ਜੇਐੱਨਐੱਨ, ਨਵੀਂ ਦਿੱਲੀ : Apple ਨੇ ਬੀਤੇ ਦਿਨੀਂ ਆਪਣੇ ਸਪਰੋਟ ਪੇਜ 'ਤੇ ਯੂਜ਼ਰਜ਼ ਨੂੰ ਅਗਾਹ ਕੀਤਾ ਸੀ ਕਿ ਜੇਕਰ ਉਨ੍ਹਾਂ ਕੋਲ ਪੁਰਾਣੇ iPhones ਜਾਂ iPads ਹਨ ਤਾਂ ਉਹ iOS 10.3.4 ਵਰਜ਼ਨ 'ਚ ਆਪਣੀ ਡਿਵਾਈਸ ਅਪਡੇਟ ਕਰ ਲੈਣ। ਅੱਜ ਯਾਨੀ 3 ਨਵੰਬਰ UTC 12:00am (ਭਾਰਤ 'ਚ 5:30am) ਤੋਂ ਜੇਕਰ ਪੁਰਾਣੇ iPhones ਜਾਂ iPads ਨੂੰ ਇਸ ਵਰਜ਼ਨ 'ਚ ਅਪਡੇਟ ਨਹੀਂ ਕਰਦੇ ਤਾਂ ਉਨ੍ਹਾਂ ਦੀ ਡਿਵਾਈਸ 'ਚ App Store, iCloud ਕੰਮ ਨਹੀਂ ਕਰਨਗੇ। ਬੀਤੇ ਦਿਨੀਂ ਕੰਪਨੀ ਨੇ iPhone 5 ਤੇ ਪੁਰਾਣੀਆਂ ਡਿਵਾਈਸਿਜ਼ ਅਪਡੇਟ ਕਰਨ ਲਈ ਕਿਹਾ ਸੀ।

Apple ਨੇ ਆਪਣੀ ਸਟੇਟਮੈਂਟ 'ਚ ਕਿਹਾ, '3 ਨਵੰਬਰ 2019 ਦੇ 12:00 am UTC ਤੋਂ ਪਹਿਲਾਂ iPhone 5 ਦੇ ਯੂਜ਼ਰਜ਼ ਨੂੰ ਆਪਣੀ ਡਿਵਾਈਸ ਲਈ iOS ਅਪਡੇਟ ਕਰਨ ਦੀ ਜ਼ਰੂਰਤ ਪਵੇਗੀ। ਇਸ ਦੀ ਵਜ੍ਹਾ ਡਿਵਾਈਸ ਲਈ ਐਕੂਰੇਟ GPS ਲੋਕੇਸ਼ਨ ਰੋਲਆਊਟ ਕਰਨਾ ਹੈ ਤਾਂਜੋ ਯੂਜ਼ਰਜ਼ ਨੂੰ ਸਹੀ ਸਮਾਂ ਤੇ ਤਾਰੀਕ ਮਿਲ ਸਕੇ। ਸਹੀ GPS ਲੋਕੇਸ਼ਨ ਕਾਰਨ ਯੂਜ਼ਰਜ਼ ਨੂੰ App Store, iCloud, ਈ-ਮੇਲ ਤੇ ਵੈੱਬ ਬ੍ਰਾਊਜ਼ਿੰਗ ਕਰਨ 'ਚ ਕੋਈ ਪਰੇਸ਼ਾਨੀ ਨਹੀਂ ਹੋਵੇਗੀ।'

