ਜੇਐੱਨਐੱਨ, ਨਵੀਂ ਦਿੱਲੀ : ਟ੍ਰੇਨ ਟਿਕਟ ਬੁੱਕ ਕਰਨਾ ਆਸਾਨ ਕੰਮ ਨਹੀਂ ਹੈ। ਖ਼ਾਸਕਰ ਅਜਿਹੇ ਸਮੇਂ ਜਦੋਂ ਤਿਉਹਾਰੀ ਸੀਜ਼ਨ ਹੋਵੇ ਜਾਂ ਫਿਰ ਤੁਸੀਂ ਤਤਕਾਲ ਟਿਕਟ ਬੁੱਕ ਕਰ ਰਹੇ ਹੋਵੋ। ਤੁਸੀਂ ਦੇਖਿਆ ਹੋਵੇਗਾ ਕਿ ਇਨ੍ਹੀਂ ਦਿਨੀਂ ਹੀ ਟਿਕਟ ਬੁੱਕ ਕਰਦਿਆਂ ਕਾਫ਼ੀ ਸਮਾਂ ਲੱਗ ਜਾਂਦਾ ਹੈ ਤੇ ਕਈ ਵਾਰ ਪੈਸਾ ਕੱਟਣ ਤੋਂ ਬਾਅਦ ਵੀ ਟਿਕਟ ਬੁੱਕ ਨਹੀਂ ਹੁੰਦੀ। ਹਾਲਾਂਕਿ, ਪੈਸਾ ਤੁਹਾਡੇ ਅਕਾਊਂਟ 'ਚ ਰਿਫੰਡ ਕਰ ਦਿੱਤਾ ਜਾਂਦਾ ਹੈ, ਪਰ ਕਨਫਰਮ ਟਿਕਟ ਹਾਸਿਲ ਕਰਨ ਦੀ ਤੁਹਾਡੀ ਆਸ ਧੁੰਦਲੀ ਹੋ ਜਾਂਦੀ ਹੈ ਤਾਂ ਫਿਰ ਕਿਵੇਂ ਆਸਾਨੀ ਨਾਲ ਹੋਰ ਜਲਦੀ ਬੁੱਕ ਕਰੀਏ ਟਿਕਟ।

IRCTC iMudra ਦਾ ਇਸਤੇਮਾਲ

IRCTC iMudra ਪੇਮੈਂਟ ਵਾਲੇਟ ਰਾਹੀਂ ਯੂਜ਼ਰਜ਼ ਟ੍ਰੇਨ ਟਿਕਟ ਬੁੱਕ ਕਰਨ ਦੇ ਨਾਲ ਆਨਲਾਈਨ ਖਰੀਦਦਾਰੀ ਕਰਨ ਤੇ ਦੋਸਤਾਂ ਤੇ ਪਰਿਵਾਰਕ ਮੈਂਬਰਾਂ ਨੂੰ ਪੈਸਾ ਭੇਜ ਸਕਦੇ ਹਨ। iMudra ਜ਼ਰੀਏ ਤੁਸੀਂ ਓਟੋਪੀ ਸਹੂਲਤ ਨਾਲ ਤੇਜ਼ੀ ਨਾਲ ਟਿਕਟ ਬੁੱਕ ਕਰ ਸਕਦੇ ਹੋ। ਇਸ ਫੀਚਰ ਦੀ ਮਦਦ ਨਾਲ ਤੁਸੀਂ ਮਹਿਜ਼ 4 ਸਟੈੱਪਸ 'ਚ ਟਿਕਟ ਬੁੱਕ ਕਰਨ ਦੀ ਪਰੇਸ਼ਾਨੀ ਤੋਂ ਬੱਚ ਸਕਦੇ ਹੋ।

IRCTC iMudra ਓਟੀਪੀ ਫੀਚਰ ਜ਼ਰੀਏ ਕਿਵੇਂ ਬੁੱਕ ਕਰੀਏ ਟਿਕਟ

iMudra ਡਿਜੀਟਲ ਵਾਲੇਟ ਵਰਚੁਅਲ ਤੇ ਫਿਜੀਕਲ ਕਾਰਡ 'ਚ ਉਪਲੱਬਧ ਹੈ। ਇਸ ਜ਼ਰੀਏ ਤੁਸੀਂ ਆਨਲਾਈਨ ਜਾਂ ਆਫਲਾਈਨ ਖਰੀਦਦਾਰੀ ਕਰ ਸਕਦੇ ਹੋ। iMudra ਵਾਲੇਟ 'ਚ ਸਾਈਨ-ਅਪ ਲਈ ਤੁਹਾਨੂੰ IRCTC iMudra ਵੈੱਬਸਾਈਟ 'ਤੇ ਜਾ ਕੇ ਸਾਈਨ-ਅਪ 'ਚ ਕਲਿੱਕ ਕਰਨਾ ਪਵੇਗਾ। ਇਸ ਤੋਂ ਬਾਅਦ ਉਸ ਵਿਚ ਡਿਟੇਲ ਭਰਨੀ ਪਵੇਗੀ। ਤੁਹਾਨੂੰ ਮੋਬਾਈਲ ਨੰਬਰ ਦੇ ਵੈਰੀਫਿਕੇਸਨ ਲਈ ਤੁਹਾਡੇ ਕੋਲ ਓਟੀਪੀ ਆਵੇਗਾ।

Posted By: Seema Anand