ਕੀ ਸਵੇਰੇ ਸਟਾਰਟ ਕਰਦੇ ਸਮੇਂ ਆਉਂਦੀ ਹੈ ਇਹ ਅਜੀਬ ਆਵਾਜ਼? ਫਿਊਲ ਇੰਜੈਕਟਰ ਦਾ ਇਹ ਸੱਚ ਉਡਾ ਦੇਵੇਗਾ ਤੁਹਾਡੇ ਹੋਸ਼
ਭਾਰਤ 'ਚ ਵੱਡੀ ਗਿਣਤੀ 'ਚ ਲੋਕ ਕਾਰ ਦੀ ਵਰਤੋਂ ਕਰਦੇ ਹਨ। ਪਰ ਜ਼ਿਆਦਾਤਰ ਲੋਕ ਲਾਪਰਵਾਹੀ ਵੀ ਕਰਦੇ ਹਨ, ਜਿਸ ਕਾਰਨ ਸਮੇਂ ਦੇ ਨਾਲ ਗੱਡੀ 'ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਜਾਂਦੀਆਂ ਹਨ। ਜੇਕਰ ਸਵੇਰੇ ਸਟਾਰਟ ਕਰਦੇ ਸਮੇਂ ਤੁਹਾਡੀ ਕਾਰ ਵੀ ਪਰੇਸ਼ਾਨ ਕਰਦੀ ਹੈ, ਤਾਂ ਕਿਸ ਤਰ੍ਹਾਂ ਦੀ ਖ਼ਰਾਬੀ ਹੋ ਸਕਦੀ ਹੈ, ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।
Publish Date: Tue, 09 Jun 2026 10:25 AM (IST)
Updated Date: Tue, 09 Jun 2026 10:30 AM (IST)

ਆਟੋ ਡੈਸਕ, ਨਵੀਂ ਦਿੱਲੀ : ਭਾਰਤ 'ਚ ਵੱਡੀ ਗਿਣਤੀ 'ਚ ਲੋਕ ਕਾਰ ਦੀ ਵਰਤੋਂ ਕਰਦੇ ਹਨ। ਪਰ ਜ਼ਿਆਦਾਤਰ ਲੋਕ ਲਾਪਰਵਾਹੀ ਵੀ ਕਰਦੇ ਹਨ, ਜਿਸ ਕਾਰਨ ਸਮੇਂ ਦੇ ਨਾਲ ਗੱਡੀ 'ਚ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਆ ਜਾਂਦੀਆਂ ਹਨ। ਜੇਕਰ ਸਵੇਰੇ ਸਟਾਰਟ ਕਰਦੇ ਸਮੇਂ ਤੁਹਾਡੀ ਕਾਰ ਵੀ ਪਰੇਸ਼ਾਨ ਕਰਦੀ ਹੈ, ਤਾਂ ਕਿਸ ਤਰ੍ਹਾਂ ਦੀ ਖ਼ਰਾਬੀ ਹੋ ਸਕਦੀ ਹੈ, ਅਸੀਂ ਤੁਹਾਨੂੰ ਇਸ ਖ਼ਬਰ 'ਚ ਦੱਸ ਰਹੇ ਹਾਂ।
ਜੇਕਰ ਤੁਹਾਡੀ ਕਾਰ ਸਵੇਰੇ ਪਹਿਲੀ ਵਾਰ ਸਟਾਰਟ ਹੋਣ 'ਚ ਆਮ ਨਾਲੋਂ ਜ਼ਿਆਦਾ ਸਮਾਂ ਲੈਂਦੀ ਹੈ ਅਤੇ ਵਾਰ-ਵਾਰ ਸੈਲਫ ਮਾਰਨ 'ਤੇ ਵੀ ਆਸਾਨੀ ਨਾਲ ਸਟਾਰਟ ਨਹੀਂ ਹੁੰਦੀ, ਤਾਂ ਇਸ ਗੱਲ ਦੀ ਸੰਭਾਵਨਾ ਕਾਫ਼ੀ ਵੱਧ ਜਾਂਦੀ ਹੈ ਕਿ ਕਾਰ ਦੇ ਫਿਊਲ ਇੰਜੈਕਟਰ 'ਚ ਖ਼ਰਾਬੀ ਆ ਗਈ ਹੈ।
ਅਜੀਬ ਆਵਾਜ਼ ਦਾ ਆਉਣਾ