iPhone 5 ਯੂਜ਼ਰਜ਼ ਨੂੰ ਆਪਣੀ ਡਿਵਾਈਸ ਲਈ iOS 10.3.4 ਵਰਜ਼ਨ ਸਮੇਤ ਅਪਡੇਟ ਕਰਨ ਦੀ ਜ਼ਰੂਰਤ ਹੈ ਇਸ ਤੋਂ ਬਾਅਦ ਹੀ ਉਹ App Store, iCloud ਵਰਗੀਆਂ ਸਰਵੀਸਿਜ਼ ਐਕਸੈੱਸ ਕਰ ਸਕਣਗੇ। GPS ਟਾਈਮ ਰੋਲ ਓਵਰ ਨੂੰ ਹੋਰਨਾਂ GPS ਇਨੇਬਲਡ ਡਿਵਾਈਸਿਜ਼ ਲਈ 6 ਅਪ੍ਰੈਲ 2019 ਨੂੰ ਹੀ ਰਿਲੀਜ਼ ਕਰ ਦਿੱਤਾ ਗਿਆ ਸੀ। ਸਿਰਫ਼ iPhone 5 ਤੇ ਪੁਰਾਣੇ ਡਿਵਾਈਸਿਜ਼ ਲਈ ਇਸ ਰੋਲ ਓਵਰ ਨੂੰ ਰਿਲੀਜ਼ ਨਹੀਂ ਕੀਤਾ ਗਿਆ ਸੀ। ਜੇਕਰ ਯੂਜ਼ਰ ਆਪਣੇ ਫੋਨ 'ਚ ਅਪਡੇਟਸ 3 ਨਵੰਬਰ ਨੂੰ ਦਿੱਤੇ ਗਏ ਨੀਅਤ ਸਮੇਂ ਤੋਂ ਪਹਿਲਾਂ ਇੰਸਟਾਲ ਨਹੀਂ ਕਰਦੇ, ਉਹ iMac ਜ਼ਰੀਏ ਆਪਣੀ ਡਿਵਾਈਸ ਅਪਡੇਟ ਕਰ ਸਕਣਗੇ।

ਕਿਵੇਂ ਕਰੀਏ ਡਾਊਨਲੋਡ?

iPhone 5 ਯੂਜ਼ਰਜ਼ ਆਪਣੀ ਡਿਵਾਈਸ ਅਪਡੇਟ ਕਰਨ ਲਈ ਸਭ ਤੋਂ ਪਹਿਲਾਂ ਸੈਟਿੰਗਜ਼ ਆਪਸ਼ਨ 'ਤੇ ਟੈਪ ਕਰਨਗੇ। ਇਸ ਤੋਂ ਬਾਅਦ ਜਨਰਲ ਆਪਸ਼ਨ 'ਤੇ ਜਾਣਗੇ ਤੇ ਉੱਥੇ ਅਬਾਊਟ ਆਪਸ਼ਨ 'ਤੇ ਟੈਪ ਕਰਨਾ ਪਵੇਗਾ। ਅਬਾਊਟ 'ਤੇ ਟੈਪ ਕਰਦਿਆਂ ਹੀ ਡਿਵਾਈਸ ਨਵਾਂ ਅਪਡੇਟ ਚੈੱਕ ਕਰੇਗੀ ਤੇ ਯੂਜ਼ਰਜ਼ ਨੂੰ iOS 10.3.4 ਵਰਜ਼ਨ ਦਾ ਅਪਡੇਟ ਮਿਲੇਗਾ। ਜੇਕਰ ਕੋਈ ਯੂਜ਼ਰ ਨੀਅਤ ਸਮੇਂ ਤੋਂ ਬਾਅਦ ਆਪਣੀ ਡਿਵਾਈਸ ਅਪਡੇਟ ਕਰਨਾ ਚਾਹੁੰਦਾ ਹੈ ਤਾਂ ਉਹ ਆਪਣੇ iMac 'ਚ ਇਰ ਵਰਜ਼ਨ ਨੂੰ ਡਾਊਨਲੋਡ ਕਰ ਕੇ ਇਸ ਨੂੰ ਆਪਣੀ ਡਿਵਾਈਸ 'ਚ ਇੰਸਟਾਲ ਕਰ ਸਕੇਗਾ।

Posted By: Seema Anand