ਟੈੱਕ ਡੈਸਕ, ਨਵੀਂ ਦਿੱਲੀ : Apple Tips and Tricks : ਜੇਕਰ ਤੁਸੀਂ ਬਾਈਕ ਰਾਈਡਰਸ ਹੋ ਅਤੇ ਲੰਬੇ ਸਫ਼ਰ ਦੌਰਾਨ ਬਾਈਕ ਨਾਲ ਫੋਨ ਨੂੰ ਕਨੈਕਟ ਕਰਦੇ ਹੋ, ਤਾਂ ਅਜਿਹਾ ਕਰਨਾ ਹਾਨੀਕਾਰਕ ਸਾਬਿਤ ਹੋ ਸਕਦਾ ਹੈ। ਇਸ ਨੂੰ ਲੈ ਕੇ ਐਪਲ ਵੱਲੋਂ ਯੂਜ਼ਰਜ਼ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ। ਐਪਲ ਅਨੁਸਾਰ ਬਾਈਕ ਰਾਈਡਰਸ ਨੂੰ ਆਈਫੋਨ ਨੂੰ ਬਾਈਕ ਨਾਲ ਅਟੈਚ ਨਹੀਂ ਕਰਨਾ ਚਾਹੀਦਾ। ਇਸ ਨਾਲ ਫੋਨ ਦਾ ਕੈਮਰਾ ਖ਼ਰਾਬ ਹੋ ਸਕਦਾ ਹੈ। Apple Support Forum ਦੇ ਨਵੇਂ ਪੋਸਟ ਅਨੁਸਾਰ ਆਈਫੋਨ ਦੇ ਕੈਮਰੇ ਦੇ ਹਾਈ ਐਪਲੀਡਿਊਡ ਵਾਈਬ੍ਰੇਸ਼ਨ ’ਤੇ ਖ਼ਰਾਬ ਹੋਣ ਦੀ ਸੰਭਾਵਨਾ ਰਹਿੰਦੀ ਹੈ।

ਕੀ ਹੈ ਤਕਨੀਕੀ ਤਰਕ

ਤਕਨੀਕੀ ਤੌਰ ’ਤੇ ਗੱਲ ਕਰੀਏ ਤਾਂ ਜਿਥੇ ਹਾਈ ਪਾਵਰ ਮੋਟਰ ਇੰਜਣ ਚੱਲਦਾ ਹੈ ਉਥੇ ਆਈਫੋਨ ਰੱਖਣ ’ਤੇ ਫੋਨ ਦਾ ਕੈਮਰਾ ਡੈਮੇਜ਼ ਹੋ ਸਕਦਾ ਹੈ। ਅਜਿਹੇ ’ਚ ਕੰਪਨੀ ਨੇ ਸਲਾਹ ਦਿੱਤੀ ਹੈ ਕਿ ਯੂਜ਼ਰਜ਼ ਆਈਫੋਨ ਨੂੰ ਮੋਟਰਸਾਈਕਲ ਦੇ ਹੈਂਡਲ ਬਾਰ ਅਤੇ ਚੇਂਚਿਸ ’ਤੇ ਨਾ ਲਗਾਉਣ। ਕਿਉਂਕਿ ਮੋਟਰਸਾਈਕਲ ਹਾਈ ਐਪਲੀਟਿਊਡ ਵਾਈਬ੍ਰੇਸ਼ਨ ਜਨਰੇਟ ਕਰਦੀ ਹੈ, ਜੋ ਇਕ ਨਿਸ਼ਚਿਤ ਫ੍ਰੀਕੁਐਂਸੀ ’ਤੇ ਆਈਫੋਨ ਦੇ ਕੈਮਰੇ ਨੂੰ ਖ਼ਰਾਬ ਕਰ ਸਕਦੀ ਹੈ।