ਸਵੇਰੇ ਦੇ ਸਮੇਂ ਕਾਰ ਸਟਾਰਟ ਹੋਣ 'ਚ ਤਾਂ ਜ਼ਿਆਦਾ ਸਮਾਂ ਲੱਗਦਾ ਹੀ ਹੈ, ਨਾਲ ਹੀ ਜੇਕਰ ਫਿਊਲ ਇੰਜੈਕਟਰ ਖ਼ਰਾਬ ਹੋ ਜਾਣ ਤਾਂ ਸਵੇਰੇ ਸਟਾਰਟ ਕਰਦੇ ਸਮੇਂ ਅਜੀਬ ਆਵਾਜ਼ ਵੀ ਆਉਣ ਲੱਗਦੀ ਹੈ।
ਸਪੀਡ ਵਧਾਉਣ 'ਚ ਮੁਸ਼ਕਲ
ਜੇਕਰ ਕਾਫ਼ੀ ਕੋਸ਼ਿਸ਼ਾਂ ਤੋਂ ਬਾਅਦ ਤੁਸੀਂ ਕਾਰ ਨੂੰ ਸਟਾਰਟ ਤਾਂ ਕਰ ਲੈਂਦੇ ਹੋ, ਪਰ ਜਦੋਂ ਵੀ ਤੁਸੀਂ ਸਪੀਡ ਵਧਾਉਂਦੇ ਹੋ ਤਾਂ ਇਸ 'ਚ ਵੀ ਸਮਾਂ ਲੱਗਦਾ ਹੈ। ਜੇਕਰ ਤੁਹਾਡੀ ਗੱਡੀ ਅਜਿਹੇ ਸੰਕੇਤ ਦੇ ਰਹੀ ਹੈ, ਤਾਂ ਵੀ ਫਿਊਲ ਇੰਜੈਕਟਰਸ ਨੂੰ ਚੈੱਕ ਕਰਵਾਉਣਾ ਬਿਹਤਰ ਰਹਿੰਦਾ ਹੈ।
ਜ਼ਿਆਦਾ ਧੂੰਆਂ ਜਾਂ ਬਦਬੂ ਆਉਣਾ
ਕਾਰ ਚਲਾਉਂਦੇ ਸਮੇਂ ਜੇਕਰ ਆਮ ਨਾਲੋਂ ਜ਼ਿਆਦਾ ਧੂੰਆਂ ਬਾਹਰ ਨਿਕਲੇ ਅਤੇ ਨਾਲ ਹੀ ਤੇਲ (ਈਂਧਨ) ਦੀ ਬਦਬੂ ਕੇਬਿਨ ਦੇ ਅੰਦਰ ਵੀ ਆਉਣ ਲੱਗੇ, ਤਾਂ ਵੀ ਫਿਊਲ ਇੰਜੈਕਟਰਸ ਨੂੰ ਚੈੱਕ ਕਰਵਾਉਣਾ ਚਾਹੀਦਾ ਹੈ।
ਘੱਟ ਹੋ ਜਾਂਦੀ ਹੈ ਮਾਈਲੇਜ
ਕਾਰ ਨੂੰ ਚਲਾਉਣ ਲਈ ਇੱਕ ਨਿਸ਼ਚਿਤ ਮਾਤਰਾ 'ਚ ਪੈਟਰੋਲ/ਡੀਜ਼ਲ ਦੀ ਲੋੜ ਹੁੰਦੀ ਹੈ। ਜੇਕਰ ਫਿਊਲ ਇੰਜੈਕਟਰ ਖ਼ਰਾਬ ਹੋ ਜਾਵੇ ਤਾਂ ਸਹੀ ਮਾਤਰਾ 'ਚ ਤੇਲ ਇੰਜਣ ਤੱਕ ਨਹੀਂ ਪਹੁੰਚ ਪਾਉਂਦਾ, ਜਾਂ ਕਈ ਵਾਰ ਲੋੜ ਨਾਲੋਂ ਜ਼ਿਆਦਾ ਤੇਲ ਦੀ ਖਪਤ ਹੋਣ ਲੱਗਦੀ ਹੈ। ਉਦੋਂ ਵੀ ਫਿਊਲ ਇੰਜੈਕਟਰ 'ਚ ਖ਼ਰਾਬੀ ਆਉਣ ਦਾ ਖ਼ਤਰਾ ਵੱਧ ਜਾਂਦਾ ਹੈ।
ਕਿਵੇਂ ਹੁੰਦੇ ਹਨ ਖ਼ਰਾਬ?
ਜਦੋਂ ਵੀ ਕਾਰ ਨੂੰ ਲੰਬੇ ਸਮੇਂ ਤੱਕ ਚਲਾਇਆ ਜਾਂਦਾ ਹੈ ਅਤੇ ਲਾਪਰਵਾਹੀ ਕਰਦੇ ਹੋਏ ਇੰਜੈਕਟਰ ਸਾਫ਼ ਨਹੀਂ ਕਰਵਾਏ ਜਾਂਦੇ, ਤਾਂ ਇਹਨਾਂ 'ਚ ਮਿੱਟੀ, ਕੂੜਾ-ਕਰਕਟ ਅਤੇ ਧੂੜ ਜੰਮਣ ਲੱਗਦੀ ਹੈ। ਜਿਸ ਨਾਲ ਇਹਨਾਂ ਦੇ ਨੋਜ਼ਲ ਚੋਕ (ਬੰਦ) ਹੋਣ ਲੱਗਦੇ ਹਨ ਅਤੇ ਇਹ ਖ਼ਰਾਬ ਹੋ ਜਾਂਦੇ ਹਨ।