜ਼ ਲਈ ਜਾਰੀ ਕੀਤਾ ਜਾਵੇਗਾ।

Posted By: Sarabjeet Kaur