ਖ਼ਰਾਬ ਹੋ ਸਕਦੀ ਹੈ ਤੁਹਾਡੀ ਫੋਟੋ ਅਤੇ ਵੀਡੀਓ

The Verge ਦੀ ਰਿਪੋਰਟ ਅਨੁਸਾਰ ਮੇਨ ਇਸ਼ੂ ਆਈਫੋਨ ਦੇ ਕੈਮਰਾ ਫੀਚਰ ਆਪਟੀਕਲ ਇਮੇਜ਼ ਸਟੈਬਿਲਾਈਜੇਸ਼ਨ (OIS) ਨੂੰ ਲੈ ਕੇ ਹੈ। ਐਪਲ ਦੀ ਮੰਨੀਏ ਤਾਂ ਆਈਓਐੱਸ ਸਿਸਟਮ ਨੂੰ ਡਿਊਰੇਬਿਲਿਟੀ ਦੇ ਲਿਹਾਜ ਨਾਲ ਡਿਜ਼ਾਈਨ ਕੀਤਾ ਗਿਆ ਹੈ। ਪਰ ਹਾਈ ਵਾਈਬ੍ਰੇਸ਼ਨ ਦੀ ਇਕ ਨਿਸ਼ਚਿਤ ਵਾਈਬ੍ਰੇਸ਼ਨ ’ਤੇ ਕੈਮਰਾ ਪਰਫਾਰਮੈਂਸ ਨੂੰ ਖ਼ਰਾਬ ਕਰ ਸਕਦੀ ਹੈ। ਇਸ ਨਾਲ ਆਈਫੋਨ ਦੀ ਫੋਟੋ ਅਤੇ ਵੀਡੀਓ ਕੁਆਲਿਟੀ ਖ਼ਰਾਬ ਹੋ ਸਕਦੀ ਹੈ।

ਵਾਈਬ੍ਰੇਸ਼ਨ ਅਤੇ ਆਟੋ ਫੋਕਸ ’ਤੇ ਅਸਰ

ਦੱਸ ਦੇਈਏ ਕਿ ਹਾਈ ਵੋਲੀਅਮ ਮੋਟਰਸਾਈਕਲ ਜਿਹੇ ਸੁਪਰ ਬਾਈਕ ਕਾਫੀ ਵਾਈਬ੍ਰੇਸ਼ਨ ਜਨਰੇਟ ਕਰਦੇ ਹਨ। ਜਦਕਿ ਛੋਟੇ ਮੋਪੇਡ ਅਤੇ ਸਕੂਟਰ ਘੱਟ ਐਪਲੀਟਿਊਡ ਵੋਲੀਅਮ ਜਨਰੇਟ ਕਰਦੀ ਹੈ। ਅਜਿਹੇ ’ਚ ਸੁਪਰ ਬਾਈਕ ’ਤੇ ਆਈਫੋਨ ਨਹੀਂ ਲਗਾਉਣਾ ਚਾਹੀਦਾ। ਜੇਕਰ ਤੁਸੀਂ ਮੋਟਰਸਾਈਕਲ ’ਤੇ ਆਈਫੋਨ ਅਟੈਚ ਕਰਨਾ ਹੀ ਚਾਹੁੰਦੇ ਹੋ, ਤਾਂ ਬਿਹਤਰ ਹੋਵੇਗਾ ਕਿ ਵਾਈਬ੍ਰੇਸ਼ਨ ਨੂੰ ਘੱਟ ਕਰਨ ਵਾਲੇ ਮਾਓਂਟੇਡ ਹੈਂਡਲ ਨੂੰ ਬਾਈਕ ’ਚ ਲਗਾ ਲਓ, ਜੋ ਆਈਫੋਨ ਦੇ ਆਈਓਐੱਸ ਅਤੇ ਏਐੱਫ ਸਿਸਟਮ ’ਤੇ ਘੱਟ ਅਸਰ ਪਾਵੇਗਾ।

Posted By: Ramanjit Kaur