ਨਵੀਂ ਦਿੱਲੀ, ਟੈੱਕ ਡੈਸਕ : Apple Event 2021: Apple ਦਾ ਮੈਗਾ ਈਵੈਂਟ ਸਮਾਪਤ ਹੋ ਗਿਆ ਹੈ। ਇਸ ਈਵੈਂਟ ’ਚ iPhone 13 Pro Max, iPhone 13 Pro, iPhone 13 ਅਤੇ iPhone13 Mini ਨੂੰ ਲਾਂਚ ਕੀਤਾ ਗਿਆ ਹੈ। ਨਾਲ ਹੀ Apple iPad, iPad Mini ਨੂੰ ਵੀ ਲਾਂਚ ਕੀਤਾ ਗਿਆ ਹੈ। ਇਸ ’ਚ ਇੰਡਸਟਰੀ ਲੀਡਿੰਗ ਫੀਚਰਜ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ Apple Watch Series 7 ਸਮਾਰਟਵਾਟ ਨੂੰ ਲਾਂਚ ਕੀਤਾ ਗਿਆ ਹੈ।

iPhone 13 Pro Max ਮਾਡਲ 1099 'ਚ ਆਵੇਗਾ। iPhone 13 Pro ਦੀ ਕੀਮਤ 999 ਡਾਲਰ ਹੈ। ਆਈਫੋਨ 13 ਸਮਾਰਟਫੋਨ ਦੋ ਵੈਰੀਏਂਟ ’ਚ ਆਵੇਗਾ। ਆਈਫੋਨ 13 ਦੀ ਕੀਮਤ 799 ਡਾਲਰ ਹੈ। ਜਦੋਂਕਿ ਆਈਫੋਨ 13 ਮਿੰਨੀ ਦੀ ਕੀਮਤ 699 ਡਾਲਰ ਹੈ। ਐਪਲ ਵੱਲੋਂ 128 ਜੀਬੀ, 256 ਜੀਬੀ ਅਤੇ 512 ਜੀਬੀ ਸਟੋਰੇਜ਼ ਆਪਸ਼ਨ ਦਿੱਤਾ ਜਾ ਰਿਹਾ ਹੈ।

iPhone 13 Pro ’ਚ ਐਲੀਫੋਟ ਲੈਂਟ (77ਸੈਂਟੀਮੀਟਰ) ਦੇ ਨਾਲ 3x ਆਪਟੀਕਲ ਜ਼ੂਮ, ਅਲਟਰਾ ਵਾਈਡ ਕੈਮਰਾ ਅਤੇ ਵਾਈਡ ਐਂਗਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ’ਚ ਲੋ-ਲਾਈਟ ਫੋਟੋਗ੍ਰਾਫ਼ੀ ਦੇ ਨਾਲ ਮੈਕਰੋ ਫੋਟੋਗ੍ਰਾਫ਼ੀ ਦਾ ਆਪਸ਼ਨ ਦਿੱਤਾ ਗਿਆ ਹੈ। iPhone 13 Pro ਦੇ ਅਲਟਰਾ ਵਾਈਡ ਐਂਗਲ ਲੈਂਜ਼ ਨੂੰ ਜ਼ੂਮ ਵਜੋਂ ਜ਼ੂਮ ਕੀਤਾ ਜਾ ਸਕੇਗਾ। ਇਹ ਸਾਰੇ ਕੈਮਰਾ ਨਾਈਟ ਮੋਡ ਨੂੰ ਸਪੋਰਟ ਕਰਨਗੇ।

iPhone 13 Pro ਸਮਾਰਟਫੋਨ ਚਾਰ ਕਲਰ ਆਪਸ਼ਨ ’ਚ ਆਵੇਗਾ। ਫੋਨ ’ਚ ਟ੍ਰਿਪਲ ਰਿਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਨਾਲ ਹੀ ਫਲੈਸ਼ ਲਾਈਟ ਦਾ ਸਪੋਰਟ ਦਿੱਤਾ ਗਿਆ ਹੈ। ਫਰੰਟ ’ਚ ਸਿਰੈਮਿਕ ਸ਼ੀਲਡ ਦਾ ਸਪੋਰਟ ਦਿੱਤਾ ਗਿਆ ਹੈ। ਇਸ ’ਚ ਮੈਗਸੇਫ਼ ਦਾ ਸਪੋਰਟ ਦਿੱਤਾ ਗਿਆ ਹੈ। ਇਸ ’ਚ ਨਿਊ ਏ15 ਬਾਇਓਨਿਕ ਚਿਪਸੈੱਟ ਦਾ ਸਪੋਰਟ ਦਿੱਤਾ ਗਿਆ ਹੈ। ਇਹ 5GPU ਕੋਰ ਨਾਲ ਆਵੇਗਾ। ਇਸ ’ਚ ਫਾਸਟੈਸਟ ਗ੍ਰਾਫਿਕਸ ਦੀ ਵਰਤੋਂ ਕੀਤੀ ਗਈ ਹੈ। ਇਸ ’ਚ 1000 ਐੱਨਆਈਟੀ ਪੀਕ ਬ੍ਰਾਈਟੈਸ ਦਿੱਤਾ ਗਿਆ ਹੈ। ਇਸ ’ਚ 120Hz ਰਿਫ੍ਰੈਸਟਡ ਰੇਟ ਦਾ ਸਪੋਰਟ ਦਿੱਤਾ ਗਿਆ ਹੈ, ਜਿਸ ਨੂੰ ਯੂਜ਼ਰਜ਼ ਆਪਣੇ ਹਿਸਾਬ ਨਾਲ ਸੈੱਟ ਕਰ ਸਕਣਗੇ।

ਆਈਫੋਨ 13 ’ਚ ਦਮਦਾਰ 5ਜੀ ਸਪੀਡ ਨਾਲ ਦਮਦਾਰ ਬੈਟਰੀ ਲਾਈਫ਼ ਮਿਲੇਗੀ। ਇਸ ’ਚ ਐਪਲ ਟੀਵੀ ਪਲਸ ਅਤੇ ਸ਼ੇਅਰ ਮੋਡ ਦਿੱਤਾ ਜਾਵੇਗਾ। ਆਈਫੋਨ 13 ’ਚ ਫਾਸਟਰ ਚਿਪ, ਫਾਸਟਰ ਪਰਫਾਰਮੈਂਸ ਦੇ ਨਾਲ ਆਈਫੋਨ 13 ਮਿੰਨੀ ’ਚ ਆਲ ਡੇਅ ਬੈਟਰੀ ਲਾਈਫ਼ ਮਿਲੇਗੀ। ਫੋਨ ’ਚ ਡਿਊਲ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਸਾਰੇ ਕੈਮਰਿਆਂ ’ਚ ਨਾਈਟ ਮੋਡ ਸਪੋਰਟ ਦਿੱਤਾ ਗਿਆ ਹੈ।

ਆਈਫੋਨ 13 ’ਚ ਸਭ ਤੋਂ ਐਡਵਾਂਸ ਡੁਅਲ ਕੈਮਰਾ ਸੈਟਅਪ ਦਿੱਤਾ ਗਿਆ ਹੈ। ਇਸ ਦਾ ਮੇਨ ਕੈਮਰਾ 12 ਐੱਮਪੀ ਵਾਈਡ ਮੈਨ ਕੈਮਰਾ ਸੈਂਸਰ ਹੈ।

Posted By: Jagjit Singh